ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜਿਲਾ ਜਨਵਾਦੀ ਇਸਤਰੀ ਸਭਾ ਦੀ ਜਨਰਲ ਬਾਡੀ ਮੀਟਿੰਗ ਬੀਬੀ ਸੁਰਿੰਦਰ ਚੁੰਬਰ ਦੀ ਪ੍ਰਧਾਨਗੀ ਹੇਠ ਹੋਈ।ਸਭ ਤੋਂ ਪਹਿਲਾ ਬੀਬੀ ਸੁਯੋਗਤਾ ਖੀਵਾ ਦੀ ਬੇਵਕਤ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਮੀਟਿੰਗ ਦੀ ਕਾਰਵਾਈ ਪ੍ਰੈਸ ਦੇ ਨਾਂ ਜਾਰੀ ਕਰਦਿਆਂ ਬੀਬੀ ਨੀਲਮ ਰਾਣੀ ਜਿਲਾ ਜਨਰਲ ਸਕੱਤਰ ਜਨਵਾਦੀ ਇਸਤਰੀ ਸਭਾ ਹੁਸ਼ਿਆਰਪੁਰ ਨੇ ਦਸਿਆ ਕਿ ਮੈਂਬਰਸ਼ਿਪ ਦੀ ਮੁਹਿੰਮ ਤੇਜ ਕੀਤੀ ਜਾਵੇਗੀ। ਮਨਰੇਗਾ ਸਕੀਮ ਮੁੜ ਬਹਾਲ ਕਰਨ ਲਈ ਚਲ ਰਹੇ ਘੋਲ ਵਿੱਚ ਵਧ ਚੜਕੇ ਸਾਮਲ ਹੋਇਆ ਜਾਵੇਗਾ। ਅਮਰੀਕਨ ਸਾਮਰਾਜ, ਇਜਰਾਇਲ ਦੀ ਧੱਕੇਸਾਹੀ ਦੀ ਨਿਖੇਧੀ ਕੀਤੀ ਅਤੇ ਇਰਾਨ ਦੇ ਲੋਕਾਂ ਨਾਲ ਹਮਦਰਦੀ ਪ੍ਰਗਟ ਕੀਤੀ।ਇਸ ਮੀਟਿੰਗ ਵਿੱਚ ਬੀਬੀ ਜਸਵਿੰਦਰ ਕੌਰ ਬੋੜਾ,ਤੇਜਿੰਦਰ ਕੌਰ, ਕਸ਼ਮੀਰ ਕੌਰ, ਕਮਲੇਸ਼, ਕਮਲਜੀਤ ਕੌਰ, ਸਿੰਦਰ,ਭੋਲੀ,ਪੂਜਾ ਮਨਪ੍ਰੀਤ ਕੌਰ, ਅੰਨੂ ਰਾਨਾ,ਪਿਆਰੋ, ਸਾਂਤੀ ,ਆਦਿ ਹਾਜਰ ਸਨ।
Comments
Post a Comment