ਧਰਮ ਦੀ ਸਥਾਪਨਾ ਲਈ ਕਾਨ੍ਹਾ ਗੋਪਾਲ ਵੀ ਬਣੇ ਅਤੇ ਗੌ ਸੇਵਾ ਤੇ ਗੌ ਪੂਜਾ ਰਾਹੀਂ ਸਾਨੂੰ ਗਾਂ ਦਾ ਮਹੱਤਵ ਸਮਝਾਇਆ

ਹੁਸ਼ਿਆਰਪੁਰ/ਦਲਜੀਤ ਅਜਨੋਹਾ 

ਦਿਵ੍ਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਰੋਸ਼ਨ ਗ੍ਰਾਊਂਡ, ਹੁਸ਼ਿਆਰਪੁਰ ਵਿੱਚ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਚੱਲ ਰਹੀ ਸ਼੍ਰੀਮਦ ਭਾਗਵਤ ਸਾਪਤਾਹਿਕ ਕਥਾ ਗਿਆਨ ਯੱਗ ਦੇ ਪੰਜਵੇਂ ਦਿਨ ਵਿੱਚ ਸਰਵ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਵਿਸ਼ਵ ਪ੍ਰਸਿੱਧ ਭਾਗਵਤ ਭਾਸਕਰ ਸਾਧਵੀ ਸੁਸ਼ਰੀ ਵੈਸ਼ਣਵੀ ਭਾਰਤੀ ਜੀ ਨੇ ਭਗਵਾਨ ਦੀਆਂ ਲੀਲਾਵਾਂ ਦਾ ਵਰਣਨ ਕੀਤਾ। ਧਰਮ ਦੀ ਸਥਾਪਨਾ ਲਈ ਕਾਨ੍ਹਾ ਗੋਪਾਲ ਵੀ ਬਣੇ ਅਤੇ ਗੌ ਸੇਵਾ ਤੇ ਗੌ ਪੂਜਾ ਰਾਹੀਂ ਸਾਨੂੰ ਗਾਂ ਦਾ ਮਹੱਤਵ ਸਮਝਾਇਆ।
ਮਹਾਭਾਰਤ ਵਿੱਚ ਦਰਜ ਕਈ ਉਦਾਹਰਨ ਸਾਨੂੰ ਗੌ ਮਾਤਾ ਦੇ ਸਤਿਕਾਰ ਅਤੇ ਸੁਰੱਖਿਆ ਲਈ ਪ੍ਰੇਰਿਤ ਕਰਦੇ ਹਨ। ਵਿਸ਼ਨੁਧਰਮੋੱਤਰ ਪੁਰਾਣ ਵਿੱਚ ਕਿਹਾ ਗਿਆ ਹੈ ਕਿ ਗਾਂ ਦੀ ਸੇਵਾ ਨਾਲ ਤੁਸੀਂ ਤੈਂਤੀ ਕਰੋੜ ਦੇਵੀ-ਦੇਵਤਿਆਂ ਨੂੰ ਪ੍ਰਸੰਨ ਕਰ ਸਕਦੇ ਹੋ। ਗੌ ਮਾਤਾ ਦੇ ਪੰਚਗਵ੍ਯ ਦੀ ਗੱਲ ਕਰੀਏ ਤਾਂ ਉਸ ਵਿੱਚ ਗੋਮੂਤਰ ਵੇਦਿਕ ਸਮੇਂ ਤੋਂ ਹੀ ਲਾਭਕਾਰੀ ਮੰਨਿਆ ਗਿਆ ਹੈ। 400 ਤੋਂ ਵੱਧ ਬਿਮਾਰੀਆਂ ਦਾ ਇਲਾਜ ਇਸ ਨਾਲ ਸੰਭਵ ਮੰਨਿਆ ਜਾਂਦਾ ਹੈ।
ਪੁਰਾਤਨ ਭਾਰਤ ਵਿੱਚ ਕਿਸਾਨ ਬੀਜ ਬੀਜਣ ਤੋਂ ਪਹਿਲਾਂ ਧਰਤੀ ‘ਤੇ ਗੋਮੂਤਰ ਛਿੜਕ ਕੇ ਉਸਨੂੰ ਸ਼ੁੱਧ ਕਰਦੇ ਸਨ। ਇਸਨੂੰ ਗੋਮੂਤਰ ਸੰਸਕਾਰ ਕਿਹਾ ਜਾਂਦਾ ਸੀ। ਗਾਂ ਦੇ ਦੁੱਧ ਨੂੰ ਸਾਤਵਿਕ, ਬੁੱਧੀ ਵਧਾਉਣ ਵਾਲਾ ਅਤੇ ਕਈ ਰੋਗਾਂ ਨੂੰ ਦੂਰ ਕਰਨ ਵਾਲਾ ਦੱਸਿਆ ਗਿਆ ਹੈ। ਗਾਂ ਨੂੰ ‘ਮਾਂ’ ਉਸਦੀ ਆਧਿਆਤਮਿਕਤਾ ਅਤੇ ਵਿਗਿਆਨਿਕ ਮਹੱਤਤਾ ਕਰਕੇ ਕਿਹਾ ਗਿਆ ਹੈ।
ਪਰ ਅੱਜ ਜਿਸਨੂੰ ‘ਮਾਂ’ ਕਿਹਾ ਜਾਂਦਾ ਹੈ, ਉਸਦਾ ਹੀ ਵਧ ਕਿਉਂ ਕੀਤਾ ਜਾ ਰਿਹਾ ਹੈ? ਮੰਗਲ ਪਾਂਡੇ ਵਰਗੇ ਕਈ ਵੀਰਾਂ ਨੇ ਜਿਸ ਗਾਂ ਦੀ ਰੱਖਿਆ ਲਈ ਆਪਣੇ ਪ੍ਰਾਣ ਨਿਓਛਾਵਰ ਕੀਤੇ, ਸਾਨੂੰ ਉਸਦੀ ਸੁਰੱਖਿਆ ਅਤੇ ਸੰਭਾਲ ਲਈ ਕਦਮ ਚੁੱਕਣੇ ਚਾਹੀਦੇ ਹਨ।
ਉਹਨਾਂ ਨੇ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਵੱਲੋਂ ਚਲਾਈ ਜਾ ਰਹੀ ‘ਕਾਮਧੇਨੁ ਪਰਿਯੋਜਨਾ’ ਬਾਰੇ ਵੀ ਦੱਸਿਆ, ਜਿਸ ਦੇ ਅਧੀਨ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਭਾਰਤੀ ਦੇਸੀ ਨਸਲਾਂ ਦੀਆਂ ਗਾਂਵਾਂ ਦੇ ਸੰਵਰਧਨ ਲਈ ਪ੍ਰਤਿਬੱਧ ਹੈ। ਗਾਂ ਦੀਆਂ ਨਸਲਾਂ ਦੇ ਸੁਧਾਰ ‘ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਜੋ ਦੁਲਭ ਪ੍ਰਜਾਤੀਆਂ ਖਤਮ ਹੋ ਰਹੀਆਂ ਹਨ, ਉਹਨਾਂ ਨੂੰ ਸੰਭਾਲਿਆ ਜਾ ਰਿਹਾ ਹੈ। ਕਿਉਂਕਿ ਜੇ ਗਾਂ ਬਚੇਗੀ ਤਾਂ ਦੇਸ਼ ਵੀ ਅੱਗੇ ਵਧੇਗਾ।
ਗੋਵਰਧਨ ਲੀਲਾ ਦੇ ਰਾਜ ਨੂੰ ਬਹੁਤ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ। ਨੰਦ ਬਾਬਾ ਅਤੇ ਪਿੰਡ ਵਾਸੀਆਂ ਵੱਲੋਂ ਇੰਦਰ ਯੱਗ ਦੀਆਂ ਤਿਆਰੀਆਂ ਵੇਖ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਉਹਨਾਂ ਨੂੰ ਪ੍ਰਸ਼ਨ ਕਰਦੇ ਹਨ ਅਤੇ ਗੋਵਰਧਨ ਪਹਾੜ ਅਤੇ ਧਰਤੀ ਦੀ ਪੂਜਾ ਕਰਨ ਲਈ ਪ੍ਰੇਰਿਤ ਕਰਦੇ ਹਨ। ਪ੍ਰਭੂ ਦਾ ਭਾਵ ਇਹ ਸੀ ਕਿ ਜੋ ਧਰਤੀ, ਬੂਟੇ ਅਤੇ ਪਾਣੀ ਰਾਹੀਂ ਸਾਡਾ ਪਾਲਣ ਕਰ ਰਹੀ ਹੈ, ਉਸਦੀ ਵੰਦਨਾ ਕਰਨੀ ਚਾਹੀਦੀ ਹੈ।
ਧਰਤੀ ਦੇ ਪ੍ਰਤੀਕ ਵਜੋਂ ਗੋਵਰਧਨ ਪਹਾੜ ਦੀ ਪੂਜਾ ਕੀਤੀ ਗਈ। ਛੱਪਣ ਭੋਗ ਭਗਵਾਨ ਨੂੰ ਅਰਪਿਤ ਕੀਤੇ ਗਏ। ਇੰਦਰ ਦੇ ਅਹੰਕਾਰ ਨੂੰ ਠੇਸ ਲੱਗੀ, ਤਾਂ ਉਸ ਨੇ ਸੱਤ ਦਿਨ ਤੱਕ ਮੂਸਲਧਾਰ ਵਰਖਾ ਕਰਕੇ ਗੋਕੁਲ ਵਾਸੀਆਂ ਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ, ਪਰ ਭਗਵਾਨ ਨੇ ਆਪਣੀ ਛੋਟੀ ਉਂਗਲੀ ‘ਤੇ ਗੋਵਰਧਨ ਪਹਾੜ ਚੁੱਕ ਕੇ ਸਭ ਦੀ ਰੱਖਿਆ ਕੀਤੀ।
ਜੇ ਤੁਸੀਂ ਭਾਗਵਤ ਮਹਾਪੁਰਾਣ ਦਾ ਅਧਿਐਨ ਕਰੋ, ਤਾਂ ਪਤਾ ਲੱਗਦਾ ਹੈ ਕਿ ਪ੍ਰਭੂ ਨੇ ਨੰਦ ਬਾਬਾ ਅਤੇ ਪਿੰਡ ਵਾਸੀਆਂ ਨੂੰ ਕਰਮ ਦੇ ਸਿਧਾਂਤ ਬਾਰੇ ਸਮਝਾਇਆ। ਕਰਮ ਹੀ ਮਨੁੱਖ ਦੇ ਸੁੱਖ-ਦੁੱਖ, ਡਰ ਅਤੇ ਭਲੇ ਦਾ ਕਾਰਨ ਹੈ। ਮਨੁੱਖ ਆਪਣੇ ਕਰਮਾਂ ਅਨੁਸਾਰ ਜਨਮ ਲੈਂਦਾ ਹੈ ਅਤੇ ਮੌਤ ਨੂੰ ਪ੍ਰਾਪਤ ਹੁੰਦਾ ਹੈ।
ਕਰਮ ਹੀ ਪ੍ਰਭੂ ਹੈ। ਅਸੀਂ ਸਭ ਨਾਰਾਇਣ ਦੇ ਅੰਸ਼ ਹਾਂ। ਅਸੀਂ ਕਰਮ ਨੂੰ ਯਸ਼ ਪ੍ਰਾਪਤ ਕਰਨ ਲਈ ਨਹੀਂ ਕਰਦੇ, ਸਗੋਂ ਕਰਮ ਦੀ ਉਪਾਸਨਾ ਕਰਦੇ ਹਾਂ। ਕਰਮ ਹੀ ਸਾਡੀ ਪੂਜਾ ਹੈ।
“ਕਰ ਸੇ ਕਰਮ ਕਰੋ ਵਿਧਿ ਨਾਨਾ, ਚਿੱਤ ਰੱਖੋ ਜਿਥੇ ਦਇਆ ਨਿਧਾਨਾ।”
ਇਹ ਦੋਹਾ ਸੁਣਨ ਵਿੱਚ ਜਿੰਨਾ ਆਸਾਨ ਹੈ, ਉਸਨੂੰ ਜੀਵਨ ਵਿੱਚ ਲਾਗੂ ਕਰਨਾ ਉਨਾ ਹੀ ਔਖਾ ਹੈ।
ਜੇ ਕਿਸੇ ਨੂੰ ਪੂਰੇ ਗੁਰੂ ਦਾ ਸਾਥ ਮਿਲ ਜਾਵੇ, ਤਾਂ ਉਹ ਇਕ ਪਲ ਵਿੱਚ ਹੀ ਹਿਰਦੇ ਵਿੱਚ ਵੱਸਦੇ ਪ੍ਰਭੂ ਦਾ ਦਰਸ਼ਨ ਕਰਵਾ ਦਿੰਦੇ ਹਨ। ਨਾਲ ਹੀ ਸਾਂਸਾਂ ਵਿੱਚ ਚੱਲ ਰਹੇ ਹਰਿ ਦੇ ਸਦੀਵੀ ਨਾਮ ਨੂੰ ਪ੍ਰਗਟ ਕਰ ਦਿੰਦੇ ਹਨ।
ਭਾਵੇਂ ਸੰਸਾਰ ਵਿੱਚ ਪ੍ਰਭੂ ਦੇ ਕਈ ਨਾਮ ਹਨ, ਪਰ ਮੁਕਤੀ ਦਾ ਰਾਹ ਅੰਦਰਲੇ ਨਾਮ ਨਾਲ ਹੀ ਖੁਲਦਾ ਹੈ।
ਕਥਾ ਦੀ ਸ਼ੁਰੂਆਤ ਮੁੱਖ ਯਜਮਾਨ ਮਨੀਸ਼ ਗੁਪਤਾ (ਬਿੱਲਾ ਬ੍ਰਿਕਸ), ਕੁਸ਼ਾ ਗੁਪਤਾ, ਰਾਹੁਲ ਗੁਪਤਾ ਅਤੇ ਦੈਨਿਕ ਯਜਮਾਨ ਜਗਦੀਸ਼ ਅਗਰਵਾਲ, ਉਮੇਸ਼ ਗੁਪਤਾ, ਨਿਤਿਆ ਗੁਪਤਾ ਜੀ ਨੇ ਪਰਿਵਾਰ ਸਮੇਤ ਭਾਗਵਤ ਪੂਜਨ ਕਰਕੇ ਕੀਤੀ।
 ਕਥਾ ਵਿੱਚ ਵਿਸ਼ੇਸ਼ ਤੌਰ 'ਤੇ ਦੀਪਕ ਬਾਲੀ ਜੀ (ਐਡਵਾਈਜ਼ਰ ਟੂ ਦ ਡਿਪਾਰਟਮੈਂਟ ਆਫ ਟੂਰਿਜ਼ਮ ਐਂਡ ਕਲਚਰਲ ਅਫੇਅਰਜ਼, ਗਵਰਨਮੈਂਟ ਆਫ ਪੰਜਾਬ), ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਅਵਿਨਾਸ਼ ਰਾਏ ਖੰਨਾ (ਪੂਰਵ ਸੰਸਦ ਮੈਂਬਰ), ਵਿਜੈ ਸਾਂਪਲਾ (ਪੂਰਵ ਚੇਅਰਮੈਨ ਐਸ.ਸੀ. ਕਮਿਸ਼ਨ), ਸੁਰਿੰਦਰ ਕੁਮਾਰ ਸ਼ਿੰਦਾ (ਮੇਅਰ), ਸੰਤੋਸ਼ ਚੌਧਰੀ, ਡਾ. ਸੁਨੀਲ ਕੁਮਾਰ ਚੱਢਾ (ਹਿੰਦੂਜਾ ਗਰੁੱਪ), ਸੁਨੀਲ ਸ਼ੇਖਾਵਤ (ਹੈੱਡ ਮੈਨਿਊਫੈਕਚਰਿੰਗ, ਸੈਂਚਰੀ ਪਲਾਈਵੁੱਡ), ਅਨੂਪ ਸ਼ਰਮਾ (ਪਲਾਂਟ ਹੈੱਡ), ਬੀ.ਐਸ. ਜਸਵਾਲ (ਡੀ.ਜੀ.ਐਮ.), ਉਪੇਂਦਰ ਤ੍ਰਿਪਾਠੀ, ਸੁਖਵਿੰਦਰ ਸੁੱਖੀ (ਯੂ.ਐਸ.ਏ.), ਹਰਭਜਨ ਸਿੰਘ, ਪਰਮਿੰਦਰ, ਰਵਿੰਦਰ ਚੀਮਾ ਕਾਨੂੰਨਗੋ, ਪਾਰਸ਼ਦ ਜਸਵਿੰਦਰ ਪਾਲ, ਪੂਰਵ ਪਾਰਸ਼ਦ ਸੁਰਿੰਦਰ ਕੁਮਾਰ ਬੀਟਨ, ਬਜਰੰਗੀ ਪਾਂਡੇ, ਕੁਸੁਮ ਪਾਂਡੇ, ਅਜੀਤ ਸਿੰਘ (ਜੇ.ਟੀ.ਓ., ਬੀ.ਐਸ.ਐਨ.ਐਲ.), ਰਾਕੇਸ਼ ਸੂਦ, ਸੌਰਵ ਭਾਗੀ, ਅਸ਼ੋਕ ਗਗਨਦੀਪ (ਪ੍ਰਿੰਸੀਪਲ), ਤਰੁਣ ਕੁਮਾਰ, ਅਨੁਰਾਗ ਕਾਲੀਆ, ਡਾ. ਵਿਜੈ ਧੀਰ (ਵਾਈਸ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ), ਪੂਜਾ ਬਾਲੀ (ਡੀਨ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ), ਗੌਤਮ ਮਨੋਚਾ, ਕੁਲਦੀਪ ਸੈਨੀ, ਜਸਵਿੰਦਰ ਸੈਨੀ, ਰਾਕੇਸ਼ ਭਾਰਗਵ, ਜਤਿੰਦਰ ਸੂਦ, ਸੰਦੀਪ ਅਗਰਵਾਲ, ਅਮਨਿੰਦਰ ਮਿਸ਼ਰਾ, ਅੰਜਨਾ ਕੁਮਾਰੀ ਅਤੇ ਸ਼ਹਿਰ ਦੀਆਂ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀ ਅਤੇ ਹੋਰ ਗਣਮਾਨਯ ਵਿਅਕਤੀ ਵੀ ਮੌਜੂਦ ਸਨ।
ਅੰਤ ਵਿੱਚ ਅਰੋੜਾ ਮਹਾਸਭਾ, ਗਲੋਰਿਉਸ ਵਾਲਕਰ ਗਰੁੱਪ ਗੌਤਮ ਨਗਰ,ਕੁਲਦੀਪ,ਰਜਤ,ਅਸ਼ੋਕ ਜੀ ਨੇ ਕਥਾ ਵਯਾਸ ਅਤੇ ਉਨ੍ਹਾਂ ਦੀ ਸਾਰੀ ਟੀਮ ਨੂੰ ਸਨਮਾਨਿਤ ਕੀਤਾ।
ਸਵਾਮੀ ਜੀ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਕਥਾ ਦੋ ਦਿਨ ਬਾਕੀ ਹੈ ਜਿਹੜੇ ਲੋਕ ਇਸ ਕਥਾ ਵਿਚ ਨਹੀਂ ਪਹੁੰਚੇ ਉਹ ਕਥਾ ਵਿਚ ਜਰੂਰ ਪਹੁੰਚਣ।

Comments