ਭਾਖੜਾ ਬਿਆਸ ਪ੍ਰਬੰਧ ਬੋਰਡ, ਤਲਵਾਨਾਬੀਬੀਐਮਬੀ ਵੱਲੋਂ ਇੰਟਰ ਸਰਕਲ ਕ੍ਰਿਕੇਟ ਤੇ ਐਥਲੈਟਿਕਸ ਟੂਰਨਾਮੈਂਟ ਦਾ ਆਯੋਜਨ-ਪੀਐਸਓ ਦੀ ਟੀਮ ਨੇ ਜਿੱਤਿਆ ਇੰਟਰ ਸਰਕਲ ਕ੍ਰਿਕੇਟ ਟੂਰਨਾਮੈਂਟ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਬਿਆਸ ਡੈਮ ਪ੍ਰਸ਼ਾਸਨ ਵੱਲੋਂ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਮਾਰਗਦਰਸ਼ਨ ਹੇਠ ਇੰਟਰ ਸਰਕਲ ਕ੍ਰਿਕੇਟ ਤੇ ਐਥਲੈਟਿਕਸ ਟੂਰਨਾਮੈਂਟ ਕਰਵਾਇਆ ਗਿਆ। ਇਸ ਦਾ ਆਯੋਜਨ ਤਲਵਾੜਾ ਯੁਨਿਟ ਖੇਡ ਸਮਿਤੀ ਵੱਲੋਂ ਨਰਸਰੀ ਗਰਾਉਂਡ ਵਿਚ ਕੀਤਾ ਗਿਆ। ਇਸ ਵਿਚ ਕ੍ਰਿਕੇਟ ਤੋਂ ਇਲਾਵਾ ਪੁਰਸ਼ ਤੇ ਮਹਿਲਾ ਵਰਗ ਦੇ ਸਾਟਪੁੱਟ ਤੇ ਡਿਸਕਸ਼ ਥ੍ਰੋਅ ਮੁਕਾਬਲੇ ਵੀ ਕਰਵਾਏ ਗਏ। ਮਹਿਲਾ ਵਰਗ ਵਿਚ 25 ਮਹਿਲਾ ਕਰਮੀਆਂ ਨੇ ਭਾਗ ਲਿਆ।
ਫਾਇਨਲ ਕ੍ਰਿਕੇਟ ਮੁਕਾਬਲੇ ਦੌਰਾਨ ਮੁੱਖ ਮਹਿਮਾਨ ਉਪ ਮੁੱਖ ਇੰਜਨੀਅਰ ਵਿਮਲ ਕੁਮਾਰ ਮੀਨਾ ਰਹੇ, ਜਿੰਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਖੇਡ ਮੁਕਾਬਲੇ ਬੀਬੀਐਮਬੀ ਕਰਮੀਆਂ ਵਿਚ ਟੀਮ ਭਾਵਨਾ ਅਤੇ ਅਨੁਸਾਸਨ ਦੀ ਮਜਬੂਤੀ ਦਾ ਅਧਾਰ ਬਣਦੇ ਹਨ। ਇਸ ਮੌਕੇ ਖੇਡ ਸਮਿਤੀ ਦੇ ਸਕੱਤਰ ਕਾਰਜਕਾਰੀ ਇੰਜਨੀਅਰ ਰਬਿੰਦਰ ਸਿੰਘ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਖੇਡ ਸਮਿਤੀ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ।
ਖੇਡ ਮੈਨੇਜਰ ਕੇਵਲ ਸਿੰਘ ਨੇ ਦੱਸਿਆ ਕਿ ਇੰਟਰ ਸਰਕਲ ਕ੍ਰਿਕੇਟ ਟੂਰਨਾਮੈਂਟ ਵਿਚ 5 ਟੀਮਾਂ ਨੇ ਭਾਗ ਲਿਆ, ਜਿਸ ਵਿਚ ਪੋਂਗ ਡੈਮ ਸਰਕਲ, ਮੁੱਖ ਇੰਜਨੀਅਰ ਦਫ਼ਤਰ, ਪੀਐਸਓ, ਪਾਵਰ ਵਿੰਗ ਤੇ ਤਲਵਾੜਾ ਸਰਕਲ ਦੀਆਂ ਟੀਮਾਂ ਸ਼ਾਮਿਲ ਸਨ। ਫਾਇਨਲ ਮੁਕਾਬਲੇ ਵਿਚ ਪੀਐਸਓ ਦੀ ਟੀਮ ਨੇ ਪੋਂਗ ਡੈਮ ਸਰਕਲ ਦੀ ਟੀਮ ਨੁੰ ਦੋ ਵਿਕਟਾਂ ਦੇ ਫਰਕ ਨਾਲ ਹਰਾ ਕੇ ਟਰਾਫੀ ਆਪਣੇ ਨਾਮ ਕੀਤੀ।
ਮਹਿਲਾਵਾਂ ਦੇ ਸਾਟਪੁੱਟ ਮੁਕਾਬਲੇ ਵਿਚ ਮਨੀਸ਼ਾ ਜੇਤੂ ਤੇ ਪ੍ਰਮਿਲਾ ਬਿਸ਼ਨੋਈ ਦੂਜੇ ਸਥਾਨ ਤੇ ਰਹੀ। ਮਹਿਲਾਵਾਂ ਦੇ ਡਿਸਕਸ ਥ੍ਰੋਅ ਮੁਕਾਬਲੇ ਵਿਚ ਵੀ ਮਨੀਸ਼ਾ ਨੇ ਪਹਿਲਾਂ ਜਦ ਕਿ ਹੀਨਾ ਨੇ ਦੂਜਾ ਸਥਾਨ ਹਾਸਲ ਕੀਤਾ। ਪੁਰਸ਼ਾ ਦੇ ਸਾਟਪੁੱਟ ਮੁਕਾਬਲੇ ਵਿਚ ਰਾਹੁਲ ਥਾਪਾ ਨੇ ਪਹਿਲਾਂ ਤੇ ਵਰਿੰਦਰ ਕੁਮਾਰ ਨੇ ਦੂਜਾ ਸਥਾਨ ਹਾਸਲ ਕੀਤਾ। ਪੁਰਸ਼ਾ ਦੇ ਡਿਸਕਸ਼ ਥ੍ਰੋਅ ਮੁਕਾਬਲੇ ਵਿਚ ਰਾਹੂਲ ਥਾਪਾ ਦੂਜੇ ਸਥਾਨ ਤੇ ਰਹੇ ਜਦ ਕਿ ਸੁਨੀਲ ਕੁਮਾਰ ਜੇਤੂ ਬਣੇ।
ਇਸ ਮੌਕੇ ਐਸਡੀਓ ਧੀਰਜ ਕੁਮਾਰ, ਗੋਪਾਲ ਸਿੰਘ, ਦਿਨੇਸ਼ ਕੁਮਾਰ, ਧਰਮਿੰਦਰ ਸਿੰਘ, ਸ਼ਿਵਮ ਕੁਮਾਰ, ਜੁਨੀਅਰ ਇੰਜਨੀਅਰ ਜਤਿਨ ਸ਼ਰਮਾ, ਬਲਜੀਤ ਸਿੰਘ ਤੇ ਰਾਜੂ ਵੀ ਹਾਜਰ ਸਨ

Comments