ਗੜਸ਼ੰਕਰ ਧਰਨੇ ਦੀ ਸਫਲਤਾ ਲਈ ਬਸਪਾ ਵਰਕਰਾਂ ਦਾ ਧੰਨਵਾਦ ਕੀਤਾ



ਹੁਸ਼ਿਆਰਪੁਰ /ਦਲਜੀਤ ਅਜਨੋਹਾ 

)ਬਸਪਾ ਪੰਜਾਬ ਦੇ ਜੋਨ ਇੰਨਚਾਰਜ ਚੌਧਰੀ ਗੁਰਨਾਮ ਸਿੰਘ, ਠੇਕੇਦਾਰ ਭਗਵਾਨ ਦਾਸ ਸਿੱਧੂ ਜਨਰਲ਼ ਸਕੱਤਰ ਪੰਜਾਬ, ਮਨਿੰਦਰ ਸ਼ੇਰਪੁਰੀ ਸਕੱਤਰ ਪੰਜਾਬ, ਦਲਜੀਤ ਰਾਏ ਜਿਲਾ ਪ੍ਰਧਾਨ, ਐਡਵੋਕੇਟ ਪਲਵਿੰਦਰ ਮਾਨਾ ਇੰਚਾਰਜ ਹਲਕਾ ਚੱਬੇਵਾਲ ਆਦਿ ਬਸਪਾ ਆਗੂਆਂ ਨੇ ਸਾਂਝੇ ਬਿਆਨ ਵਿੱਚ ਗੜਸ਼ੰਕਰ ਅੰਦਰ 15 ਦਿਨਾਂ ਤੋਂ ਚਲੇ ਅਤੇ ਕਾਮਯਾਬੀ ਨਾਲ ਸਮਾਪਤ ਹੋਏ ਧਰਨੇ ਦੀ ਸਮੂਹ ਵਰਕਰਾਂ ਅਤੇ ਬਹੁਜਨ ਸਾਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਮੋਰਚੇ ਦੀ ਸਫਲਤਾ ਲਈ ਧੰਨਬਾਦ ਕੀਤਾ ਹੈ। ਇਨਾਂ ਆਗੂਆਂ ਨੇ ਕਿਹਾ ਕਿ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਨਿਧੜਕ ਸੋਚ ਅਤੇ ਯੋਗ ਅਗਵਾਈ ਹੇਠ ਬਹੁਜਨ ਸਮਾਜ ਪਾਰਟੀ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਡਕਰ ਜੀ ਦੇ ਅਪਮਾਨ ਵਿਰੁੱਧ ਗੜ੍ਹਸ਼ੰਕਰ ਵਿਖੇ ਚਲਾਇਆ ਗਿਆ ਧਰਨਾ ਇੱਕ ਇਤਿਹਾਸਕ ਜਿੱਤ ਨਾਲ ਸਮਾਪਤ ਹੋਇਆ ਹੈ। ਬਸਪਾ ਆਗੂਆਂ ਨੇ ਬਾਬਾ ਸਾਹਿਬ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੇ ਕਿਹਾ ਕਿ ਬਹੁਜਨ ਸਮਾਜ ਨੂੰ ਸਮਾਜ ਦੇ ਰਹਿਬਰਾਂ ਦੇ ਸਨਮਾਨ ਲਈ ਅਤੇ ਸੰਵਿਧਾਨਕ ਹੱਕਾਂ ਲਈ ਹਮੇਸ਼ਾਂ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ ।

Comments