ਆਰ. ਟੀ. ਸੀ. (ਪੁਲਿਸ ਭਰਤੀ ਟ੍ਰੇਨਿੰਗ ਸੈਂਟਰ) ਜਹਾਨ ਖੇਲਾਂ (ਹੁਸ਼ਿਆਰਪੁਰ)ਵਿਖ਼ੇ ਜਾਗਰੂਕਤਾਂ ਸੈਮੀਨਾਰ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਮਿਸ਼ਨ ਸਮਾਈਲ ਅਤੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਸ਼੍ਰੀਮਤੀ ਆਸ਼ਿਕਾਂ ਜੈਨ ਆਈ.ਏ.ਐੱਸ. ਡਿਪਟੀ ਕਮਿਸ਼ਨਰ-ਕਮ- ਚੇਅਰਪਰਸਨ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਜੀ ਦੇ ਹੁਕਮਾਂ ਅਨੁਸਾਰ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇੰਦਰ ਹੁਸ਼ਿਆਰਪੁਰ ਵਲੋਂ ਪੀ. ਆਰ. ਟੀ. ਸੀ. (ਪੁਲਿਸ ਭਰਤੀ ਟ੍ਰੇਨਿੰਗ ਸੈਂਟਰ) ਜਹਾਨ ਖੇਲਾਂ (ਹੁਸ਼ਿਆਰਪੁਰ)ਵਿਖੇ ਕਮਾਡੈਂਟ, ਮਨਦੀਪ ਸਿੰਘ ਗਿੱਲ ਪੀ. ਪੀ. ਐੱਸ. ਅਤੇ ਡਾ. ਸੌਰਵ ਮੈਡੀਕਲ ਅਫ਼ਸਰ ਇੰਚਾਰਜ ਪੀ. ਆਰ. ਟੀ. ਸੀ. ਹਸਪਤਾਲ ਦੀ ਅਗਵਾਈ ਹੇਠ ਜਾਗਰੂਕਤਾਂ ਸੈਮੀਨਾਰ ਕਰਵਾਇਆ ਗਿਆ।

ਇਸ ਮੌਕੇ ਡਾ. ਸੌਰਵ ਮੈਡੀਕਲ ਅਫ਼ਸਰ ਨੇ ਆਏ ਮਹਿਮਾਨ ਨੂੰ ਜੀ ਆਇਆ ਨੂੰ ਕਿਹਾ ਤੇ ਨੌਜਵਾਨਾਂ ਨੂੰ ਨਸ਼ਿਆ ਵਰਗੀ ਅਲਾਮਾਤ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਆਪਣੀ ਵਿਲੱਖਣ ਪਹਿਚਾਣ ਨਾਲ ਜਾਣੀਆਂ ਜਾਂਦਾ ਹੈ। 

ਇਸ ਮੌਕੇ ਮੈਡੀਕਲ ਅਫ਼ਸਰ ਇੰਚ: ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇੰਦਰ ਹੁਸ਼ਿਆਰਪੁਰ ਡਾ. ਜਸਲੀਨ ਕੌਰ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ।

 ਇਸ ਮੌਕੇ ਇਸ ਮੌਕੇ ਤੇ ਡਾ. ਜਸਲੀਨ ਕੌਰ ਨੇ substance abuse ਬਾਰੇ ਦੱਸਿਆ।ਉਨ੍ਹਾਂ ਨੇ ਕਿਹਾ ਕਿ ਸਾਨੂੰ ਮਿਹਨਤ ਕਰਨ ਲਈ ਨੌਜਵਾਨਾਂ ਵਿੱਚ ਉਤਸ਼ਾਹ ਵਧਾਉਣਾ ਚਾਹੀਦਾ ਹੈ।ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਾਖੋਰੀ ਬਾਰੇ ਵੱਧ ਤੋਂ ਵੱਧ ਜਾਗਰੂਕਤਾਂ ਫਲਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜ ਆਬਾ ਦੀ ਧਰਤੀ ਪੰਜਾਬ ਜਿਸ ਦਾ ਨੌਜਵਾਨ ਅੱਜ ਨਸ਼ਿਆਂ ਦੀ ਦਲਦਲ ਵੱਲ ਜਾ ਰਿਹਾ ਹੈ। ਜੇਕਰ ਅਸੀਂ ਅੱਜ ਤੋਂ ਹੀ ਜਾਗਰੂਕ ਹੋਵਾਂਗੇ ਤਾਂ ਹੀ ਅਸੀਂ ਅਪਣੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾ ਸਕਦੇ ਹਾਂ। ਉਨ੍ਹਾਂ ਨੇ ਦੱਸਿਆ ਕਿ ਨਸ਼ਾ ਸਾਡੇ ਸ਼ਰੀਰ ਦੇ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ, ਉਨ੍ਹਾਂ ਨੇ ਸ਼ਰੀਰ ਦੇ ਹਰ ਇੱਕ ਅੰਗ ਤੇ ਉਸਦੇ ਅਸਰ ਬਾਰੇ ਸਿੱਖਿਆਰਥੀਆਂ ਨੂੰ ਜਾਣੂ ਕਰਵਾਇਆ।

ਇਸ ਮੌਕੇ ਤੇ ਸੰਦੀਪ ਕੁਮਾਰੀ ਸਾਇਕੋਲੋਜਿਸਟ ਕਾਉਂਸਲਰ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ (WHO) ਅਨੁਸਾਰ 
ਨਸ਼ਾਖੋਰੀ ਇੱਕ ਮਾਨਸਿਕ ਬਿਮਾਰੀ ਹੈ। ਦੋ ਕਿ ਲੰਬਾ ਸਮਾਂ ਚੱਲਣ ਵਾਲੀ ਮਾਨਸਿਕ ਬਿਮਾਰੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਿਮਾਰੀ ਵਿਅਕਤੀ ਨੂੰ ਪਹਿਲਾਂ ਸਰੀਰਕ, ਫਿਰ ਮਾਨਸਿਕ, ਸਮਾਜਿਕ, ਆਰਥਿਕ ਤੌਰ ਤੇ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਨੇ ਸਿੱਖਿਆਰਥੀਆਂ ਨੂੰ ਨਸ਼ਾਖੋਰੀ ਦੇ ਕਾਰਨ, ਮਾੜੇ ਪ੍ਰਭਾਵ, ਹੋਣ ਵਾਲੀਆਂ ਬਿਮਾਰੀਆਂ ਬਾਰੇ ਵਿਸਥਾਰਪੁਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅੱਜ ਦੇ ਸਮੇਂ ਵਿਦਿਆਰਥੀਆਂ ਵਿੱਚ ਟਿਨ ਏਜ਼ ਵਿੱਚ ਹੀ ਇਸਦੇ ਰੁਝਾਨ ਦੀ ਸ਼ੁਰੂਆਤ ਹੋ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਤੰਬਾਕੂ ਨੂੰ ਦਿ ਗੇਟ ਆਫ਼ ਅਦਰ ਡਰੱਗਜ਼ ਕਿਹਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਤੰਬਾਕੂ ਵਿੱਚ 4000-7000 ਕੈਮੀਕਲ ਪਾਏ ਜਾਂਦੇ ਹਨ। ਜਿਨ੍ਹਾਂ ਵਿੱਚ 25% ਨੀਕੋਟਿਨ ਪਾਇਆ ਜਾਂਦਾ ਹੈ, ਜਿਸ ਨਾਲ ਵਿਅਕਤੀ ਵਿੱਚ ਕਰੈਵਿੰਗ ਅਤੇ ਪਲੇਵੱਲ ਫੀਲਿੰਗ ਪਾਈ ਜਾਂਦੀ ਹੈ। ਤੰਬਾਕੂ ਦੇ ਨਾਲ ਬੋਡੀ ਵਿੱਚ ਲੱਗਪਗ 70 ਤਰ੍ਹਾਂ ਦੇ ਕੈਂਸਰ ਹੋਣ ਦੇ ਸੰਭਾਵਨਾ ਪਾਈ ਜਾਂਦੀ ਹੈ।

ਇਸ ਮੌਕੇ ਪ੍ਰਸ਼ਾਂਤ ਆਦਿਆ ਕਾਉਸਲਰ ਨੇ ਨਸ਼ਾਖ਼ੋਰੀ ਦੇ ਮਾੜੇ ਪ੍ਰਭਾਵਾਂ, ਕਾਰਨ, ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵਲੋਂ ਜਿਲ੍ਹਾ ਹੁਸ਼ਿਆਰਪੁਰ ਵਿਖੇ 02 ਨਸ਼ਾ ਮੁਕਤੀ ਕੇੰਦਰ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਸਿਵਲ ਹਸਪਤਾਲ ਦਸੂਹਾ ਵਿਖੇ ਮਰੀਜ਼ ਦਾ 15 ਤੋ 21 ਦਿਨ ਡੇਟੋਕਸ਼ਿਫਿਕੇਸ਼ਨ ਕੀਤਾ ਜਾਂਦਾ ਹੈ। ਇਸ ਤੋਂ ਉਪਰੰਤ ਮਰੀਜਾਂ ਨੂੰ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇੰਦਰ ਮੁਹੱਲਾ ਫਤਹਿਗੜ੍ਹ, ਹੁਸ਼ਿਆਰਪੁਰ ਵਿਖੇ ਮਰੀਜਾਂ ਨੂੰ 90 ਦਿਨ ਰੱਖਿਆ ਜਾਂਦਾ ਹੈ, ਜਿੱਥੇ ਮਰੀਜਾਂ ਦੀ ਵਿਅਕਤੀਗਤ ਕਾਉਸਲਿੰਗ, ਗਰੁੱਪ ਕਾਉਸਲਿੰਗ, ਪਰਿਵਾਰਕ ਕਾਉਸਲਿੰਗ, ਦੇ ਨਾਲ ਨਾਲ ਸਰਟੀਫਿਕੇਟ ਵੋਕੇਸ਼ਨਲ ਸਕਿੱਲ ਡਿਵੈਲਪਮੈਂਟ ਕਰਵਾਏ ਜਾਂਦੇ ਹਨ।
 ਇਸੇ ਤਰ੍ਹਾਂ 16 ਓ. ਓ. ਏ. ਟੀ. ਕਲੀਨਿਕਸ ਜਿਲ੍ਹਾ ਪੱਧਰ, ਉਪਮੰਡਲ, ਸੀ. ਐੱਚ. ਸੀ. ਪੱਧਰ ਤੇ ਚੱਲਦੇ ਹਨ, ਜਿੱਥੇ ਮਰੀਜ਼ ਤੇ ਉਸਦੇ ਪਰਿਵਾਰ ਦੇ ਲਿਖ਼ਤੀ ਕਾਨਸੇਂਟ ਤੇ ਆਨਲਾਈਨ ਬੇਸਡ ਸ਼ੁਰੂ ਕੀਤਾ ਜਾਂਦਾ ਹੈ, ਇਹ ਇਲਾਜ਼ ਇੱਕ ਸਾਲ ਵਿੱਚ ਖਤਮ ਕੀਤਾ ਜਾਂਦਾ ਹੈ। ਇਹ ਮੈਡੀਸਨ ਨਾਲ ਓਵਰ ਡੋਜ਼ ਡੈਥ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਨਤਕ ਕਾਉਸਲਿੰਗ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਭਾਰਤ ਸਰਕਾਰ ਵਲੋਂ ਇੱਕ ਟੈਲੀ ਮਾਨਸ ਐੱਪ ਅਤੇ ਹੈਲਪ ਲਾਈਨ 14416 ਸ਼ੁਰੂ ਕੀਤਾ ਹੈ ਜਿਸ ਤੇ ਲੋਕ 24X7 ਕਾਲ ਕਰਕੇ ਕਾਉਸਲਿੰਗ ਅਤੇ ਜਰੂਰੀ ਸਲਾਹ ਲੈ ਸਕਦੇ ਹਨ।
ਇਸ ਮੌਕੇ ਤਹਿਰੀਨ ਬਸਰਾ ਸਟੇਟ ਮੈਂਟਲ ਹੈਲਥ ਫੈਲੋ ਨੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੀਆਂ ਗਤੀਵਿਧੀਆ ਬਾਰੇ ਵਿਸ਼ਤਾਰਪੂਰਵਕ ਜਾਣਕਾਰੀ ਦਿੱਤੀ। ਜਿਸ ਵਿੱਚ ਸੂਰਮਾ ਪ੍ਰੋਗਰਾਮ, ਪਿੰਡਾਂ ਦੇ ਪਹਿਰੇਦਾਰ ਪ੍ਰੋਗਰਾਮ, ਤੇ ਜਨਤਕ ਪੱਧਰ ਤੇ ਜਾਗਰੂਕਤਾਂ ਬਾਰੇ ਵਿਸਥਾਰ ਪੂਰਵਕ ਦੱਸਿਆ। ਇਸ ਮੌਕੇ ਪਿੰਡਾਂ ਦੇ ਪਹਿਰੇਦਾਰ ਵੀ. ਡੀ. ਸੀ. ਮੈਬਰ ਬਣਨ ਲਈ ਕਿਹਾ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋ ਚਲਾਈ ਮੁਹਿੰਮ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਇਸ ਮੌਕੇ ਪ੍ਰਸ਼ਾਂਤ ਆਦਿਆ ਕਾਊਸਲਰ ਨੇ ਸਿੱਖਿਆਰਥੀਆਂ ਨੂੰ ਨਸ਼ਾਮੁਕਤ ਰਹਿਣ ਦੀ ਸਹੁੰ ਚੁਕਾਈ ਗਈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਖੁਦ ਨੂੰ ਜਾਗਰੂਕ ਹੋਣ ਦੀ ਲੋੜ ਹੈ। ਜੇਕਰ ਅਸੀਂ ਜਾਗਰੂਕ ਹੋਵਾਗੇ ਤਾਂ ਹੀ ਅਸੀਂ ਨਸ਼ਾਖ਼ੋਰੀ ਨਾਲ ਗ੍ਰਸਤ ਵਿਅਕਤੀ ਦੀ ਮਦਦ ਕਰ ਸਕਾਂਗੇ।

Comments