ਸ਼ੇਰੇ ਪੰਜਾਬ ਐਲੀ. ਅਸ਼ਕੋ ਪੁਰੀ ਨੂੰ ਇੰਟਰਨੈਸ਼ਨਲ ਵਾਇਸ ਪ੍ਰੈਜੀਡੈਂਟ-2 ਬਣਨ ਤੇ ਵੈਲਕਮ ਸਮਾਗਮ ਦਾ ਆਯੋਜਨ ਕੀਤਾ ਗਿਆ



ਹੁਸ਼ਿਆਰਪੁਰ/ ਦਲਜੀਤ ਅਜਨੋਹਾ 
ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ 119 ਵੱਲੋਂ ਪਹਿਲੀ ਡਿਸਟ੍ਰਿਕ ਕੈਬਿਨੇਟ ਮੀਟਿੰਗ ਅਤੇ ਸ਼ੇਰੇ ਪੰਜਾਬ ਐਲੀ. ਅਸ਼ਕੋ ਪੁਰੀ ਨੂੰ ਇੰਟਰਨੈਸ਼ਨਲ ਵਾਇਸ ਪ੍ਰੈਜੀਡੈਂਟ-2 ਬਣਨ ਤੇ ਵੈਲਕਮ ਸਮਾਗਮ ਦੀ ਪ੍ਰਧਾਨਗੀ ਐਲੀ. ਅਸ਼ਵਨੀ ਕੁਮਾਰ ਦੱਤਾ ਜੀ ਵੱਲੋਂ ਕੀਤੀ ਗਈ । ਇਸ ਸਮਾਗਮ ਦੇ ਪ੍ਰੋਜੈਕਟ ਚੇਅਰਮੈਨ ਐਲੀ. ਐਡਵੋਕੇਟ ਐਸ.ਪੀ. ਰਾਣਾ ਅਤੇ ਕੋ ਚੇਅਰਮੈਨ ਐਲੀ. ਵਿਵੇਕ ਸਾਹਨੀ ਸਨ ।
ਇੰਟਰਨੈਸ਼ਨਲ ਵਾਇਸ ਪ੍ਰੈਜੀਡੈਂਟ-2 ਐਲੀ. ਅਸ਼ੋਕ ਪੁਰੀ ਨੂੰ ਵੈਲਕਮ ਕਰਨ ਲਈ ਕੀਤੇ ਗਏ ਇਸ ਸਮਾਗਮ ਵਿੱਚ ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ 119 ਦੇ 2014 ਤੋਂ ਕੀਤੇ ਗਏ ਵਿਕਾਸ ਦੀ ਪੜਚੋਲ ਕੀਤੀ ਗਈ । ਇਸ ਉੱਪਰ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਐਲੀ. ਕਮਲ.ਕੇ ਵਰਮਾ ਨੇ ਡਿਸਟ੍ਰਿਕ 119 ਹੁਸ਼ਿਆਰਪੁਰ ਤੋਂ ਅਤੇ ਡਿਸਟ੍ਰਿਕ 111 ਬਠਿੰਡਾ ਤੋਂ 18ਵੀਂ ਇੰਟਰਨੈਸ਼ਨਲ ਕੰਵੈਨਸ਼ਨ ਜੋ ਕਿ ਜੈਪੁਰ ਵਿਖੇ ਹੋਏ ਵਿੱਚ ਪੁਰੇ ਉਤਸ਼ਾਹ ਨਾਲ ਭਾਗ ਲੈ ਕੇ ਪੰਜਾਬ ਤੋਂ ਪਹਿਲੇ ਅੰਤਰਰਾਸ਼ਟਰੀ ਵਾਇਸ ਪ੍ਰੈਜੀਡੈਂਟ-2 ਲਈ ਐਲੀ. ਅਸ਼ੋਕ ਪੁਰੀ ਅਤੇ ਪੰਜਾਬ ਦੇ ਸਮੂਹ ਅਲਾਇੰਸ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ । ਇਸ ਮੌਕੇ ਤੇ ਡਾ.ਐਸੀ.ਪੀ. ਜੋਸ਼ੀ, ਐਲੀ. ਸੁਮੇਸ਼ ਕੁਮਾਰ, ਐਲੀ. ਪੁਸ਼ਪਿੰਦਰ ਸ਼ਰਮਾ, ਐਲੀ. ਨਰੇਸ਼ ਚੱਡਾ, ਐਲੀ. ਡਾ.ਐਮ.ਜਮੀਲ ਬਾਲੀ ਅਤੇ ਮਲਟੀਪਲ ਅਡਵਾਇਜ਼ਰ ਐਲੀ. ਰਮੇਸ਼ ਕੁਮਾਰ ਵੀ ਹਾਜ਼ਿਰ ਸਨ । ਇਸ ਮੌਕੇ ਤੇ ਕੋਰ ਕਮੇਟੀ ਦੇ ਸਮੂਹ ਪਾਸਟ ਡਿਸਟ੍ਰਿਕ ਗਵਰਨਰਜ਼ ਨੇ ਤਿੰਨੋ ਜੋਨ ਦੇ ਕਲੱਬਾਂ ਦੀ ਹਾਜ਼ਰੀ ਅਤੇ ਕਾਰਗੂਜ਼ਾਰੀ ਨੂੰ ਹੋਰ ਵੀ ਸੂਰਚਾਰੁ ਰੂਪ ਵਿੱਚ ਚਲਾਉਣ ਦੀ ਪ੍ਰਤੀਗਿਆ ਲਈ । ਡਿਸਟ੍ਰਿਕ 119 ਵਿੱਚ ਹੁਸ਼ਿਆਰਪੁਰ, ਟਾਂਡਾ, ਮੁਕੇਰੀਆਂ, ਫਗਵਾੜਾ, ਧਰਮਸ਼ਾਲਾ, ਓਨਾਂ, ਭਾਖੜਾ ਨੰਗਲ ਦੇ ਕਲੱਬ ਐਕਟਿਵ ਹਨ ਜਿਨ੍ਹਾਂ ਲਈ ਐਲੀ. ਪੁਸ਼ਪਿੰਦਰ ਸ਼ਰਮਾ, ਐਲੀ. ਐਡਵੋਕੇਟ ਐਸ.ਪੀ. ਰਾਣਾ ਅਤੇ ਐਲੀ. ਕਮਲ.ਕੇ ਵਰਮਾ ਨੂੰ ਸੁਪਰਵਿਜ਼ਨ ਦੀ ਡਿਊਟੀ ਦਿੱਤੀ ਗਈ । ਇਸ ਮੌਕੇ ਤੇ ਕੋਰ ਕਮੇਟੀ ਵੱਲੋਂ ਨਵੇਂ ਚੁਣੇ ਗਏ ਇੰਟਰਨੈਸ਼ਨਲ ਵਾਇਸ ਪ੍ਰੈਜੀਡੈਂਟ ਐਲੀ. ਅਸ਼ੋਕ ਪੁਰੀ ਨੂੰ ਹਾਰ ਪਹਿਨਾ ਕੇ ਅਤੇ ਤੋਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ । ਜਿਸ ਲਈ ਅਸ਼ੋਕ, ਪੁਰੀ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ।

Comments