ਕੰਬੈਟ ਐਂਡਵਾਸ ਕੋਚਿੰਗ ਕੈਂਪ ਵਿੱਚ ਖਿਡਾਰੀਆਂ ਨੇ ਬਹੁਤ ਕੁਝ ਨਵਾਂ ਸਿੱਖਣ ਦਾ ਯਤਨ ਕੀਤਾ ਹੈ / ਰਾਜੀਵ ਵਾਲੀਆ


ਹੁਸ਼ਿਆਰਪੁਰ/ਦਲਜੀਤ ਅਜਨੋਹਾ
ਕੰਬੈਟ ਐਡਵਾਸ ਕੋਚਿੰਗ ਕੈਂਪ 2026 ਨੂੰ ਪਾਲਮਪੁਰ ਹਿਮਾਚਲ ਪ੍ਰਦੇਸ਼ ਵਿੱਚ ਮਹਾਸਚਿਵ ਵਿਸ਼ਾਲ ਸਿੰਘ ਦੀ ਅਗਵਾਈ ਵਿੱਚ ਲਗਾਇਆ ਗਿਆ। ਇਸ ਕੰਬੈਟ ਕੈਂਪ ਵਿੱਚ ਫਾਈਟਰ ਸਪੋਰਟਸ ਕਪੂਰਥਲਾ ਦੇ ਖਿਡਾਰੀਆਂ ਨੇ ਕੋਚ ਪ੍ਰਦੀਪ ਬਜਾਜ ਦੀ ਅਗਵਾਈ ਵਿੱਚ ਹਿੱਸਾ ਲਿਆ। ਫਾਈਟਰ ਸਪੋਰਟਸ ਦੇ ਖਿਡਾਰੀਆਂ ਨੇ ਇਸ ਕੈਂਪ ਵਿੱਚ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲਿਆ ਅਤੇ ਨਵੀਆਂ-ਨਵੀਆਂ ਤਕਨੀਕਾਂ ਦੀਆਂ ਬਾਰੀਕੀਆਂ ਨੂੰ ਚੰਗੀ ਤਰ੍ਹਾਂ ਸਮਝਿਆ। ਫਾਈਟਰ ਸਪੋਰਟਸ ਦੇ ਖਿਡਾਰੀ ਮਨਰਾਜ ਸਿੰਘ ਲਾਲੀ (ਵੁਸ਼ੂ), ਰਿਹਾਨ ਵਾਲੀਆ (ਵੁਸ਼ੂ), ਗੁਰਨੂਰ ਸਿੰਘ (ਵੁਸ਼ੂ), ਸਰਭਜੋਤ ਸਿੰਘ ਲਾਲੀ (ਵੁਸ਼ੂ), ਸਿਮਰਜੀਤ ਸਿੰਘ (ਕਰਾਟੇ), ਅਲੀ ਅਹਿਮਦ (ਕਰਾਟੇ), ਮਨਦੀਪ ਸਿੰਘ (ਕਰਾਟੇ), ਗੁਰਵਿੰਦਰ ਸਿੰਘ ਭੋਗਲ (ਕਰਾਟੇ) ਨੇ ਚੰਗਾ ਪ੍ਰਦਰਸ਼ਨ ਕੀਤਾ। ਮਹਾਸਚਿਵ ਵਿਸ਼ਾਲ ਸਿੰਘ, ਪ੍ਰਿੰਸੀਪਲ ਅਨੁਪਮ ਮੈਹਰਾ, ਯੁਵਾ ਖੇਡ ਭਲਾਈ ਬੋਰਡ ਦੇ ਅਧਿਕਾਰੀ ਰਾਜੀਵ ਵਾਲੀਆ ਅਤੇ ਪੁਨੀਤ ਵਰਮਾ ਨੇ ਬਹੁਤ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਮਹਾਸਚਿਵ ਵਿਸ਼ਾਲ ਸਿੰਘ ਨੇ ਖਿਡਾਰੀਆਂ ਨੂੰ ਦੱਸਿਆ ਕਿ ਭਵਿੱਖ ਵਿੱਚ ਰਾਜ ਪੱਧਰੀ, ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਣ ਲਈ ਤੁਹਾਨੂੰ ਮਾਰਸ਼ਲ ਆਰਟਸ ਦੇ ਸਾਰੇ ਨਿਯਮਾਂ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬਹੁਤ ਚੰਗਾ ਖਿਡਾਰੀ ਹੀ ਪ੍ਰਤੀਯੋਗਤਾ ਵਿੱਚ ਜਿੱਤ ਹਾਸਲ ਕਰ ਸਕਦਾ ਹੈ। ਯੁਵਾ ਖੇਡ ਭਲਾਈ ਬੋਰਡ ਦੇ ਅਧਿਕਾਰੀ ਰਾਜੀਵ ਵਾਲੀਆ ਨੇ ਕਿਹਾ ਕਿ ਇਸ ਕੰਬੈਟ ਐਂਡਵਾਸ ਕੋਚਿੰਗ ਕੈਂਪ ਵਿੱਚ ਖਿਡਾਰੀਆਂ ਨੇ ਬਹੁਤ ਕੁਝ ਨਵਾਂ ਸਿੱਖਣ ਦਾ ਯਤਨ ਕੀਤਾ ਹੈ ਅਤੇ ਸਮੇਂ-ਸਮੇਂ ਤੇ ਅਜਿਹੇ ਐਂਡਵਾਸ ਕੋਚਿੰਗ ਕੈਂਪ ਲਗਾਉਣਾ ਜ਼ਰੂਰੀ ਹੈ।

Comments