ਸੰਤ ਕ੍ਰਿਪਾਲ ਦਾਸ ਦੇ ਅੰਤਿਮ ਦਰਸ਼ਨਾਂ ਲਈ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਿਕ *ਸ਼ਰਧਾਂਜਲੀ ਸਮਾਗਮ 4 ਮਈ ਨੂੰ - ਸੰਤ ਸੰਤੋਖ ਦਾਸ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਉਦਾਸੀਨ ਕੁਟੀਆ ਤ੍ਰਿਵੈਣੀਸਰ ਪਿੰਡ ਸ਼ਾਹਪੁਰ ਖਾਨਪੁਰ ਗੜਸ਼ੰਕਰ ਅਤੇ ਉਦਾਸੀਨ ਕੁਟੀਆ ਸਵਾਮੀ ਮਾਹਨ ਦਾਸ ਗਣੇਸ਼ਪੁਰ ਭਾਰਟਾ ਦੇ ਗੱਦੀ ਨਸ਼ੀਨ ਸੰਤ ਕ੍ਰਿਪਾਲ ਦਾਸ ਜੀ ਪ੍ਰਚਾਰ ਸਕੱਤਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਜੋ ਕਿ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ, ਸੰਸਾਰਿਕ ਯੱਗ ਯਾਤਰਾ ਕਰਦਿਆਂ ਲੋਕ ਪਿਆਨਾ ਕਰ ਗਏ ਸਨ। ਉਨਾਂ ਦੇ ਅੰਤਿਮ ਸਸਕਾਰ ਮੌਕੇ ਹਜਾਰਾਂ ਸੰਗਤਾਂ ਅੰਤਿਮ ਦਰਸ਼ਨਾਂ ਲਈ ਭਾਰਟਾ ਗਣੇਸ਼ਪੁਰ ਵਿਖੇ ਨਤਮਸਤਿਕ ਹੋਈਆਂ। ਸੰਤ ਕ੍ਰਿਪਾਲ ਦਾਸ ਜੀ ਦਾ ਅੰਤਿਮ ਸਸਕਾਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ, ਵੱਖ ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ਾਂ, ਧਾਰਮਿਕ,ਸਮਾਜਿਕ ਤੇ ਰਾਜਨੀਤਕ ਜਥੇਬੰਦੀਆਂ ਦੀ ਹਾਜਰੀ ਵਿੱਚ ਧਾਰਮਿਕ ਮਰਿਯਾਦਾ ਅਨੁਸਾਰ ਕੀਤਾ ਗਿਆ। ਸੰਤ ਕ੍ਰਿਪਾਲ ਦਾਸ ਜੀ ਦੀ ਪਾਲਕੀ ਨੂੰ ਸੁੰਦਰ ਫੁੱਲਾਂ ਦੇ ਹਾਰਾਂ ਨਾਲ ਸਿੰਗਾਰਿਆ ਗਿਆ ਅਤੇ ਡੇਰੇ ਦੀ ਪਰਕੰਮਿਆ ਤੇ ਅਰਦਾਸ ਤੋਂ ਉਪਰੰਤ ਪੰਜ ਭੂਤਿਕ ਸਰੀਰ ਅਗਿਨ ਭੇਟ ਕੀਤਾ ਗਿਆ। ਸੰਤ ਕ੍ਰਿਪਾਲ ਦਾਸ ਦੀ ਚਿਖਾ ਨੂੰ ਉਨਾਂ ਦੇ ਚਰਨ ਸੇਵਕ ਸੰਤ ਸੰਤੋਖ ਦਾਸ ਨੇ ਅਗਨ ਭੇਟ ਕੀਤਾ।
ਪ੍ਰਮੁੱਖ ਸੇਵਾਦਾਰ ਸੰਤ ਸੰਤੋਖ ਦਾਸ ਨੇ ਦੱਸਿਆ ਕਿ 20 ਅਪ੍ਰੈਲ ਨੂੰ ਫੁੱਲ ਚੁਗੇ ਜਾਣਗੇ ਅਤੇ ਸ਼ਰਧਾਂਜਲੀ ਸਮਾਗਮ 4 ਮਈ ਦਿਨ ਸੋਮਵਾਰ ਡੇਰਾ ਸੱਚਖੰਡ ਸੰਤ ਮਾਹਨ ਦਾਸ ਗਣੇਸ਼ਪੁਰ ਭਾਰਟਾ ਵਿਖੇ ਹੋਵੇਗਾ।
ਇਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ (ਰਜਿ.) ਪੰਜਾਬ ਦੇ ਚੇਅਰਮੈਨ ਸੰਤ ਸਰਵਣ ਦਾਸ ਬੋਹਣ, ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ, ਜਨਰਲ਼ ਸਕੱਤਰ ਸੰਤ ਇੰਦਰ ਦਾਸ ਸੇਖੈ, ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ, ਸੰਤ ਸਰਵਣ ਦਾਸ ਲੁਧਿਆਣਾ ਸੀਨੀ.ਮੀਤ ਪ੍ਰਧਾਨ, ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ,ਸੰਤ ਸਤਨਾਮ ਦਾਸ ਮਹਿਦੂਦ,ਸੰਤ ਬਲਵੰਤ ਦਾਸ ਡੀਗਿਰੀਆਂ, ਸੰਤ ਬਲਵੀਰ ਦਾਸ ਸਾਹਰੀ,ਸੰਤ ਰਮੇਸ਼ ਦਾਸ ਸ਼ੇਰਪੁਰ ਕਲਰਾਂ, ਸੰਤ ਜਗੀਰ ਸਿੰਘ ਨੰਦਾਚੌਰ,ਸੰਤ ਮਨਜੀਤ ਦਾਸ ਚਲੇਟ (ਹਿਮਾਚਲ),ਸੰਤ ਬੀਬੀ ਕੁਲਦੀਪ ਕੌਰ ਮੇਹਨਾ,ਸੰਤ ਬੀਬੀ ਮੀਨਾ ਦੇਵੀ ਜੇਜੋਂ,ਸੰਤ ਜਸਵਿੰਦਰ ਦਾਸ ਡਾਂਡੀਆਂ,ਸੰਤ ਸ਼ਾਂਮ ਦਾਸ ਮਾਹਿਲ ਗੇਹਲਾਂ,ਸੰਤ ਲਖਵਿੰਦਰ ਸਿੰਘ ਕੰਡਿਆਣਾ,ਸੰਤ ਮੇਜਰ ਦਾਸ ਹਲੂਵਾਲ, ਸੰਤ ਗੁਰਮੁੱਖ ਦਾਸ , ਸੰਤ ਬਾਬਾ ਬਲਵੀਰ ਸਿੰਘ ਲੰਗੇਰੀ, ਸੰਤ ਲੇਖ ਰਾਜ ਨੂਰਪੁਰ, ਸੰਤ ਪ੍ਰੇਮ ਦਾਸ ਭੂਰੀ ਵਾਲੇ, ਸੰਤ ਦਵਿੰਦਰ ਦਾਸ, ਸੰਤ ਸਤਨਾਮ ਦਾਸ ਪੰਡੋਰੀ ਲੱਧਾ ਸਿੰਘ, ਸੰਤ ਸ਼ਾਮ ਦਾਸ ਝੰਡੇਰ ਖੁਰਦ,ਸੰਤ ਸੀਤਲ ਦਾਸ ਕਾਲੇਵਾਲ ਭਗਤਾਂ, ਸੰਤ ਕੁਲਦੀਪ ਦਾਸ ਬਸੀ ਮਰੂਫ,ਸੰਤ ਮਨਜੀਤ ਦਾਸ ਵਿਛੋਹੀ,ਸੰਤ ਜਗਿੰਦਰ ਦਾਸ ਵਡਾਲਾ ਮਾਹੀ ਅਤੇ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।
Comments
Post a Comment