ਬਿਜਲੀ ਸਪਲਾਈ ਵਿਭਾਗ ਵਲੋਂ ਐਸ ਪੀ ਕੁਨੇਕਸ਼ਨ ਵਾਲਿਆਂ ਤੋਂ ਅਡਵਾਂਸ ਸਕਿਊਰਟੀ ਕੰਜਪਸ਼ਨ ਦੇ ਨਾਮ ਤੇ ਖਪਤਕਾਰਾਂ ਨੂੰ ਪਤੱਰ ਜਾਰੀ ਕਰਕੇ ਵਸੂਲੀਆਂ ਜਾ ਰਹੀਆਂ ਮੋਟੀਆਂ ਸਕਿਊਰਟੀ ਦੀਆਂ ਰਕਮਾ।



ਹੁਸ਼ਿਆਰਪੁਰ/ਦਲਜੀਤ ਅਜਨੋਹਾ 

ਸਮਾਲ ਸਕੇਲ ਇੰਡਸਟ੍ਰਿਜ ਵਾਲੇ ਨੂੰ ਅਡੀਸ਼ਨਲ ਅਡਵਾਂਸ ਕੰਜਪਸ਼ਨ ਡੀਪਾਜਟ ਦੇ ਨਾਮ ਤੇ ਪਤੱਰ ਲਿੱਖ ਕੇ ਵਸੂਲੀਆਂ ਜਾ ਰਹੀਆਂ ਮੋਟੀਆਂ ਰਕਮਾਂ ਨੇ ਐਸਪੀ ਕੁ਼ਨੇਕਸ਼ਨ ਵਾਲਿਆਂ ਲਈ ਖੜੀਆਂ ਕੀਤੀਆਂ ਮੁਸਿ਼ਕਲਾ ਨੂੰ ਲੈ ਕੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਜੋਗਾ ਸਿੰਘ,ਅਮਰਜੀਤ ਸਿੰਘ ਖਪਤਕਾਰਾ ਤੋਂ ਮੁਸਿ਼ਕਲਾਂ ਜਾਨਣ ਤੋਂ ਬਾਅਦ ਪੰਜਾਬ ਸਰਕਾਰ ਦੇ ਪਾਵਰਕਾਮ ਦੀਆਂ ਲੁੱਟਣ ਵਾਲੀਆਂ ਨੀਤੀਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਪਤੱਰ ਖਪਤਕਾਰਾਂ ਨੂੰ ਲਿੱਖੇ ਜਾ ਰਹੇ ਹਨ ਉਨ੍ਹਾਂ ਵਿਚ ਕੁਝ ਸ਼ਬਦਾਂ ਦਾ ਸੰਖੇਪ ਵਿਚ ਲਿੱਖ ਕੇ ਖਪਤਕਾਰਾਂ ਨੂੰ ਉਲਝਾਇਆ ਤ ਾਂਜਾ ਰਿਹਾ ਹੈ ਤੇ ਨਾਲ ਪ੍ਰਸ਼ਾਲ ਵੀ ਕੀਤਾ ਜਾ ਰਿਹਾ ਹੈ।ਇਸ ਤਰ੍ਹਾਂ ਬਿਜਲੀ ਸਪਲਾਈ ਦੇ ਅਨੇਕਾਂ ਕਾਮੇ ਅਜਿਹੇ ਵੀ ਹੋਣਗੇ ਜਿਨ੍ਹਾਂ ਨੂੰ ਖੁਦ ਵੀ ਪਤਾ ਨਹੀਂ ਹੋਵੇਗਾ ਜਿਹੜੇ ਸੰਖੇਪ ਸ਼ਬਦ ਖਪਤਕਾਰਾਂ ਨੂੰ ਲਿੱਖੇ ਦਿਤੇ ਜਾਂਦੇ ਹਨ।ਸਾਰੇ ਖਪਤਕਾਰਾਂ ਇਲੈਕਟ੍ਰੀਕਲ ਇੰਜੀਨੀਅਰ ਨਹੀਂ ਹਨ,ਜਿਨ੍ਹਾਂ ਨੁੰ ਸੰਖੇਪ ਸ਼ਬਦਾਂ ਵਿਚ ਲਿੱਖ ਦਿਤਾ ਜਾਂਦਾ ਹੈ।ਧੀਮਾਨ ਨੇ ਸਭ ਤੋਂ ਪਹਿਲਾਂ ਸੰਖੇਪ ਸ਼ਬਦਾਂ ਵਾਰੇ ਸੁਪਰਟੈਂਡੰਟ ਇੰਜੀਨੀਅਰ ਹੁਸਿ਼ਆਰ ਤੋਂ ਪਤਾ ਕੀਤਾ ਤੇ ਉਨ੍ਹਾਂ ਦਾ ਧਿਆਨ ਦਵਾਇਆ ਕਿ ਖਪਤਕਾਰਾਂ ਨੂੰ ਸ਼ਖੇਪ ਸ਼ਬਦਾਂ ਦਾ ਗਿਆਨ ਨਾ ਹੋਣ ਕਰਕੇ ਉਹ ਪ੍ਰੇਸ਼ਾਨ ਹੋਦੇ ਹਨ ਤੇ ਉਨ੍ਹਾਂ ਪਤੱਰਾਂ ਵਾਲੇ ਆਸ ਪਤਾ ਕਰਦੇ ਹਨ।ਉਨ੍ਹਾਂ ਭਰੋਸਾ ਦਵਾਇਆ ਕਿ ਅੱਗੇ ਤੋਂ ਸੰਖੇਪ ਸ਼ਬਦਾਂ ਦੀ ਥਾਂ ਪੂਰਾ ਲਿੱਖਿਆ ਜਾਵੇਗਾ।ਧੀਮਾਨ ਨੇ ਦਸਿਆ ਕਿ ਸੇਲ ਮੈਨੂਅਲ ਨਾ ਤਾ ਸਾਰੇ ਲੋਕਾਂ ਕੋਲ ਹੈ ਤੇ ਨਾ ਹੀ ਲੋਕ ਜਾਣਦੇ ਹਨ।ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਕੋਈ ਖਪਤਕਾਰ ਬਿਜਲੀ ਸਪਲਾਈ ਦਾ ਕੁਨੇਕਸ਼ਨ ਲੈਂਦਾ ਹੈ, ਉਹ ਸਕਿਊਰਟੀ ਤੇ ਹੋਰ ਖਰਚੇ ਜਮਾਂ ਕਰਵਾਉਂਦਾ ਹੈ ਤੇ ਉਸ ਤੋਂ ਬਿਨ੍ਹਾਂ ਬਿਜਲੀ ਦਾ ਕੁਨੇਕਸ਼ਨ ਨਹੀਂ ਦਿਤਾ ਜਾਂਦਾ।ਜਦੋਂ ਸਪਲਾਈ ਦੇ ਰੇਟ ਵਧਦੇ ਹਨ ਤਾਂ ਉਨ੍ਹਾਂ ਰੇਟਾਂ ਨੂੰ ਮੁੱਖ ਰੱਖ ਕੇ ਨਜਾਇਜ ਤੋਰ ਤੇ ਸਕਿਉਰਟੀ ਦੇ ਨਾਮ ਉਤੇ ਵਾਧੂ ਸਕਿਊਰਟੀ ਦੇ ਪੈਸੇ ਚਾਰਜ ਕਰ ਰਲੇ ਜਾਂਦੇ ਹਨ।ਭਾਵੇਂ ਪਾਵਰਕਾਮ ਦੇ ਵੱਧੇ ਰੇਟਾਂ ਦੇ ਵਿਰੁਧ ਵਾਧੁ ਸਕਿਊਰਟੀ ਚਾਰਜ ਕਰ ਲੈਂਦਾ ਹੈ, ਪਰ ਸਮਾਲ ਸਕੇਲ ਇੰਡਸਟਰੀਜ ਉਤੇ ਇਹ ਵਾਧੂ ਭਾਰ ਪਾਇਆ ਜਾਂਦਾ ਹੈ।ਭਾਵੇਂ ਸਕਿਉਰਟੀ ਉਸ ਖਪਤਕਾਰ ਦੇ ਖਾਤੇ ਵਿਚ ਰਹਿ ਜਾਂਦੀ ਹੈ,ਪਰ ਅਜਿਹੀ ਸਕਿਊਰਟੀ ਦਾ ਲੈਣਾ ਬਿਲਕੁਲ ਗਲੱਤ ਹੈ।ਪਿੰਡਾਂ ਵਿਚ ਸਮਾਲ ਸਕੇਲ ਇੰਡਸਟ੍ਰੀਜ ਵਾਲੇ ਤਾਂ ਪਹਿਲਾਂ ਹੀ ਹਟਕੋਰੇ ਮਾਰ ਹਨ।ਪਰ ਜਦੋਂ ਸਮਾਲ ਸਕੇਲ ਇੰਜਸਟ੍ਰੀਜ ਉਤੇ ਆਰਥਿਕ ਭਾਰ ਪੈਂਦਾ ਹੈ ਤਾਂ ਉਹ ਅਗੋਂ ਖਪਤਕਾਰਾਂ ਉਤੇ ਅਪਣੇ ਕੰਮ ਕਰਨ ਦੇ ਰੇਟ ਵਧਾ ਦਿੰਦੇ ਹਨ ਤੇ ਰਗੜਿਆ ਤਾਂ ਖਪਤਕਾਰ ਜਾਂਦਾ ਹੈ।

ਧੀਮਾਨ ਨੇ ਕਿਹਾ ਕਿ ਅਡੀਸ਼ਨਲ ਅਡਵਾਂਸ ਕੰਜਪਸ਼ਨ ਡੀਪਾਜਟ ਦਾ ਪੈਸਾ ਤਾਂ ਪਾਵਰਕਾਮ ਕੋਲ ਹੀ ਪਿਆ ਰਹਿੰਦਾ ਹੈ ਤੇ ਇਸ ਦੇ ਨਾਲ ਨਾਲ ਹੋ ਕਈ ਤਰ੍ਹਾਂ ਖਰਚੇ ਪਾ ਦਿਤੇ ਜਾਂਦੇ ਹਨ।ਅਗਰ ਫਰੀ ਬਿਜਲੀ ਸਪਲਾਈ ਦਾ ਭਾਰ ਇਸ ਤਰ੍ਹਾਂ ਪੂਰੇ ਕਰਨੇ ਹਨ ਤਾਂ ਫਿਰ ਫਰੀ ਬਿਜਲੀ ਦਾ ਕੀ ਲਾਭ ਹੈ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਮਾਲ ਸਕੇਲ ਇੰਡਸਟ੍ਰੀਜ ਵਾਲਿਆਂ ਨੂੰ ਰਾਹਿਤ ਤਾਂ ਕੀ ਦੇਣੀ ਸੀ ਉਲਟਾ ਸਕਿਉਰਟੀ ਦੇ ਨਾਮ ਉਤੇ ਕਰੋੜਾ ਰਪਇਆ ਵਸੂਲ ਲਿਆ ਜਾਂਦਾ ਹੈ।ਇਸ ਦੇ ਨਾਲ ਅਨੇਕਾਂ ਤਰ੍ਹਾਂ ਦਾ ਵਾਧੂ ਭਾਰ ਪਾ ਕੇ ਲੋਕਾਂ ਦਾ ਆਰਥਿਕ ਸੋਸ਼ਲ ਕੀਤਾ ਜਾਂਦਾ ਹੈ।ਸਮਾਲ ਸਕੇਲ ਇੰਡਸਟ੍ਰੀਜ ਵਾਲੇ ਤਾਂ ਬਿਜਲੀ ਕੱਟਾਂ ਨੂੰ ਲੈ ਕੇ ਬੜੇ ਪ੍ਰਸਾਨ ਹਨ।ਧੀਮਾਨ ਨੇ ਸਰਕਾਰ ਤੋਂ ਮੰਗ ਕੀੀਤ ਕਿ ਏਏਸੀਡੀ ਨੀਤਆਂ ਨੂੰ ਤੁਰੰਤ ਬੰਦ ਕਰਕੇ ਰਹਿਤ ਦਿਤੀ ਜਾਵੇ ਤੇ ਉਨ੍ਹਾਂ ਖਪਤਕਾਰਾਂ ਨੁੰ ਲਾਮਬੰਦ ਹੋਣ ਲਈ ਵੀ ਕਿਹਾ ਤਾਂ ਕਿ ਵਾਧੂ ਭਾਰ ਦਾ ਖਮਿਆਜਾ ਤੋਂ ਸਮਾਲ ਸਕੇਲ ਇੰਡਸਟ੍ਰੀਜ ਨੂੰ ਬਚਾਇਆ ਜਾ ਸਕੇ।

Comments