ਹੁਸ਼ਿਆਰਪੁਰ/ਦਲਜੀਤ ਅਜਨੋਹਾ
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਰੌਸ਼ਨ ਗਰਾਊਂਡ ਹੁਸ਼ਿਆਰਪੁਰ ਵਿੱਚ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਸ਼ਾਮ 7 ਵਜੇ ਤੋਂ 10 ਵਜੇ ਤੱਕ ਸ਼੍ਰੀਮਦ ਭਾਗਵਤ ਮਹਾਪੁਰਾਣ ਸਾਪਤਾਹਿਕ ਕਥਾ ਗਿਆਨ ਯਗ ਦੇ ਦੂਸਰੇ ਦਿਨ ਦੇ ਪ੍ਰਸੰਗ ਵਿੱਚ ਸਰਵਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਵਿਸ਼ਵ ਵਿਖਯਾਤ ਭਾਗਵਤ ਭਾਸਕਰ ਸਾਧਵੀ ਸੁਸ਼੍ਰੀ ਵੈਸ਼ਣਵੀ ਭਾਰਤੀ ਜੀ ਨੇ ਮਹਾਤਮ ਦੇ ਅਧੀਨ ਦੱਸਿਆ ਕਿ ਭਗਵਾਨ ਸ਼੍ਰੀਕ੍ਰਿਸ਼ਣ ਵਿੱਚ ਜਿਨ੍ਹਾਂ ਦੀ ਲਗਨ ਲੱਗੀ ਹੈ, ਉਹਨਾਂ ਭਾਵੁਕ ਭਗਤਾਂ ਦੇ ਹਿਰਦੇ ਵਿੱਚ ਪ੍ਰਭੂ ਦੇ ਮਾਧੁਰ ਭਾਵ ਨੂੰ ਪ੍ਰਗਟ ਕਰਨ ਵਾਲਾ, ਉਨ੍ਹਾਂ ਦੇ ਦਿਵਿਆ ਰਸ ਦਾ ਆਸਵਾਦ ਕਰਵਾਉਣ ਵਾਲਾ ਇਹ ਸਰਵੋਤਮ ਮਹਾਪੁਰਾਣ ਹੈ। ਇਸ ਵਿੱਚ ਵਰਣਿਤ ਵਾਕ ਗਿਆਨ, ਵਿਗਿਆਨ, ਭਗਤੀ ਅਤੇ ਉਸਦੇ ਅੰਗਭੂਤ ਸਾਧਨ ਚਤੁਸ਼ਟਯ ਨੂੰ ਪ੍ਰਕਾਸ਼ਿਤ ਕਰਨ ਵਾਲਾ ਹੈ ਅਤੇ ਮਾਇਆ ਦਾ ਨਾਸ਼ ਕਰਨ ਵਿੱਚ ਸਮਰੱਥ ਹੈ। ਸ਼੍ਰੀਮਦ ਭਾਗਵਤ ਭਾਰਤੀ ਸਾਹਿਤ ਦਾ ਅਦਵਿੱਤੀ ਗ੍ਰੰਥ ਹੈ। ਇਹ ਭਗਤੀ ਰਸ ਦਾ ਅਜਿਹਾ ਸਮੁੰਦਰ ਹੈ ਜਿਸ ਵਿੱਚ ਡੁੱਬਣ ਵਾਲੇ ਨੂੰ ਭਗਤੀ ਰੂਪੀ ਮਣੀਆਂ ਦੀ ਪ੍ਰਾਪਤੀ ਹੁੰਦੀ ਹੈ। ਭਾਗਵਤ ਕਥਾ ਉਹ ਪਰਮ ਤੱਤ ਹੈ ਜਿਸਦੀ ਵਿਸ਼ਾਲਤਾ ਅਸੀਮ ਅਤੇ ਅਨੰਤ ਹੈ। ਉਹ ਪਰਮ ਤੱਤ ਇਸ ਵਿੱਚ ਨਿਹਿਤ ਹੈ ਜਿਸ ਦੇ ਆਧਾਰ ਨਾਲ ਇਸ ਪਵਿੱਤਰ ਧਰਤੀ ਦਾ ਹਰ ਇਕ ਕਣ ਪ੍ਰਾਣਵੰਤ ਅਤੇ ਪ੍ਰਗਟ ਹੋ ਰਿਹਾ ਹੈ। ਇਹ ਉਹ ਅਖੰਡ ਪ੍ਰਕਾਸ਼ ਹੈ ਜੋ ਮਨੁੱਖ ਦੀ ਪ੍ਰਗਿਆ ਨੂੰ ਗਿਆਨ ਨਾਲ ਪ੍ਰਕਾਸ਼ਿਤ ਕਰਕੇ ਵਿਸ਼ਾਲ ਚਿੰਤਨ ਦੇ ਦਰਵਾਜ਼ੇ ਖੋਲ੍ਹਦਾ ਹੈ। ਇਹ ਉਹ ਕਥਾ ਹੈ ਜੋ ਮਨੁੱਖ ਦੀ ਅੰਦਰੂਨੀ ਕਮਜ਼ੋਰੀਆਂ ਦੇ ਰੂਪਾਂਤਰਨ ਲਈ ਅਵਿਰਲ ਮੰਦਾਕਿਨੀ ਵਾਂਗ ਯੁੱਗਾਂ-ਯੁੱਗਾਂ ਤੋਂ ਵਗਦੀ ਆ ਰਹੀ ਹੈ।
ਆਤਮਦੇਵ ਅਤੇ ਧੁੰਧਲੀ ਦੀ ਕਥਾ ਵਿੱਚ ਦੱਸਿਆ ਗਿਆ ਕਿ ਦੋਵਾਂ ਵਿੱਚ ਝਗੜੇ ਹੁੰਦੇ ਹਨ। ਬਿਲਕੁਲ ਉਹਨਾਂ ਵਾਂਗ ਜਿਵੇਂ ਅੱਜ ਪਤੀ-ਪਤਨੀ ਵਿੱਚ ਹੁੰਦੇ ਹਨ। ਅੱਜਕੱਲ੍ਹ ਰਿਸ਼ਤੇ “use and throw” ਵਰਗੇ ਹੋ ਗਏ ਹਨ। extra marital affairs ਦੀ ਸਮੱਸਿਆ ਸਮਾਜ ਵਿੱਚ ਵੱਧ ਰਹੀ ਹੈ। ਰਿਸ਼ਤੇ ਡਿਜ਼ਿਟਲ ਹੋ ਚੁੱਕੇ ਹਨ। emojis ਰਾਹੀਂ ਭਾਵਨਾਵਾਂ ਦਾ ਅਦਾਨ-ਪ੍ਰਦਾਨ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਦੋਸਤਾਂ ਦੀ ਸੂਚੀ ਵੱਧਦੀ ਜਾ ਰਹੀ ਹੈ, ਪਰ ਪਰਿਵਾਰਕ ਰਿਸ਼ਤਿਆਂ ਵਿੱਚ ਦਰਾਰ ਪੈ ਰਹੀ ਹੈ। ਸਾਨੂੰ ਰਿਸ਼ਤਿਆਂ ਨੂੰ ਬਚਾਉਣ ਲਈ ਸਚੇਤ ਹੋਣਾ ਪਵੇਗਾ। ਕਿਉਂਕਿ ਵਿਆਹ ਨੂੰ ਸਾਡੀ ਸੰਸਕ੍ਰਿਤੀ ਵਿੱਚ ਖਾਸ ਸਥਾਨ ਦਿੱਤਾ ਗਿਆ ਹੈ। ਇੱਥੇ ਹੱਥ ਫੜਿਆ ਜਾਂਦਾ ਹੈ, ਛੱਡਿਆ ਨਹੀਂ ਜਾਂਦਾ। ਇਸ ਨੂੰ ਪਾਣਿਗ੍ਰਹਣ ਕਹਿੰਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਭਾਗਵਤ ਮਹਾਪੁਰਾਣ ਦੀ ਕਥਾ ਸਮਾਜ ਦੇ ਹਰ ਇਕ ਵਿਅਕਤੀ ਦਾ ਪ੍ਰਤੀਨਿਧਿਤਵ ਕਰਦੀ ਹੈ। ਦੁਰਯੋਧਨ ਨੇ ਪਾਂਡਵਾਂ ਦਾ ਅਧਿਕਾਰ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ। ਅਸੀਂ ਜਾਣਦੇ ਹਾਂ ਕਿ ਯੁੱਧ ਦੇ ਰੂਪ ਵਿੱਚ ਭਿਆਨਕ ਵਿਪਤੀ ਦਾ ਸਾਹਮਣਾ ਕਰਨਾ ਪਿਆ। ਕੁਰੁਕਸ਼ੇਤਰ ਦੇ ਮੈਦਾਨ ਵਿੱਚ ਅਰਜੁਨ ਆਪਣੇ ਸੱਜਣਾਂ ਨੂੰ ਸਾਹਮਣੇ ਦੇਖ ਕੇ ਮੋਹ-ਗ੍ਰਸਤ ਹੋ ਗਿਆ। ਯੁੱਧ ਕਰਨ ਤੋਂ ਪਹਿਲਾਂ ਹੀ ਉਸ ਨੇ ਹਥਿਆਰ ਛੱਡ ਦਿੱਤੇ। ਸ਼੍ਰੀਕ੍ਰਿਸ਼ਣ ਨੇ ਦੇਖਿਆ ਕਿ ਉਹ ਨਿਰਾਸ਼ਾ, ਉਦਾਸੀ ਅਤੇ ਨਿਰੁਤਸਾਹ ਨਾਲ ਘਿਰ ਗਿਆ ਹੈ। ਉਨ੍ਹਾਂ ਨੇ ਉਸ ਨੂੰ ਆਪਣੇ ਸਮਰੱਥ ਅਤੇ ਬਲ ਨਾਲ ਜਾਣੂ ਕਰਵਾਇਆ। ਵਿਸ਼ਵਰੂਪ ਦਾ ਦਰਸ਼ਨ ਕਰਵਾਇਆ ਅਤੇ ਆਤਮ-ਗਿਆਨ ਨਾਲ ਭਰਪੂਰ ਕੀਤਾ। ਵਿਚਾਰਯੋਗ ਗੱਲ ਇਹ ਹੈ ਕਿ ਭੀਸ਼ਮ ਪਿਤਾਮਹ ਅਤੇ ਦ੍ਰੋਣਾਚਾਰਯ, ਮਹਾਰਥੀ ਕਰਨ—ਸਾਰੇ ਮਿਲ ਕੇ ਵੀ ਦੁਰਯੋਧਨ ਨੂੰ ਬਚਾ ਨਹੀਂ ਸਕੇ। ਉੱਧਰ ਕੇਵਲ ਸ਼੍ਰੀਕ੍ਰਿਸ਼ਣ ਨੇ ਅਰਜੁਨ ਨੂੰ ਜਿੱਤ ਦਿਵਾਈ। ਹਥਿਆਰਾਂ ਦੀ ਤਾਕਤ ਨਾਲੋਂ ਵੱਧ ਆਤਮਿਕ ਤਾਕਤ ਮਹੱਤਵਪੂਰਨ ਹੈ—ਇਹ ਭਗਵਾਨ ਨੇ ਸਮਝਾਇਆ। ਅੱਜ ਵੀ ਅਸੀਂ ਜੀਵਨ ਦੇ ਯੁੱਧ ਵਿੱਚ ਅਰਜੁਨ ਵਾਂਗ ਹਤਾਸ਼ ਹੋ ਜਾਂਦੇ ਹਾਂ। ਅਜਿਹੇ ਸਮੇਂ ਵਿੱਚ ਭੌਤਿਕ ਸਾਧਨ ਨਹੀਂ, ਸਗੋਂ ਬ੍ਰਹਮ ਗਿਆਨ ਹੀ ਸਾਨੂੰ ਇਨ੍ਹਾਂ ਮਾਨਸਿਕ ਬਿਮਾਰੀਆਂ ਤੋਂ ਬਚਾ ਸਕਦਾ ਹੈ।
ਕਥਾ ਦੀ ਸ਼ੁਰੂਆਤ ਮੁੱਖ ਯਜਮਾਨ ਮਨੀਸ਼ ਗੁਪਤਾ ਬਿੱਲਾ ਬ੍ਰਿਕਸ,ਰਾਹੁਲ ਗੁਪਤਾ,ਊਸ਼ਾ ਗੁਪਤਾ,ਅਤੇ ਦੈਨਿਕ ਯਜਮਾਨ ਮੁਕੇਸ਼ ਬੱਗਾ,ਵੀਨਾ ਬੱਗਾ,ਰਘੁਨੰਦਨ,ਕ੍ਰਿਸ਼ਨਾ ਜੀ ਨੇ ਪਰਿਵਾਰ ਸਾਹਿਤ ਭਾਗਵਤ ਪੁੱਜਣ ਦੇ ਨਾਲ ਕੀਤੀ।
ਇਸ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਵਿਜੈ ਸਾਂਪਲਾ (ਪੂਰਵ ਚੇਅਰਮੈਨ ਏ.ਸੀ. ਕਮਿਸ਼ਨ), ਕਰਮਜੀਤ ਕੌਰ (ਚੇਅਰਪਰਸਨ ਪਲੈਨਿੰਗ ਬੋਰਡ), ਨਿਤਿਨ ਗੁਪਤਾ ਨੰਨੂ, ਨਿਤਿਨ ਗਾਂਧੀ, ਹਰੀਸ਼ ਖੋਸਲਾ (ਪ੍ਰਧਾਨ ਸ਼ਿਵਰਾਤਰੀ ਉਤਸਵ ਕਮੇਟੀ), ਕੌਂਸਲਰ ਮੋਨਿਕਾ ਕਤਨਾ, ਵਿਜੈ ਅਰੋੜਾ (ਪੈਟਰਨ ਲਾਇੰਜ਼ ਕਲੱਬ), ਦਿਨੇਸ਼ ਕੌਸ਼ਲ, ਰਾਜੂ, ਸ਼ਿਵ ਹੱਕਮ (ਸਰਕਾਰੀ ਠੇਕੇਦਾਰ), ਡਾ. ਸੁਰਿੰਦਰ ਅਗਰਵਾਲ, ਗਗਨ ਗੁਪਤਾ, ਵਿਜੈ ਕੁਮਾਰ, ਵੀਣਾ ਚਤੁਰਵੇਦੀ, ਅਸਿਤ ਚਤੁਰਵੇਦੀ, ਸੁਬੋਧ ਅਗਰਵਾਲ, ਹਿਮਾਂਸ਼ੀ, ਤਿਲਕ ਰਾਜ ਮਹੇਤਾ, ਪਵਨ ਸ਼ਰਮਾ (ਜ਼ਿਲ੍ਹਾ ਪ੍ਰਧਾਨ ਭਾਰਤੀਯ ਸਨਾਤਨ ਮਹਾਂਵੀਰ ਦਲ), ਹਰਭਜਨ ਪਾਲ, ਮਾਨਵ ਮਹੇਤਾ, ਸਾਹਿਰਾ ਮਹੇਤਾ, ਡਾ. ਬੀ.ਡੀ. ਸ਼ਰਮਾ, ਸੁਰਿੰਦਰ ਕੁਮਾਰ, ਪੱਲਵੀ ਸ਼ਰਮਾ, ਓਮ ਪ੍ਰਕਾਸ਼, ਮੀਨਾ ਸ਼ਰਮਾ, ਜੋਤੀ ਖੋਸਲਾ, ਜਤਿੰਦਰ ਕੁਮਾਰ, ਰਾਜ ਕੁਮਾਰ, ਦਵਿੰਦਰ ਕੁਮਾਰ, ਨੀਲਮ ਕੁਮਾਰੀ, ਅੰਜਲੀ, ਸਤੀਸ਼ ਕੁਮਾਰ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਅੰਤ ਵਿੱਚ ਸਵਾਮੀ ਸੱਜਣਾਂਨੰਦ ਜੀ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕਥਾ ਹਜੇ ਹੋਰ 5 ਦਿਨ ਚਲੇਗੀ ਤੇ ਸਾਰੇ ਨੇ ਕਥਾ ਤੇ ਪੁਹੰਚ ਕੇ ਕਥਾ ਦੀ ਸ਼ੋਭਾ ਨੂੰ ਵੱਧਣਾ ਹੈ।-
Comments
Post a Comment