ਹੁਸ਼ਿਆਰਪੁਰ/ਦਲਜੀਤ ਅਜਨੋਹਾ
ਲੋਟਸ ਪਬਲਿਕ ਸਕੂਲ ਕੈਂਡੋਵਾਲ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਰੁੱਖ ਲਗਾ ਕੇ ਧਰਤੀ ਦਿਵਸ ਮਨਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਰੁਪਿੰਦਰ ਜੋਤ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਨੇ ਅੱਜ ਧਰਤੀ ਦਿਵਸ ਮੌਕੇ ਰੁੱਖ ਲਗਾਏ ਅਤੇ ਪੇਂਟਿੰਗ ਕਰਕੇ ਸੋਹਣੇ ਸੋਹਣੇ ਚਾਰਟ ਬਣਾਏ। ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਗੁਰਬਾਣੀ ਵਿੱਚ ਵੀ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਇਸ ਕਰਕੇ ਸਾਨੂੰ ਇਸ ਧਰਤੀ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਇਸ ਨੂੰ ਹਰਿਆ ਭਰਿਆ ਰੱਖਣਾ ਚਾਹੀਦਾ ਹੈ। ਕੁਦਰਤੀ ਸਰੋਤਾਂ ਹਵਾ, ਪਾਣੀ ਨੂੰ ਸ਼ੁੱਧ ਰੱਖਣ ਦੇ ਵੱਧ ਤੋਂ ਵੱਧ ਉਤਮ ਕਾਰਜ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਤੇਜਿੰਦਰ ਕੌਰ, ਅਮਰਜੀਤ ਕੌਰ, ਅਮਨ ਕੁਮਾਰੀ, ਰਜਨੀ ਮੱਲ, ਮਨਪ੍ਰੀਤ ਕੌਰ, ਸਿਮਰਨ,ਰਾਜ ਕੁਮਾਰੀ ਹਾਜ਼ਰ ਸਨ।
Comments
Post a Comment