ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ ਮਾਹਿਲਪੁਰ ਦੇ ਰਾਜਵੀਰ ਸਿੰਘ ਨੇ 93.4% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ

 
ਹੁਸ਼ਿਆਰਪੁਰ/ਦਲਜੀਤ ਅਜਨੋਹਾ 
 ਸੀ.ਬੀ.ਐਸ.ਈ.ਵੱਲੋਂ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਤਹਿਤ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ ਮਾਹਿਲਪੁਰ ਦੇ ਵਿਦਿਆਰਥੀ ਰਾਜਵੀਰ ਸਿੰਘ ਨੇ 93.4 %ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ, ਕ੍ਰਿਤੀਕਾ ਨੇ 90 %ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਪਲਵੀ ਰਾਣਾ ਨੇ 89. 4% ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ । 69 ਵਿਦਿਆਰਥੀਆਂ ਵਿੱਚੋਂ 42 ਬੱਚਿਆਂ ਨੇ ਫਸਟ ਡਿਵੀਜ਼ਨ 20 ਬੱਚਿਆਂ ਨੇ ਸੈਕਿੰਡ ਡਿਵੀਜ਼ਨ ਅਤੇ ਬਾਕੀ ਬੱਚਿਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ ਕੋਲ ਮਿਲਾ ਕੇ ਸਕੂਲ ਦਾ ਨਤੀਜਾ 100% ਰਿਹਾ। ਇਸ ਮੌਕੇ ਤੇ ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਵਿਦਿਆਰਥੀਆਂ ਉਹਨਾਂ ਦੇ ਮਾਤਾ ਪਿਤਾ ਅਤੇ ਮਿਹਨਤੀ ਸਟਾਫ ਨੂੰ ਖਾਸ ਤੌਰ ਤੇ ਵਧਾਈ ਦਿੱਤੀ।
 ਇਸ ਮੌਕੇ ਤੇ ਅਧਿਆਪਕ ਦਲਜਿੰਦਰ ਸਿੰਘ, ਗੁਰਜੀਤ ਕੌਰ,ਸੰਦੀਪ ਕੌਰ, ਰਣਜੀਤ ਕੌਰ, ਜੋਤੀ, ਕਮਲ ਕੁਮਾਰ, ਚਰਨਜੀਤ ਕੌਰ,ਬਿਮਲਾ ਦੇਵੀ ਅਤੇ ਏਕਤਾ ਗੁਲਾਟੀ ਹਾਜ਼ਰ ਸਨ।

Comments