ਸਾਰੀਆਂ ਬੈਂਕਾਂ ਦੇ ਅੱਗੇ ਲੋਕਾਂ ਦੀ ਸਹੂਲਤ ਲਈ ਪਾਰਕਿੰਗ ਹੋਣੀ ਅਤਿ ਲਾਜਮੀ,ਬਿਨ੍ਹਾਂ ਚੈਕ ਕੀਤਿਆਂ ਸਬੰਧ ਅਧਿਕਾਰੀ ਜਾਰੀ ਕਰ ਰਹੇ ਇਤਰਾਜਹੀਨਤਾ ਸਰਟੀਫਿਕੇਟ।ਆਰ ਬੀ ਆਈ ਦੀਆਂ ਗਾਇਡ ਲਾਇਨਾ ਦੀ ਨਾ ਪ੍ਰਵਾਹ ਕਰਨਾ ਵੱਡਾ ਭ੍ਰਿਸ਼ਟਾਚਾਰ:ਧੀਮਾਨਕਰੇ ਕੋਈ ਭਰੇ ਕੋਈ ਤੇ ਜੇਬਾਂ ਕੋਈ ਭਰੇ ?
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਲੋਕਾਂ ਦੀ ਸਹੂਲਤ ਅਤੇ ਟ੍ਰੈਫਿਕ ਰੁਕਾਵਟਾਂ ਖਤਮ ਕਰਨ ਆਰ ਬੀ ਆਈ ਦੀਆਂ ਗਾਇਡ ਲਾਇਨਾਂ ਅਨੁਸਾਰ ਹਰੇਕ ਬੈਂਕ ਦੇ ਅੱਗੇ ਵਹੀਕਲ ਪਾਰਕਿੰਗ ਹੋਣਾ ਲਾਜਮੀ ਹੈ ਤੇ ਕੋਈ ਵੀ ਬੈਂਕ ਉਦੋਂ ਤੱਕ ਇਤਰਾਜਹੀਨਤਾ ਸਰਟੀਫਿਕੇਟ ਨਹੀਂ ਪ੍ਰਾਪਤ ਕਰ ਸਕਦੀ ਜਦੋਂ ਤੱਕ ਬੈਂਕ ਪਾਰਕਿੰਗ ਸਬੰਧੀ ਸ਼ਰਤਾਂ ਪੂਰੀਆਂ ਨਹੀਂ ਕਰਦੀ।ਇਸ ਸਬੰਧ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ,ਲਹਿੰਬਰ ਸਿੰਘ ਅਤੇ ਪ੍ਰਵੀਨ ਕੁਮਾਰ ਤੇ ਜਸਵਿੰਦਰ ਕੁਮਾਰ ਨੇ ਸੜਕਾਂ ਕਿਨਾਰੇ ਬਿਨ੍ਹਾਂ ਪਾਰਕਿੰਗ ਸਥਾਨ ਤੋਂ ਖੁਲੀਆਂ ਬੈਂਕਾਂ ਤੇ ਇਤਰਾਜ ਹੀਨਤਾ ਸਰਟੀਫਿਕੇਟ ਜਾਰੀ ਕਰਨ ਵਾਲੇ ਵਿਭਾਗਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਸ ਅਣਦੇਖੀ ਲਈ ਪੰਜਾਬ ਅਰਬਨ ਅਧਾਰਟੀ, ਪੰਜਾਬ ਰੋਡ ਸੈਫਟੀ ਕੌ਼ਸਲ ਦੇ ਉਚ ਅਧਿਕਾਰੀ, ਜਿ਼ਲਾ ਟਾਉਨ ਪਲੈਨਿੰਗ ਅਥਾਰਟੀ ਅਤੇ ਜਿ਼ਲਾ ਸਬੰਧਤ ਅਥਾਰਟੀਆਂ ਆਦਿ ਸਭ ਜੁੰਮੇਵਾਰ ਹਨ ਜ਼ੋ ਕਿ ਬਿਨ੍ਹਾਂ ਪਾਰਕਿੰਗ ਤੋਂ ਹੀ ਬੈਂਕਾਂ ਨੂੰ ਸਰਟੀਫਿਕੇਟ ਜਾਰੀ ਕਰਕੇ ਬੇਂਕ ਖੋਲਣ ਦੀ ਆਗਿਆ ਦੇ ਰਹੇ ਹਨ।ਬੈਂਕਾਂ ਦੇ ਅੱਗੇ ਪਾਰਕਿੰਗ ਨਾ ਹੋਣ ਕਰਕੇ ਲੋਕ ਆਸ ਪਾਸ ਦੁਕਾਨਾ ਦੇ ਅੰਗੇ ਵਹੀਕਲ ਖੜੇ ਕਰ ਦਿੰਦੇ ਹਨ ਤੇ ਆਪਸੀ ਝਗੜੇ ਹੁੰਦੇ ਤੇ ਬੈਂਕ ਅਧਿਕਾਰੀਆਂ ਦੀ ਸਿਹਤ ਉਤੇ ਕੋਈ ਵੀ ਅਸਰ ਨਹੀਂ ਹੁੰਦਾ।ਇਹ ਵੀ ਹੈ ਕਿ ਰੋਡ ਸੈਫਟੀ ਕੌਸਲ ਦੇ ਅਧਿਕਾਰੀ ਫਿਰ ਕੀ ਕਰਦੇ ਹਨ ਅਗਰ ਅਜਿਹਾ ਵੀ ਚੈਂਕ ਨਹੀਂ ਕਰ ਸਕਦੇ?ਧੀਮਾਨ ਨੇ ਕਿਹਾ ਕਿ ਇਸ ਕੰਮ ਲਈ ਨਗਰ ਨਿਗਮ,ਨਗਰ ਪੰਚਾਇਤ,ਨਗਰ ਕੌਸਲਾਂ ਦੇ ਸਾਰੇ ਅਧਿਕਾਰੀ ਵੀ ਜੁੰਮੇਵਾਰ ਹਨ।ਇਸ ਭ੍ਰਿਸ਼ਟਾਚਾਰ ਲਈ ਸਾਰੇ ਅਧਿਕਾਰੀ ਅਤੇ ਰਾਜਨਤੀਵਾਨ ਪੂਰੀ ਤਰ੍ਹਾਂ ਜੁੰਮੇਵਾਰ ਹਨ।ਉਨ੍ਹਾਂ ਦਸਿਆ ਕਿ ਗੜ੍ਹਸ਼ੰਕਰ ਬੱਸ ਅੱਡੇ ਦੇ ਨਜਦੀਕ ਪੰਜਾਬ ਨੇਸ਼ਨਲ ਬੈਂਕ ਕੋਲ ਪਾਰਕਿੰਗ ਨਾ ਹੋਣ ਕਰਕੇ ਆਮ ਗ੍ਰਾਕ ਪ੍ਰੇਸ਼ਾਨ ਹੋ ਰਹੇ ਹਨ ਤੇ ਪਾਰਿਕੰਗ ਲਈ ਪੂਰਾ ਥਾਂ ਨ ਹੋਣ ਕਰਕੇ ਹਮੇਸ਼ਾਂ ਐਕਸੀਡੈਂਟ ਵਾਲਾ ਮਾਹੋਲ ਬਣਿਆ ਰਹਿੰਦਾ ਹੈ।ਬੈਂਕਾ ਵਪਾਰਿਕ ਅਦਾਰੇ ਹਨ।ਉਨ੍ਹਾਂ ਕਿਹਾ ਕਿ ਸੜਕਾਂ ਦੇ ਬਿਲਕੁਲ ਕਿਨਾਰੇ ਕੋਈ ਵੀ ਬੈਂਕ ਨਹੀਂ ਖੁਲਣੀ ਚਾਹੀਦੀ।ਪਤਾ ਨਹੀਂ ਨਗਰ ਕੋਂਸਲ ਵਾਲੇ ਅਤੇ ਰੋਡ ਸੈਫਟੀ ਕੌਸਲ ਦੇ ਅਧਿਕਾਰੀ ਕਿਸ ਤਰ੍ਹਾਂ ਇਰਾਜਹੀਨਤਾ ਸਰਟੀਫਿਕੇਟ ਜਾਰੀ ਕਰ ਦਿੰਦੇ ਹਨ ਤੇ ਕੀ ਵੇਖਦੇ ਹਨ।ਅਗਰ ਇਹ ਸਾਰੇ ਵਿਭਾਗ ਨਿਯਮਾਂ ਅਨੁਸਾਰ ਚੰਗੀ ਤਰ੍ਹਾਂ ਬਿਨ੍ਹਾਂ ਕਿਸੇ ਦਖਲਅੰਦਾਜੀ ਤੋਂ ਕੰਮ ਕਰਨ ਤਾਂ ਲੋਕਾਂ ਨੂੰ ਇਕ ਵੱਡੀ ਰਾਹਿਤ ਮਿਲ ਸਕਦੀ ਹੈ ਤੇ ਐਕਸੀਡੈਂਟ ਘਟਨਾਵਾਂ ਵਿਚ ਰੁਕਾਵਟ ਦਰਜ ਹੋਵੇਗੀ।ਅਜ ਪੂਡਾ ਵਿਭਾਗ ਵਿਚ ਭ੍ਰਿਸ਼ਟਾਚਾਰ ਫੈਲਣ ਕਰਕੇ ਸਾਰਾ ਤਾਣਾ ਬਾਣਾ ਅਤੇ ਤਕਨੀਕੀ ਤੋਰ ਤੇ ਬਿਲਡਿੰਗਾਂ ਦੀ ਉਸਾਰੀ ਦਾ ਕੰਮ ਆਪ ਮੁਹਾਰੇ ਚਲ ਰਿਹਾ ਹੈ,ਨਿਯਮ ਤਾਂ ਕਹਿੰਦੇ ਹਨ ਕਿ ਸਟੇਟ ਹਾਈਵੇਜ਼ ਦੇ ਤੇ 100 ਫੁੱਟ ਘੇਰੇ ਅੰਦਰ ਕਿਸੇ ਤਰ੍ਹਾਂ ਦੀ ਬਿਡਿੰਗ ਦੀ ਉਸਾਰੀ ਨਹੀਂ ਕੀਤੀ ਜਾ ਸਕਦੀ ਪਰ ਮਿਲੀ ਭਗਤ ਨਾਲ ਬੈਂਕਾ ਦੀ ਉਸਾਰੀ ਵੀ ਹੋ ਜਾਂਦੀ ਹੈ ਤੇ ਇਤਰਾਜਹੀਨਤਾ ਸਰਟੀਫਿਕੇਟ ਵੀ ਜਾਰੀ ਹੋ ਜਾਂਦਾ ਹੈ।ਸਰਕਾਰੀ ਗਲਤੀਆਂ ਅਨੇਕਾਂ ਸਵਾਲ ਪੇਦਾ ਰਕਦੀਆਂ ਹਨ ਤੇ ਲੋਕਾਂ ਦੇ ਜੀਵਨ ਨੂੰ ਪ੍ਰਸ਼ਾਨੀਆਂ ਪਾ ਕੇ ਨਰਕ ਵੀ ਬਣਾ ਰਹੀਆਂ ਹਨ।
ਧੀਮਾਨ ਨੇ ਕਿਹਾ ਕਿ ਬੈਂਕਾ ਦੇਸ਼ ਵਿਚ ਅਹਿਮ ਸਥਾਨ ਰੱਖ ਦੀਆਂ ਹਨ ਤੇ ਉਨ੍ਹਾਂ ਦੀ ਕਾਰਗੁਜਾਰੀ ਵਿਚ ਵੱਡੇ ਸੁਧਾਰਾਂ ਦੀ ਜਰੂਰਤ ਹੈ,ਇਨ੍ਹਾਂ ਦੇ ਕਈ ਅਧਿਕਾਰੀ ਬਹੁਤ ਹੀ ਆਕੜ ਖੋਰ ਹਨ ਤੇ ਚੰਗੇ ਸੁਭਾਅ ਦੇ ਵੀ ਹਨ।ਲੋਕਾਂ ਨੁੰ ਨੀਯਮ ਸਿਖਾਲ ਰਹੀਆਂ ਹਨ ਤੇ ਆਪ ਅਪਣੇ ਨਿਯਮਾਂ ਨੁੰ ਤਾਕ ਉਤੇ ਰੱਖ ਕੇ ਚੋਰ ਮੋਰੀਆਂ ਦੁਆਰਾ ਇਤਰਾਜਹੀਨਤਾ ਸਰਟੀਫਿਕਟ ਲੈ ਰਹੀਆਂ ਹਨ।ਉਨ੍ਹਾਂ ਕਿਹਾ ਕਿ ਅਗਰ ਬੈਂਕ ਨੇ ਅਪਣਾ ਸਥਾਨ ਨਹੀਂ ਬਦਲਿਆ ਜਾਂ ਫਿਰ ਸਹੀ ਪਾਰਕਿੰਗ ਨਹੀਂ ਬਣਾਈ ਤਾਂ ਇਸ ਦੇ ਉਚ ਅਧਿਕਾਰੀਆਂ ਦੀ ਸ਼ਕਾਇਤ ਆਰ ਬੀ ਆਈ ਨੂੰ ਅਤੇ ਲੋਕਪਾਲ ਬੈਂਕਾਂ ਨੂੰ ਤੁੰਰਤ ਦਰਜ ਕਰਵਾਈ ਜਾਏਗੀ।ਇਹ ਸਰਕਾਰੀ ਤਰੁੱਟੀਆਂ ਅਨੇਕਾਂ ਸਵਾਲ ਖੜੇ ਕਰ ਰਹੀਆਂ ਹਨ ਤੇ ਜਿਹੜੇ ਅਧਿਕਾਰੀ ਅਪਣੀ ਜੁੰਮੇਵਾਰੀ ਤੋਂ ਭੱਜ ਰਹੇ ਹਨ,ਉਨ੍ਹਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਬਣਦੀ ਹੈ।ਨਿਯਮਾਂ ਅਨੁਸਾਰ ਹਰੇਕ ਬੈਂਕ ਲਈ ਪਾਰਕਿੰਗ ਦਾ ਹੋਣਾ ਲਾਜਮੀ ਹੈ।ਧੀਮਾਨ ਨੇ ਕਿਹਾ ਕਿ ਸਰਕਾਰ ਦੀ ਜੁੰਮੇਵਾਰੀ ਬਣਦੀ ਹੈ ਕਿ ਉਹ ਗੱਪਾਂ ਅਤੇ ਝੂੱਠ ਦਾ ਤਿਆਗ ਕਰਕੇ ਸਾਰੇ ਢਾਂਚੇ ਵਿਚ ਸੁਧਾਰ ਕਰੇ ਨਾਲ ਕਿ ਲੋਕਾਂ ਨਹੀ ਮੁਸੀਬਤਾਂ ਖੜੀਆਂ ਕਰੇ।ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਹੋਰ ਡਾਟਾ ਇਕਠਾ ਕਰਕੇ ਬੈਂਕਿੰਗ ਪ੍ਰਨਾਲੀ ਵਿਚ ਸੁਧਾਰ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੀਆਂ ਬੈਂਕਾਂ ਨਿਯਮਾਂ ਦੀ ਪਲਾਣਾ ਨਹੀਂ ਕਰਦੀਆਂ ਉਨ੍ਹਾਂ ਨੂੰ ਤੁਰੰਤ ਜੁਰਮਾਨਾ ਕੀਤਾ ਜਾਵੇ ਤੇ ਉਨ੍ਹਾਂ ਅਧਿਕਾਰੀਆਂ ਦੇ ਵਿਰੁਧ ਤੁਰੰਤ ਕਾਰਵਾਈ ਕੀਤੀ ਜਾਵੇ ਜਿਲ੍ਹਾਂ ਨੇ ਅੱਖਾਂ ਬੰਦ ਕਰਕੇ ਇਤਰਾਜਹੀਨਤਾ ਸਰਟੀਫਿਕੇਟ ਜਾਰੀ ਕੀਤੇ।
Comments
Post a Comment