ਲਾਈਸੈਂਸ ਬਣਵਾਉਣ ਦੀ ਪ੍ਰਕਿਰਿਆ ਹੋਈ ਆਸਾਨ / ਏ ਟੀ ਓ ਸੰਦੀਪ ਭਾਰਤੀ ਨੇ ਦਿੱਤੀ ਪੂਰੀ ਜਾਣਕਾਰੀ



ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਹੁਸ਼ਿਆਰਪੁਰ ਦੇ ਸੀਨੀਅਰ ਪੱਤਰਕਾਰ ਦਲਜੀਤ ਅਜਨੋਹਾ ਵੱਲੋਂ ਸੰਦੀਪ ਭਾਰਤੀ (ਏਟੀਓ, ਹੁਸ਼ਿਆਰਪੁਰ) ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਡਰਾਈਵਿੰਗ ਲਾਈਸੈਂਸ ਬਣਵਾਉਣ ਸੰਬੰਧੀ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ।
ਗੱਲਬਾਤ ਵਿੱਚ ਸੰਦੀਪ ਭਾਰਤੀ ਨੇ ਦੱਸਿਆ ਕਿ ਹੁਸ਼ਿਆਰਪੁਰ ਦਾ ਡਰਾਈਵਿੰਗ ਟੈਸਟ ਟਰੈਕ ਸਾਲ 2012 ਤੋਂ ਚੱਲ ਰਿਹਾ ਹੈ ਅਤੇ ਸਮੇਂ-ਸਮੇਂ ‘ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਵਿੱਚ ਸੁਧਾਰ ਕੀਤੇ ਜਾਂਦੇ ਹਨ। ਨਵੀਆਂ ਤਕਨੀਕਾਂ ਅਤੇ ਸਾਫਟਵੇਅਰ ਅਪਡੇਟਸ ਰਾਹੀਂ ਪ੍ਰਕਿਰਿਆ ਨੂੰ ਹੋਰ ਵੀ ਸੁਗਮ ਅਤੇ ਪਾਰਦਰਸ਼ੀ ਬਣਾਇਆ ਗਿਆ ਹੈ।
ਉਹਨਾਂ ਦੱਸਿਆ ਕਿ ਭਾਰਤ ਸਰਕਾਰ ਦੇ Ministry of Road Transport and Highways ਵੱਲੋਂ ਚਲਾਈਆਂ ਜਾ ਰਹੀਆਂ ਵੈੱਬਸਾਈਟਾਂ Sarathi Parivahan ਅਤੇ Vahan Parivahan ਰਾਹੀਂ ਹਰ ਵਿਅਕਤੀ ਆਨਲਾਈਨ ਸੇਵਾਵਾਂ ਲੈ ਸਕਦਾ ਹੈ। ਇਨ੍ਹਾਂ ਪੋਰਟਲਾਂ ‘ਤੇ ਜਾ ਕੇ ਲਾਈਸੈਂਸ ਲਈ ਲੋੜੀਂਦੇ ਦਸਤਾਵੇਜ਼ਾਂ ਬਾਰੇ ਪੂਰੀ ਜਾਣਕਾਰੀ ਮਿਲ ਜਾਂਦੀ ਹੈ।
ਉਹਨਾਂ ਹੋਰ ਦੱਸਿਆ ਕਿ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹਰ ਵਿਅਕਤੀ ਡਰਾਈਵਿੰਗ ਲਾਈਸੈਂਸ ਬਣਵਾ ਸਕਦਾ ਹੈ, ਜਦਕਿ 16 ਸਾਲ ਦੀ ਉਮਰ ਵਾਲੇ ਨੌਜਵਾਨ ਲਰਨਿੰਗ ਲਾਈਸੈਂਸ ਲਈ ਅਪਲਾਈ ਕਰ ਸਕਦੇ ਹਨ, ਜਿਸ ਵਿੱਚ ਘੱਟ ਸੀਸੀ ਵਾਲੇ ਦੋ ਪਹੀਆ ਵਾਹਨਾਂ ਦੀ ਆਗਿਆ ਹੁੰਦੀ ਹੈ।
ਸੰਦੀਪ ਭਾਰਤੀ ਨੇ ਇਹ ਵੀ ਕਿਹਾ ਕਿ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੇਣ ਲਈ ਉਚਿਤ ਕਲਾਸਾਂ ਲਗਾਈਆਂ ਜਾਂਦੀਆਂ ਹਨ, ਤਾਂ ਜੋ ਲੋਕ ਸੜਕ ਸੁਰੱਖਿਆ ਬਾਰੇ ਸਚੇਤ ਹੋਣ ਅਤੇ ਹਾਦਸਿਆਂ ਤੋਂ ਬਚ ਸਕਣ।
ਅਖੀਰ ‘ਚ ਉਹਨਾਂ ਸਭ ਨੂੰ ਅਪੀਲ ਕੀਤੀ ਕਿ ਸੜਕ ‘ਤੇ ਚਲਦੇ ਸਮੇਂ ਟਰੈਫਿਕ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾਵੇ, ਤਾਂ ਜੋ ਆਪਣੀ ਅਤੇ ਹੋਰਨਾਂ ਦੀ ਜ਼ਿੰਦਗੀ ਸੁਰੱਖਿਅਤ ਬਣਾਈ ਜਾ ਸਕੇ।

Comments