ਮੰਡੀ ਵਿੱਚ ਕਿਸਾਨਾਂ ਦੀ ਕਣਕ ਰੁਲ ਰਹੀ, ਸਰਕਾਰ ਸੁੱਤੀ ਨਹੀਂ ਲੈਅ ਰਹੀ ਕਿਸਾਨਾਂ ਡੀ ਸਾਰ ਕਿਸਾਨ ਚਿੰਤਤ/ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸ਼੍ਰੋਮਣੀ ਅਕਾਲੀ ਦਲ ਦੇ ਗੜ੍ਹਸ਼ੰਕਰ ਹਲਕੇ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵੱਲੋਂ ਅਕਾਲੀ ਵਰਕਰਾਂ ਦੇ ਨਾਲ ਮਾਹਿਲਪੁਰ ਦੀ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ, ਜਿੱਥੇ ਮੌਕੇ ‘ਤੇ ਪ੍ਰਬੰਧਾਂ ਦੀ ਹਕੀਕਤ ਨੇ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ।ਮੰਡੀ ਵਿੱਚ ਕਿਸਾਨਾਂ ਦੀ ਕਣਕ ਖੁੱਲੇ ਅਸਮਾਨ ਹੇਠਾਂ ਪਈ ਮਿਲੀ, ਜਦਕਿ ਲੋਡਿੰਗ ਦੇ ਕੰਮ ਵਿੱਚ ਭਾਰੀ ਦੇਰੀ ਕਾਰਨ ਕਿਸਾਨਾਂ ਨੂੰ ਦਿਨ-ਰਾਤ ਦੀ ਚਿੰਤਾ ਨੇ ਘੇਰਿਆ ਹੋਇਆ ਹੈ। ਉਪਰੋਂ ਕਿਸਾਨਾਂ ਲਈ ਬੈਠਣ ਤੱਕ ਦਾ ਕੋਈ ਢੰਗ ਦਾ ਇੰਤਜ਼ਾਮ ਨਾ ਹੋਣ ਕਾਰਨ ਪ੍ਰਸ਼ਾਸਨ ਦੀ ਨਾਕਾਮੀ ਸਾਫ਼ ਨਜ਼ਰ ਆਈ।ਇਸ ਮੌਕੇ ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਰਕਾਰ ਦੀ ਬੇਧਿਆਨੀ ਕਾਰਨ ਅੰਨਦਾਤਾ ਮੰਡੀ ਵਿੱਚ ਖੱਜਲ-ਖੁਆਰ ਹੋ ਰਿਹਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਕਣਕ ਦੀ ਲੋਡਿੰਗ ਕਰਕੇ ਗੁਦਾਮਾਂ ਵਿੱਚ ਭੇਜਣ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਸਿੱਧੀ ਤੌਰ ‘ਤੇ ਪ੍ਰਸ਼ਾਸਨ ‘ਤੇ ਆਵੇਗੀ।ਉਨ੍ਹਾਂ ਨੇ ਮੰਗ ਕੀਤੀ ਕਿ ਮੰਡੀ ਪ੍ਰਬੰਧਾਂ ਨੂੰ ਤੁਰੰਤ ਦੁਰੁਸਤ ਕੀਤਾ ਜਾਵੇ ਅਤੇ ਕਿਸਾਨਾਂ ਲਈ ਛਾਂ, ਪੀਣ ਵਾਲੇ ਪਾਣੀ ਅਤੇ ਬੈਠਣ ਦੇ ਪ੍ਰਬੰਧ ਯਕੀਨੀ ਬਣਾਏ ਜਾਣ।ਇਸ ਮੌਕੇ ਹਰਜੀਤ ਸਿੰਘ,ਚਰਨਜੀਤ ਸਿੰਘ ਮਨੋਲੀਆਂ,ਜਸ ਮਾਹਿਲਪੁਰ, ਬਿੱਲਾ ਮਨੌਲੀਆਂ,ਜਰਨੈਲ ਸਿੰਘ ਨੂਰਪੁਰ,ਕਮਲਜੀਤ ਸਿੰਘ ਬੀਹਰਾਂ,ਨਵਦੀਪ ਸੈੱਲਾ,ਨਿਰੰਜਨ ਸਿੰਘ ਸਾਬਕਾ ਐਮ ਸੀ ਜਗਤਾਰ ਸਿੰਘ,ਬਲਬੀਰ ਸਿੰਘ ਢਿੱਲੋਂ,ਸਵਰਨਜੀਤ ਸਿੰਘ,ਸ਼ਿਵ ਜੀ,ਜਗਤਾਰ ਸਿੰਘ,ਅਮਨਦੀਪ ਸਿੰਘ,ਰਾਜਿੰਦਰ ਸਿੰਘ ਆਦਿ ਹਾਜਰ ਸਨ
Comments
Post a Comment