61 ਵੇ ਸਵੈਂ ਇੱਛੁਕ ਖੂਨਦਾਨ ਕੈਂਪ ਦਾ ਰੀਬਨ ਕੱਟ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਨੇ ਕੀਤਾ ਸ਼ੁਭ ਆਰੰਭ /ਭਾਈ ਸੁਖਜੀਤ ਸਿੰਘ

 
ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਦੁਆਬੇ ਇਲਾਕੇ ਦੀ ਸਿਰਮੌਰ ਸੰਸਥਾ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਦੀ ਸਮੁੱਚੀ ਟੀਮ ਵਲੋਂ ਹਮੇਸ਼ਾ ਦੀ ਤਰ੍ਹਾਂ ਪ੍ਰਧਾਨ ਸਾਬ ਜੱਥੇਦਾਰ ਮਨੋਹਰ ਸਿੰਘ ਜੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਐਨ ਆਰ ਆਈ ਵੀਰਾਂ ਭੈਣਾਂ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ 61 ਵਾ ਸਵੈਂ ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 89 ਵੀਰਾ ਭੈਣਾਂ ਨੇ ਖੂਨਦਾਨ ਕਰ ਮਾਨਵਤਾ ਦੀ ਸੱਚੀ ਸੁੱਚੀ ਸੇਵਾ ਦਾ ਭਰਵਾਂ ਸਬੂਤ ਦਿੱਤਾ 
ਇਸ ਮੋਕੇ ਉਚੇਚੇ ਤੌਰ ਤੇ ਬਤੋਰ ਮੁੱਖ ਮਹਿਮਾਨ ਸਰਵ ਹਿਮੁਨਟੀ ਸਰਵ ਗੋਂਡ ਚੈਰੀਟੇਬਲ ਟਰੱਸਟ ਮਦਨਹੇੜੀ ਖਰੜ ਚੰਡੀਗੜ੍ਹ ਤੋਂ ਸਰਪ੍ਰਸਤ ਸਰਦਾਰ ਸਵਰਨਜੀਤ ਸਿੰਘ ਜੀ ਵੱਡੇ ਵੀਰ ਸੁਖਮਨ ਸਿੰਘ ਜੀ ਅਤੇ ਡਾਕਟਰ ਭੈਣ ਦੀਪਕਾ ਜੀ 
ਅਤੇ ਬੀ ਐੱਸ ਪੀ ਦੇ ਬਸਪਾ ਆਗੂ ਸ਼੍ਰੀ ਬਲਵਿੰਦਰ ਕੁਮਾਰ ਜੀ ਵੀ ਉਚੇਚੇ ਤੌਰ ਤੇ ਪਹੁੰਚੇ ਅਤੇ ਤੁਹਾਡੀ ਆਪਣੀ ਐਨ ਜੀ ਓ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਨੂੰ ਆਸ਼ੀਰਵਾਦ ਦਿੱਤਾ 
ਇਸ ਮੌਕੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਜੀ ਨੇ ਸਾਰੇ ਬਲੱਡ ਦਾਨੀ ਵੀਰਾਂ ਭੈਣਾਂ ਦਾ ਆਈ ਹੋਈ ਸਾਧ ਸੰਗਤ ਦਾ ਸੇਵਾਦਾਰ ਸਹਿਬਾਨਾਂ ਦਾ 
ਸਮੁੱਚੇ ਮੀਡੀਆ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕੀਤਾ 
ਇਸ ਦੋਰਾਨ ਵਿਸ਼ੇਸ਼ ਕਰਕੇ ਸ਼ਬਦ ਗੁਰੂ ਜੀ ਅਟੁੱਟ ਲੰਗਰਾਂ ਦੇ ਨਾਲ ਨਾਲ ਵੱਖ ਵੱਖ ਪਕਵਾਨਾਂ ਦੇ ਲੰਗਰ ਅਤੇ ਵਿਸ਼ੇਸ਼ ਕਰਕੇ ਦੁੱਧ ਬ੍ਰਹਮੀ ਦਾ ਲੰਗਰ ਵੀ ਅਟੁੱਟ ਵਰਤਾਇਆ ਗਿਆ

Comments