ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ

 
ਹੁਸ਼ਿਆਰਪੁਰ/ਦਲਜੀਤ ਅਜਨੋਹਾ 


 ਪਿੰਡ ਲੰਗੇਰੀ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਸੇਵਾ ਮੁਕਤ ਅਧਿਆਪਕ ਮਾਸਟਰ ਬਚਿੱਤਰ ਸਿੰਘ ਸੰਘਾ ਕੈਨੇਡੀਅਨ ਦੀ ਜੀਵਨ ਸਾਥਣ ਬੀਬੀ ਮਨਜੀਤ ਕੌਰ ਜੀ ਦੀ 33ਵੀਂ ਸਲਾਨਾ ਬਰਸੀ ਨੂੰ ਸਮਰਪਿਤ ਕਰਦਿਆਂ ਸਕੂਲ ਸਟਾਫ ,ਮਾਪੇ , ਵਿਦਿਆਰਥੀਆਂ ਅਤੇ ਨਗਰ ਨਿਵਾਸੀਆਂ ਵੱਲੋ ਸਾਂਝੇ ਤੌਰ ਤੇ ਮਨਾਇਆ ਗਿਆ।ਜਿਸ ਦੀ ਪ੍ਰਧਾਨਗੀ ਮਾਸਟਰ ਬੱਚਿਤਰ ਸਿੰਘ ਜਸਪਾਲ ਸਿੰਘ ਯੂ.ਕੇ. ਸੁਰਿੰਦਰ ਕੌਰ ਸੰਘਾ, ਸੁਰਿੰਦਰ ਸਿੰਘ ਸੰਘਾ, ਕੈਨੇਡੀਅਨ, ਹਰਬਲਰਾਜ ਸਿੰਘ,ਬ੍ਰਹਮਜੋਤ ਸਿੰਘ ਸੰਘਾ ਸੁਖਜੀਤ ਸਿੰਘ ਸੰਘਾ ਬੈਲਜੀਅਮ, ਸਕੂਲ ਮੁਖੀ ਮਨਜਿੰਦਰ ਪਾਲ ਸਰਕਾਰੀ ਮਿਡਲ ਸਕੂਲ , ਵਿਜੈ ਕੁਮਾਰ ਸਰਕਾਰੀ ਐਲੀਮੈਂਟਰੀ ਸਕੂਲ ਲੰਗੇਰੀ, ਡਾਕਟਰ ਓ ਪੀ ਸਿੰਘ, ਹਰਭਜਨ ਸਿੰਘ ਸੰਘਾ, ਮੈਡਮ ਰਜਿੰਦਰ ਸੰਘਾ, ਸੁਖਵਿੰਦਰ ਕੌਰ ਸੰਘਾ ਬੈਲਜੀਅਮ ਰਜਿੰਦਰ ਕੁਮਾਰ ਧਨੀ ਅਤੇ ਅਮਰ ਕੁਮਾਰ ਨੇ ਸਾਂਝੇ ਤੌਰ ਤੇ ਕੀਤੀ ।
                ਸਮਾਗਮ ਦੀ ਸ਼ੁਰੂਆਤ ਕਰਦਿਆਂ ਡਾਕਟਰ ਓ.ਪੀ. ਸਿੰਘ ਹੀਰਾ ਨੇ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਤੇ ਸਭ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਬੱਚਿਆਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਇਹੋ ਜਿਹੇ ਸਮਾਗਮਾਂ ਦੀ ਅਣਸਰਦੀ ਲੋੜ ਹੈ। ਉਨ੍ਹਾਂ ਵੱਲੋਂ ਮਾਸਟਰ ਬਚਿੱਤਰ ਸਿੰਘ ਦੀ ਵਿਗਿਆਨਕ ਸੋਚ ਅਤੇ ਸਮਾਜ ਸੇਵਾ ਲਈ ਕੀਤੇ ਗਏ ਕਾਰਜਾਂ ਲਈ ਪਰਿਵਾਰ ਦੀ ਭਰਵੀਂ ਸ਼ਲਾਘਾ ਕੀਤੀ । ਸਮਾਗਮ ਦੇ ਮੁੱਖ ਮਹਿਮਾਨ ਮਾਸਟਰ ਬੱਚਿਤਰ ਸਿੰਘ ਸੰਘਾ ਨੇ ਕਿਹਾ ਕਿ ਜੇਕਰ ਬਚਪਨ ਵਿੱਚ ਹੀ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਉਹ ਭਵਿੱਖ ਵਿੱਚ ਉੱਚੀਆਂ ਮੰਜ਼ਿਲਾਂ ਸਰ ਕਰ ਸਕਦੇ ਹਨ । ਸਕੂਲੀ ਬੱਚਿਆਂ ਦੀ ਪੇਸ਼ਕਾਰੀ ਦੀ ਭਰਵੀਂ ਪ੍ਰਸ਼ੰਸਾ ਕਰਦਿਆਂ ਉਨਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਵਿੱਚ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਹੀ ਬੱਚੇ ਅੰਦਰ ਛੁਪੀ ਹੋਈ ਪ੍ਰਤਿਭਾ ਬਾਹਰ ਆਉਂਦੀ ਹੈ ਜਿਵੇਂ ਕਿ ਬੱਚਿਆਂ ਦੀਆਂ ਵੱਖ ਵੱਖ ਪੇਸ਼ਕਾਰੀਆਂ ਵਿਚੋਂ ਨਜ਼ਰ ਆਈ ਕਲਾ ਇਸ ਦਾ ਪ੍ਰਤੱਖ ਪ੍ਰਮਾਣ ਹੈ, ਜਿਸ ਨੂੰ ਅਸੀਂ ਪੂਰੀ ਨੀਝ ਨਾਲ ਦੇਖਿਆ ਅਤੇ ਮਾਣਿਆ ਹੈ । ਸਮਾਗਮ ਵਿੱਚ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਬੱਚਿਆਂ ਨੂੰ ਸ਼ੋਸ਼ਲ ਮੀਡੀਆ ਤੋਂ ਦੂਰ ਰਹਿਣ ,ਆਪਣੇ ਵਤਨ ਦੀ ਮਿੱਟੀ ਨੂੰ ਪਿਆਰ ਕਰਨ ,ਅੰਧ ਵਿਸ਼ਵਾਸ਼ ਰਾਹੀਂ ਢੋੰਗੀ ਬਾਬਿਆਂ ਤੋਂ ਦੂਰ ਰਹਿ ਕੇ ਵਿਗਿਆਨਕ ਸੋਚ ਦਾ ਪੱਲਾ ਫੜਨ ਅਤੇ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਦਾ ਸੁਨੇਹਾ ਸ਼ਾਨਦਾਰ ਢੰਗ ਨਾਲ ਬੱਚਿਆਂ ਵੱਲੋਂ ਦਿੱਤਾ ਗਿਆ । ਸਮਾਗਮ ਦੇ ਅਖੀਰਲੇ ਦੌਰ ਵਿੱਚ ਨਰਸਰੀ ਕਲਾਸ ਤੋਂ ਅੱਠਵੀ ਕਲਾਸ ਦੇ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਏ ਅਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਕਲਾਕਾਰ ਬੱਚਿਆਂ ਨੂੰ ਪ੍ਰਧਾਨਗੀ ਮੰਡਲ ਵੱਲੋਂ ਸਨਮਾਨਿਤ ਕੀਤਾ ਗਿਆ । ਸ੍ਰੀ ਬ੍ਰਹਮ ਜੋਤ ਸਿੰਘ ਸੰਘਾ ਵੱਲੋਂ ਸਕੂਲ ਦੀ 13 ਸਾਲ ਤੋਂ ਘੱਟ ਉਮਰ ਵਰਗ ਦੀ ਕਰਨਾਟਕਾ ਵਿੱਚ ਹੋਈ ਨੈਸ਼ਨਲ ਫੁੱਟਬਾਲ ਲੀਗ ਵਿੱਚ ਪੰਜਾਬ ਦੀ ਟੀਮ ਵਿੱਚ ਖੇਡਣ ਵਾਲੀ ਵਿਦਿਆਰਥਣ ਅਸਮਿਤਾ ਨੂੰ 10000 ਰੁਪਏ ਦਾ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ| ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਬਲਜੀਤ ਕੌਰ ਅਧਿਆਪਕਾ ,ਬਲਵੀਰ ਕੌਰ ਆਂਗਨਵਾੜੀ , ਮਨਦੀਪ ਕੌਰ , ਕੁਮਾਰੀ ਰਿੰਪੀ, ਰਸ਼ਪਾਲ ਕੌਰ , ਬਲਜੀਤ ਕੌਰ, ਜਸਵੀਰ ਕੌਰ ,ਊਸ਼ਾ ਰਾਣੀ ਭਾਰੀ ਗਿਣਤੀ ਵਿੱਚ ਵਿਦਿਆਰਥੀਆਂ ਮਾਪਿਆਂ ਅਤੇ ਪਿੰਡ ਵਾਸੀਆਂ ਨੇ ਸ਼ਿਰਕਤ ਕੀਤੀ ।

Comments