*ਜਲੰਧਰ ਵਿਖੇ ਰਵੀ ਕੁਮਾਰ ਬਾਂਗੜ (ਮੰਤਰੀ) ਅਤੇ ਸਿੱਧਾਰਥ ਰਾਜ ਨੇ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਘਰ ਵਿਖੇ ਜਾ ਕੇ ਕੀਤਾ ਸਨਮਾਨਿਤ*



ਜਲੰਧਰ /ਦਲਜੀਤ ਅਜਨੋਹਾ 
ਸਮਾਜਿਕ ਆਗੂ ਅਤੇ ਮੰਤਰੀ ਸ੍ਰੀ ਰਵੀ ਕੁਮਾਰ ਬਾਂਗੜ ਫਗਵਾੜਾ ਅਤੇ ਭਾਜਯੁਮੋ ਫਗਵਾੜਾ ਦੇ ਯੁਵਾ ਆਗੂ ਸ੍ਰੀ ਸਿੱਧਾਰਥ ਰਾਜ ਅੱਜ ਵਿਸ਼ੇਸ਼ ਤੌਰ 'ਤੇ ਜਲੰਧਰ ਵਿਖੇ ਪਹੁੰਚੇ ਅਤੇ ਰਾਜੇਸ਼ ਬਾਘਾ ਨੂੰ ਉਨ੍ਹਾਂ ਦੇ ਜਲੰਧਰ ਗ੍ਰਹਿ ਵਿਖੇ ਜਾ ਕੇ ਸਨਮਾਨਿਤ ਕੀਤਾ। ਮੰਤਰੀ ਰਵੀ ਕੁਮਾਰ ਬਾਂਗੜ ਅਤੇ ਸਿੱਧਾਰਥ ਰਾਜ ਨੇ ਰਾਜੇਸ਼ ਬਾਘਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦਿਆਂ ਕਿਹਾ, “ਰਾਜੇਸ਼ ਬਾਘਾ ਜੀ ਸਾਬਕਾ ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਅਤੇ ਮੌਜੂਦਾ ਉਪ ਪ੍ਰਧਾਨ ਭਾਜਪਾ ਪੰਜਾਬ ਵਜੋਂ ਲਗਾਤਾਰ ਸਮਾਜ ਦੀ ਸੇਵਾ ਕਰ ਰਹੇ ਹਨ। ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਦੇ ਆਲ ਇੰਡੀਆ ਪ੍ਰਧਾਨ ਵਜੋਂ ਉਹ ਗੁਰੂ ਰਵਿਦਾਸ ਜੀ ਦੇ ਸੰਦੇਸ਼ ਨੂੰ ਵਿਸ਼ਵ ਪੱਧਰ ’ਤੇ ਪਹੁੰਚਾ ਰਹੇ ਹਨ।” ਇਸ ਮੌਕੇ *ਸ੍ਰੀ ਸਿੱਧਾਰਥ ਰਾਜ BJYM ਫਗਵਾੜਾ ਨੇ ਕਿਹਾ ਕਿ ਰਾਜੇਸ਼ ਬਾਘਾ ਜੀ ਨੌਜਵਾਨਾਂ ਲਈ ਚਾਨਣ ਮੁਨਾਰਾ ਹਨ। ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਦਾ ਯੁਵਾ ਵਰਗ ਨਸ਼ਾ-ਮੁਕਤੀ ਅਤੇ ਸਮਾਜ ਸੇਵਾ ਨਾਲ ਜੁੜ ਰਿਹਾ ਹੈ। ਇਸ ਮੌਕੇ ਸਮਾਜ ਦੇ ਆਗੂ ਭਾਜਪਾ ਵਰਕਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।

Comments