ਪ੍ਰਾਣ ਤੋਂ ਰਹਿਤ ਦੇਹ ਦੀ ਕੀ ਹਾਲਤ ਹੋ ਸਕਦੀ ਹੈ? ਜਿਸ ਦੀ ਆਤਮਾ ਹੀ ਨਿਕਲ ਜਾਵੇ, ਉਹ ਕਿਵੇਂ ਜੀਵਿਤ ਦਿੱਸੇਗਾ? ਉੱਥੇ ਦੇ ਪ੍ਰਾਣ ਆਪ ਹੀ ਸ਼੍ਰੀ ਕ੍ਰਿਸ਼ਨ ਸਨ, ਉਹੀ ਆਤਮਾ ਸਨ। ਜਦੋਂ ਉਹ ਮਥੁਰਾ ਗਏ ਤਾਂ ਸਾਰਾ ਪਿੰਡ ਸੁੰਨ ਹੋ ਗਿਆ/ਸਾਧਵੀ ਸੁਸ਼ਰੀ ਵੈਸ਼ਣਵੀ ਭਾਰਤੀ



ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਦਿਵ੍ਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਰੋਸ਼ਨ ਗ੍ਰਾਊਂਡ, ਹੁਸ਼ਿਆਰਪੁਰ ਵਿੱਚ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਚੱਲ ਰਹੀ ਸ਼੍ਰੀਮਦ ਭਾਗਵਤ ਸਾਪਤਾਹਿਕ ਕਥਾ ਗਿਆਨ ਯੱਗ ਦੇ ਛੇਵੇਂ ਦਿਨ ਸਰਵ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਵਿਸ਼ਵ ਪ੍ਰਸਿੱਧ ਭਾਗਵਤ ਭਾਸਕਰ ਸਾਧਵੀ ਸੁਸ਼ਰੀ ਵੈਸ਼ਣਵੀ ਭਾਰਤੀ ਜੀ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮਥੁਰਾ ਗਮਨ ਲੀਲਾਵਾਂ ਦਾ ਵਰਣਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕੰਸ ਦੇ ਆਦੇਸ਼ ਅਨੁਸਾਰ ਅਕਰੂਰ ਜੀ ਕਨ੍ਹੈਯਾ ਅਤੇ ਦਾਉ ਜੀ ਨੂੰ ਮਥੁਰਾ ਲੈ ਜਾਣ ਲਈ ਵ੍ਰਿੰਦਾਵਨ ਵੱਲ ਵਧਦੇ ਹਨ।
ਸਾਰੇ ਪਿੰਡ ਵਿੱਚ ਇਹ ਖ਼ਬਰ ਅੱਗ ਵਾਂਗ ਫੈਲ ਗਈ ਕਿ ਕਨ੍ਹੈਯਾ ਸਾਨੂੰ ਛੱਡ ਕੇ ਜਾ ਰਹੇ ਹਨ। ਸਭ ਲੋਕ ਉਨ੍ਹਾਂ ਨੂੰ ਮਿਲਣ ਲਈ ਨੰਦ ਬਾਬਾ ਦੇ ਆਂਗਣ ਵਿੱਚ ਇਕੱਠੇ ਹੋ ਗਏ। ਸਾਰੇ ਗਵਾਲ-ਬਾਲ ਅਤੇ ਗੋਪੀਆਂ ਕਨ੍ਹੈਯਾ ਨੂੰ ਬਹੁਤ ਹੀ ਭਾਵਭੀਨੀ ਵਿਦਾਈ ਦਿੰਦੇ ਹਨ। ਉਹ ਗਲੀਆਂ, ਜਿਨ੍ਹਾਂ ਵਿੱਚ ਕਦੇ ਜੀਵਨ ਮੁਸਕੁਰਾਉਂਦਾ ਸੀ, ਅੱਜ ਉਦਾਸ ਸਨ। ਇੱਕ ਅਜੀਬ ਅਤੇ ਡੂੰਘੀ ਪੀੜ ਨਾਲ ਸਾਰਾ ਪਿੰਡ ਵਿਅਾਕੁਲ ਸੀ।
ਪ੍ਰਾਣ ਤੋਂ ਰਹਿਤ ਦੇਹ ਦੀ ਕੀ ਹਾਲਤ ਹੋ ਸਕਦੀ ਹੈ? ਜਿਸ ਦੀ ਆਤਮਾ ਹੀ ਨਿਕਲ ਜਾਵੇ, ਉਹ ਕਿਵੇਂ ਜੀਵਿਤ ਦਿੱਸੇਗਾ? ਉੱਥੇ ਦੇ ਪ੍ਰਾਣ ਆਪ ਹੀ ਸ਼੍ਰੀ ਕ੍ਰਿਸ਼ਨ ਸਨ, ਉਹੀ ਆਤਮਾ ਸਨ। ਜਦੋਂ ਉਹ ਮਥੁਰਾ ਗਏ ਤਾਂ ਸਾਰਾ ਪਿੰਡ ਸੁੰਨ ਹੋ ਗਿਆ।
ਜਦੋਂ ਅਕਰੂਰ ਜੀ ਉਨ੍ਹਾਂ ਨੂੰ ਰਥ ‘ਤੇ ਬਿਠਾ ਕੇ ਮਥੁਰਾ ਲੈ ਗਏ, ਤਦ ਪ੍ਰਭੂ ਸ਼੍ਰੀ ਕ੍ਰਿਸ਼ਨ ਧਰਮ ਦੀ ਸਥਾਪਨਾ ਲਈ ਮਥੁਰਾ ਨਗਰੀ ਵੱਲ ਪ੍ਰਸਥਾਨ ਕਰ ਗਏ। ਇਸ ਤੋਂ ਬਾਅਦ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕੰਸ ਦਾ ਵਧ ਕਰਕੇ ਇੱਕ ਨਿਰੰਕੁਸ਼ ਰਾਜਾ ਦੀ ਸੱਤਾ ਦਾ ਅੰਤ ਕੀਤਾ।
ਸਾਲਾਂ ਪਹਿਲਾਂ ਜੋ ਆਕਾਸ਼ਵਾਣੀ ਹੋਈ ਸੀ ਕਿ ਦੇਵਕੀ ਦੇ ਅੱਠਵੇਂ ਗਰਭ ਦੀ ਸੰਤਾਨ ਕੰਸ ਦਾ ਕਾਲ ਬਣੇਗੀ, ਉਹ ਅੱਜ ਸੱਚ ਸਾਬਤ ਹੋਈ। ਅੱਜ ਹਰ ਪਾਸੇ ਇੱਕ ਹੀ ਸੁਰ ਗੂੰਜ ਰਿਹਾ ਸੀ— “ਸਤ੍ਯਮੇਵ ਜਯਤੇ”। ਇੱਕ ਨਿਰਦਈ ਪਾਪੀ ਦਾ ਅੰਤ ਹੋਇਆ ਅਤੇ ਧਰਮ, ਨਿਆਂ ਅਤੇ ਸੱਚ ਦੀ ਸਥਾਪਨਾ ਹੋਈ।
ਇਹ ਉਨ੍ਹਾਂ ਦਾ ਸ਼ੌਰਯ ਸੀ ਕਿ ਉਨ੍ਹਾਂ ਨੇ ਕੰਸ ਦਾ ਵਧ ਕਰਕੇ ਮਥੁਰਾ ਦਾ ਰਾਜ ਉਗ੍ਰਸੇਨ ਨੂੰ ਸੌਂਪ ਦਿੱਤਾ। ਭੌਮਾਸੁਰ ਦੇ ਬਾਅਦ ਉਸਦੇ ਪੁੱਤਰ ਭਗਦੱਤ ਨੂੰ ਸਿੰਘਾਸਨ ‘ਤੇ ਬਿਠਾਇਆ।
ਠੀਕ ਇਸੇ ਤਰ੍ਹਾਂ ਅੱਜ ਸਾਡੇ ਸੈਨਿਕ ਭਰਾ ਸਰਹੱਦ ਦੀ ਰੱਖਿਆ ਕਰ ਰਹੇ ਹਨ। ਇਹ ਕੰਮ ਹਿੰਸਾ ਨਹੀਂ, ਸਗੋਂ ਸ਼ੌਰਯ ਦਾ ਪ੍ਰਤੀਕ ਹੈ। ਗੀਤਾ ਵਿੱਚ ਕਿਹਾ ਗਿਆ ਹੈ ਕਿ ਜੋ ਦੇਸ਼ ਲਈ ਸ਼ਹੀਦ ਹੋਵੇਗਾ, ਉਸਨੂੰ ਸਵਰਗ ਦੀ ਪ੍ਰਾਪਤੀ ਹੋਵੇਗੀ। ਦੇਸ਼ ਦੀ ਰੱਖਿਆ ਕਰਨਾ ਹਿੰਸਾ ਨਹੀਂ, ਬਲਕਿ ਵੀਰਤਾ ਦਾ ਕੰਮ ਹੈ।
ਸ਼੍ਰੀ ਕ੍ਰਿਸ਼ਨ ਸਾਨੂੰ ਆਪਣੇ ਆਦਰਸ਼ਾਂ ਪ੍ਰਤੀ ਦ੍ਰਿੜ ਰਹਿਣ ਦੀ ਪ੍ਰੇਰਣਾ ਦਿੰਦੇ ਹਨ, ਜਿਵੇਂ ਸਾਡੇ ਦੇਸ਼ ਦੇ ਕ੍ਰਾਂਤਿਕਾਰੀਆਂ ਨੇ ਕੀਤਾ। ਭਾਰਤ ਦੀ ਧਰਤੀ ਉਹਨਾਂ ਸ਼ਹੀਦਾਂ ਦੇ ਲਹੂ ਨਾਲ ਪਵਿੱਤਰ ਹੈ, ਜੋ ਦੇਸ਼ ਲਈ ਹੱਸਦੇ-ਹੱਸਦੇ ਸ਼ਹੀਦ ਹੋ ਗਏ।
ਮੰਗਲ ਪਾਂਡੇ ਵਰਗੇ ਅਨੇਕਾਂ ਵੀਰਾਂ ਨੇ ਆਪਣੀ ਮਾਤ੍ਰਭੂਮੀ ਦੀ ਰੱਖਿਆ ਲਈ ਆਪਣੇ ਪ੍ਰਾਣ ਨਿਉਛਾਵਰ ਕੀਤੇ। ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਪਰ ਅੰਗਰੇਜ਼ ਇਹ ਨਹੀਂ ਜਾਣਦੇ ਸਨ ਕਿ ਭਾਰਤ ਦੀ ਧਰਤੀ ‘ਤੇ ਜਿੰਨੇ ਸਿਰ ਕੁਚਲੇ ਜਾਣਗੇ, ਉਨ੍ਹਾਂ ਤੋਂ ਵੱਧ ਸਿਰ ਖੜ੍ਹੇ ਹੋਣਗੇ।
ਮੰਗਲ ਪਾਂਡੇ ਦੀ ਸ਼ਹਾਦਤ ਨੇ ਪੂਰੇ ਉੱਤਰ ਭਾਰਤ ਵਿੱਚ ਕ੍ਰਾਂਤੀ ਦੀ ਚਿੰਗਾਰੀ ਨੂੰ ਜਨਮ ਦਿੱਤਾ।
ਕਥਾ ਦੀ ਸ਼ੁਰੂਆਤ ਮੁੱਖ ਯਜਮਾਨ ਮਨੀਸ਼ ਗੁਪਤਾ (ਬਿੱਲਾ ਬ੍ਰਿਕਸ), ਕੁਸ਼ਾ ਗੁਪਤਾ, ਰਾਹੁਲ ਗੁਪਤਾ ਅਤੇ ਦਿਨਕ ਯਜਮਾਨ ਹਰੀਸ਼ ਆਨੰਦ, ਐਡਵੋਕੇਟ ਨਰਿੰਦਰ ਸ਼ਰਮਾ, ਰਵਿਜੇਸ਼ ਗੋਯਲ, ਮੰਗਤ ਰਾਮ ਗੁਪਤਾ, ਦੀਪਕ ਗੁਪਤਾ ਜੀ ਨੇ ਪਰਿਵਾਰ ਸਮੇਤ ਭਾਗਵਤ ਪੂਜਨ ਕਰਕੇ ਕੀਤੀ।

ਕਥਾ ਵਿੱਚ ਵਿਸ਼ੇਸ਼ ਰੂਪ ਵਿੱਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਸੁੰਦਰ ਸ਼ਾਮ ਅਰੋੜਾ (ਪੂਰਵ ਕੈਬਿਨੇਟ ਮੰਤਰੀ), ਪਵਨ ਆਦੀਆ (ਪੂਰਵ ਵਿਧਾਇਕ), ਸਚਿਨ ਆਹੂਜਾ (ਮਿਊਜ਼ਿਕ ਕੰਪੋਜ਼ਰ ਅਤੇ ਡਾਇਰੈਕਟਰ ਵੋਇਸ ਆਫ ਪੰਜਾਬ), ਬ੍ਰਜੇਸ਼ ਗੁਪਤਾ (ਵਿਜੈ ਬ੍ਰਾਈਡਲ), ਕਮਲਜੀਤ ਸੇਤੀਆ, ਨਰਿੰਦਰ ਕੁਮਾਰ, ਭੂਪਿੰਦਰ ਕੁਮਾਰ, ਅਸ਼ਵਨੀ ਛੋਟਾ ਅਤੇ ਯੂਵਾ ਵਾਹਿਨੀ ਕਮੇਟੀ ਦੇ ਸਾਰੇ ਮੈਂਬਰ ਵਿਵੇਕ ਮਹਾਜਨ, ਅਜੈ ਭਾਰਦਵਾਜ, ਪ੍ਰੋ. ਰਾਜੀਵ, ਕੈਪਟਨ ਕੁਲਦੀਪ ਸਿੰਘ, ਡਾ. ਬਲਵੀਰ ਸਿੰਘ, ਡਾ. ਸਵਿਤਾ ਓਹਰੀ, ਸਰੂਪ ਕੁਮਾਰ ਬਹਿਲ, ਸਰਪੰਚ ਪਰਮਜੀਤ ਸਿੰਘ, ਨਰਿੰਦਰ, ਦਵਿੰਦਰ ਕੁਮਾਰ, ਹਰੀਸ਼ ਜੈਰਥ, ਹੇਮ ਲਤਾ, ਪ੍ਰਿੰਸਿਪਲ ਡਾ. ਵਿਧੀ ਭੱਲਾ, ਡਾ. ਰਾਜਿੰਦਰ ਗੁਪਤਾ, ਸੰਜੀਵ ਓਹਰੀ, ਅਸ਼ਵਨੀ ਕਾਲੀਆ, ਵਰਿੰਦਰ ਕੁਮਾਰ, ਡਾ. ਰਾਮ ਕ੍ਰਿਸ਼ਣ, ਡਾ. ਸੰਜੀਵ ਕੁਮਾਰ, ਪੂਰਵ ਪ੍ਰਿੰਸਿਪਲ ਬਲਵੀਰ ਸਿੰਘ, ਮੋਹਨ ਸਿੰਘ, ਦਵਿੰਦਰ ਕੁਮਾਰ, ਐਡਵੋਕੇਟ ਸਿਧਾਰਥ ਚੌਧਰੀ, ਰਾਕੇਸ਼ ਕਪਿਲਾ, ਅਮਨਿੰਦਰ ਮਿਸ਼ਰਾ, ਸਮੀਰ ਬਾਂਸਲ, ਡਾ. ਵਿਜੈ ਇੰਦਰ ਕਵਰ, ਪਾਰਸ਼ਦ ਅਸ਼ੋਕ ਕੁਮਾਰ, ਭਾਰਤ ਭੂਸ਼ਣ ਵਰਮਾ, ਪੱਲਵੀ ਸ਼ਰਮਾ, ਡਾ. ਰਣਧੀਰ ਸਿੰਘ, ਮੋਹਿਤ ਓਹਰੀ, ਚੰਦਨ, ਬਜਰੰਗੀ ਪਾਂਡੇ, ਵਿਕਾਸ ਸੂਦ ਅਤੇ ਸ਼ਹਿਰ ਦੀਆਂ ਧਾਰਮਿਕ, ਰਾਜਨੀਤਿਕ, ਸਮਾਜਿਕ ਸੰਸਥਾਵਾਂ ਅਤੇ ਸ਼ਹਿਰ ਦੇ ਗਣਮਾਨਯ ਵਿਅਕਤੀ ਹਾਜ਼ਰ ਸਨ।

ਅੰਤ ਵਿੱਚ ਗੋਪੀ ਚੰਦ ਕਪੂਰ (ਪ੍ਰਧਾਨ ਵਪਾਰ ਮੰਡਲ) ਅਤੇ ਦੀਪਕ ਮੇਹਦੀਰੱਤਾ (ਪ੍ਰਧਾਨ ਬੇਕਰੀ ਯੂਨੀਅਨ) ਨੇ ਕਥਾ ਵਿਆਸ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਕੀਤਾ।

Comments