ਲੇਖ ਲਿਖਣ ਅਤੇ ਪੋਸਟਰ ਮੇਕਿੰਗ ਦੇ ਮੁਕਾਬਲੇ ਸਥਾਨਕ ਮੈਰੀ ਗੋਲਡ ਪਬਲਿਕ ਸਕੂਲ ਵਿਖੇ ਕਰਵਾਏ ਗਏ

,
ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਬਹੁ-ਰੰਗ ਕਲਾਮੰਚ ਹੁਸ਼ਿਆਰਪੁਰ ਵਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਦਿਹਾੜੇ ਦੇ ਪ੍ਰੋਗਰਾਮਾਂ ਦੀ ਕੜੀ ਵਿੱਚ ਦੂਸਰੇ ਪੜਾਅ ਵਿੱਚ ਮਾਈ ਭਾਰਤ ਹੁਸ਼ਿਆਰਪੁਰ ਵਲੋਂ ਲੇਖ ਲਿਖਣ ਅਤੇ ਪੋਸਟਰ ਮੇਕਿੰਗ ਦੇ ਮੁਕਾਬਲੇ ਸਥਾਨਕ ਮੈਰੀ ਗੋਲਡ ਪਬਲਿਕ ਸਕੂਲ ਵਿਖੇ ਕਰਵਾਏ ਗਏ, ਜਿਸ ਦੇ ਮੁੱਖ ਮਹਿਮਾਨ ਸਾਬਕਾ ਐਮ.ਪੀ. ਅਵੀਨਾਸ਼ ਰਾਏ ਖੰਨਾ ਅਤੇ ਵਿਸ਼ੇਸ਼ ਮਹਿਮਾਨ ਰਿਟਾਇਰਡ ਡਿਪਟੀ ਡਾਇਰੈਕਟਰ ਐਜੂਕੇਸ਼ਨ ਸ਼੍ਰੀ ਅਸ਼ਵਨੀ ਕੁਮਾਰ ਦੱਤਾ ਸਨ। ਇਸ ਮੌਕੇ ਤੇ ਸਤਿ ਸ਼੍ਰੀ ਅਕਾਲ ਦੁਆਬਾ ਦੇ ਪ੍ਰਧਾਨ ਰਮੇਸ਼ ਕੁਮਾਰ, ਪ੍ਰਿੰਸੀਪਲ ਮੈਡਮ ਰੁਪਿੰਦਰ ਕੌਰ ਅਤੇ ਰੰਗਕਰਮੀ ਅਸ਼ੋਕ ਪੁਰੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਪ੍ਰਗੋਰਾਮ ਦੇ ਦੂਜੇ ਪੜਾਅ ਵਿੱਚ ਬਹੁ-ਰੰਗ ਕਲਾਮੰਚ ਵਲੋਂ ਤਿਆਰ ਕੀਤਾ ਗਿਆ ਨੁਕੜ ਨਾਟਕ ‘ਪਹਿਲਾ ਪੜ੍ਹੋ` ਪ੍ਰਦਸ਼ਿਤ ਕੀਤਾ ਗਿਆ।
ਲੇਖ ਲਿਖਣ ਮੁਕਾਬਲੇ ਵਿੱਚ ਪਰਨੀਤ ਕੌਰ ਪਹਿਲੇ ਸਥਾਨ ਤੇ, ਸਿਮਰਤੀ ਦੂਸਰੇ ਅਤੇ ਜਸਪ੍ਰੀਤ ਕੌਰ ਤੀਸਰੇ ਸਥਾਨ ਤੇ ਰਹੇ। ਪੋਸਟਰ ਮੇਕਿੰਗ ਵਿੱਚ ਦੇਵ ਕੁਮਾਰ ਪਹਿਲੇ, ਰਣਵੀਰ ਸਿੰਘ ਧਾਮੀ ਦੂਸਰੇ ਅਤੇ ਗਗਨ ਸੁਰੀ ਤੀਸਰੇ ਸਥਾਨ ਤੇ ਰਹੇ। ਇਸ ਪ੍ਰੋਗਰਾਮ ਨੂੰ ਕਰਵਾਉਣ ਵਿੱਚ ਮੈਡਮ ਅਨੂ ਮਹਿਤਾ ਅਤੇ ਮੀਨਾ ਰਾਣੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਤੇ ਮੁੱਖ ਮਹਿਮਾਨ ਅਵੀਨਾਸ਼ ਰਾਏ ਖੰਨਾ ਜੀ ਨੇ ਭੀਮ ਰਾਓ ਅੰਬੇਡਕਰ ਜੀ ਦੀ ਭਾਰਤ ਨੂੰ ਦੇਣ ਅਤੇ ਦੁਨੀਆ ਦੀ ਸਭ ਤੋਂ ਵੱਡੀ ਸਮੱਸਿਆ ਬੁਲਿੰਗ ਤੋਂ ਦੂਰ ਹੋ ਕੇ ਸਕੂਲ ਸਮੇਂ ਤੋਂ ਸਾਰੇ ਵਿਦਿਆਰਥੀਆਂ ਨੂੰ ਭਾਈਚਾਰਕ ਪ੍ਰੇਮ ਬਣਾ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਭਾਰਤ ਸਰਕਾਰ ਵਲੋਂ ਦੇਸ਼ ਭਰ ਦੇ 576 ਜ਼ਿਲ੍ਹਿਆਂ ਵਿੱਚ ਅੰਬੇਡਕਰ ਜਯੰਤੀ ਨੂੰ ਮਨਾ ਕੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। 
ਪ੍ਰੋਗਰਾਮ ਦੇ ਅਖੀਰ ਵਿੱਚ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਸਕੂਲ ਦੇ ਪ੍ਰਿੰਸੀਪਲ ਰੁਪਿੰਦਰ ਕੌਰ ਨੂੰ ਸਨਮਾਨਿਤ ਕਰਨ ਤੋਂ ਪਹਿਲਾਂ ਨੁਕੜ ਨਾਟਕ ‘ਪਹਿਲਾ ਪੜ੍ਹੋ` ਵਿੱਚ ਅਸ਼ੋਕ ਪੁਰੀ ਦੇ ਨਾਲ ਪਰਵੇਸ਼, ਜਸਮੀਤ, ਸੰਧਿਆ, ਦੇਵ ਕੁਮਾਰ, ਹਰਲੀਨ ਕੌਰ, ਸੁਖਮਣੀ, ਧਰਮਪ੍ਰੀਤ ਅਤੇ ਦ੍ਰਿਸ਼ਟੀ ਨੇ ਨਾਟਕ ਵਿੱਚ ਆਪਣੇ ਕਿਰਦਾਰ ਨਿਭਾਏ।ਇਸ ਮੌਕੇ ਤੇ ਸਾਰੇ ਪ੍ਰੋਗਰਾਮਾਂ ਵਿੱਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

Comments