ਹੁਸ਼ਿਆਰਪੁਰ/ਦਲਜੀਤ ਅਜਨੋਹਾ
ਭਾਗਵਾਨ ਭਵਨ ਦਾ ਨਿਰਮਾਣ ਕਰਦਾ ਹੈ, ਸੌਭਾਗਵਾਨ ਵਾਸਤੂ ਅਨੁਸਾਰ ਭਵਨ ਦਾ ਨਿਰਮਾਣ ਕਰਵਾਉਂਦਾ ਹੈ ਅਤੇ ਜਿਸ ਦਾ ਭਾਗ ਨਹੀਂ ਦਿੰਦਾ ਉਹ ਵਿਅਕਤੀ ਭਵਨ ਨਿਰਮਾਣ ਵਿੱਚ ਅਨੇਕਾਂ ਤ੍ਰੁਟੀਆਂ ਕਰ ਬੈਠਦਾ ਹੈ। ਉਹੀ ਤ੍ਰੁਟੀਆਂ ਉਸ ਦੇ ਵਿਨਾਸ ਦਾ ਕਾਰਨ ਵੀ ਬਣ ਜਾਂਦੀਆਂ ਹਨ। ਇਹੀ ਵਿਚਾਰ ਹੈ ਅੰਤਰਰਾਸ਼ਟਰੀ ਖਿਆਤੀ ਪ੍ਰਾਪਤ ਵਾਸਤੂ ਵਿਦ ਅਤੇ ਲੇਖਕ ਡਾ. ਭੂਪਿੰਦਰ ਵਾਸਤੂਸ਼ਾਸਤਰੀ ਦਾ। ਭਵਨ ਵਿੱਚ ਜੇਕਰ ਈਸ਼ਾਨ ਕੋਣ ਦੂਸ਼ਿਤ ਹੈ ਤਾਂ ਸਿਹਤ ਨਾਲ ਸਿੱਖਿਆ ਦਾ ਵਹਿਮ, ਪੂਰਬ ਦੂਸ਼ਿਤ ਤਾਂ ਸਰਕਾਰ ਤੋਂ ਭੈਂ, ਆਗਨੇਯ ਕੋਣ ਦੇ ਵਾਸਤੂ ਦੋਸ਼ ਉਧਾਰੀ ਡੁਬਾਉਣ ਦਾ ਭੈਂ, ਦੱਖਣ ਵਿੱਚ ਨਾਮ-ਖ਼ਿਆਲ ਦੀ ਕਮੀ ਦਾ ਭੈਂ, ਪੱਛਮ ਦੇ ਦੋਸ਼ ਅਕਾਰਨ ਚਿੰਤਾ, ਨਫ਼ਾ-ਨੁਕਸ਼ਾਨ ਦਾ ਵਹਿਮ, ਵਾਇਵਿਆਂ ਦੂਸ਼ਿਤ ਤਾਂ ਸ਼ਤਰੂ ਭੈਂ, ਉੱਤਰ ਦੂਸ਼ਿਤ ਤਾਂ ਨਵੇਂ ਆਇਾਮ ਕਿਵੇਂ ਸਥਾਪਤ ਕਰੀਏ ਅਤੇ ਅਵਸਰਾਂ ਨੂੰ ਕਿਵੇਂ ਭੁਲਾਈਏ ਇਸ ਗੱਲ ਦਾ ਭੈਅ। ਇਨ੍ਹਾਂ ਸਾਰੇ ਦੋਸ਼ਾਂ ਵਿੱਚ ਨੈਰੀਤੀ ਕੋਣ ਦੂਸ਼ਿਤ ਹੈ ਤਾਂ ਵਹਿਮ ਨੂੰ ਸ਼ਬਦਾਂ ਵਿੱਚ ਬੰਨ੍ਹ ਨਹੀਂ ਸਕਦੇ, ਜਿਵੇਂ ਕਿ ਕਿਤੇ ਮੈਨੂੰ ਪੁਲਿਸ ਪਕੜ ਲਵੇਗੀ। ਕਿਤੇ ਮੈਂ ਗੰਭੀਰ ਬੀਮਾਰੀ ਦੀ ਚੁੰਗਲ ਵਿੱਚ ਤਾਂ ਨਹੀਂ ਆ ਗਿਆ। ਕਿਤੇ ਮੇਰਾ ਵਪਾਰ ਤਾਂ ਚੌਪਟ ਨਹੀਂ ਹੋ ਜਾਵੇਗਾ। ਕਿਤੇ ਮੇਰੇ ਉੱਤੇ ਊਪਰੀ ਹਵਾ ਦਾ ਦੋਸ਼ ਤਾਂ ਨਹੀਂ। ਕਿਤੇ ਮੇਰੀ ਯੂਨਿਟ ਦੀ ਦਿਸ਼ਾ ਤਾਂ ਗਲਤ ਨਹੀਂ। ਕਿਤੇ ਕੁਝ ਅਨਹੋਨੀ ਤਾਂ ਨਹੀਂ ਹੋਵੇਗੀ। ਕਿਸੇ ਨੇ ਘਰ ਵਿੱਚ ਰਾਈ ਤਾਂ ਨਹੀਂ ਫੇਂਕ ਦਿੱਤੀ। ਕਿਤੇ ਮੇਰੇ ਘਰ ਵਿੱਚ ਪ੍ਰੇਤ ਬਾਧਾ ਤਾਂ ਨਹੀਂ। ਕਿਤੇ ਮੇਰੀ ਕੁੰਡਲੀ ਵਿੱਚ ਦੋਸ਼ ਤਾਂ ਨਹੀਂ। ਇਸ ਤਰ੍ਹਾਂ ਦੇ ਅਨੇਕਾਂ ਵਹਿਮ ਦਿਲਾਂ-ਦਿਮਾਗ ਵਿੱਚ ਰਹਿੰਦੇ ਹਨ ਅਤੇ ਵਿਅਕਤੀ ਦਾ ਜੀਵਨ ਨਰਕੀਯ ਬਣ ਜਾਂਦਾ ਹੈ।
Comments
Post a Comment