ਰਹਿਲੀ ਤੋਂ ਬਢੇਲਾਂ ਸੜਕ ਘਟੀਆ ਮਟੀਰੀਅਲ ਅਤੇ ਗੈਰ ਤਜਰਬੇ ਵਾਲੇ ਕਾਮਿਆਂ ਕਾਰਨ 24 ਘੰਟੇ ਵਿਚ ਹੋਈ ਲੀਰੋ ਲੀਰ।ਪੀਡਵਲਯੂਡੀ,ਬੀਐਂਡਆਰ ਤੋਂ ਕੰਮ ਲੈ ਕੇ ਪਿੰਡਾਂ ਦੀਆਂ ਸੜਕਾਂ ਦਾ ਕੰਮ ਮੰਡੀ ਕਰਨ ਬੋਰਡ ਨੂੰ ਸੋਂਪਣਾ ਗੈਰ ਸੰਵਿਧਾਨਕ :ਧੀਮਾਨ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਤਜਰਬੇਕਾਰ ਅਤੇ ਕੰਮ ਦੀ ਨਿਪੁੰਨਤਾ ਨਾਲ ਲੈਸ ਪੀਡਵਲਯੂ,ਬੀਐਂਡਆਰ ਵਿਭਾਗ ਤੋਂ ਪਿੰਡਾਂ ਦੀਆਂ ਸੜਕਾਂ ਦਾ ਕੰਮ ਮੰਡੀ ਕਰਨ ਬੋਰਡ ਦੇ ਹਵਾਲੇ ਕਰਨ ਤੇ ਨਿਕਲ ਰਹੇ ਮਾੜੇ ਨਤੀਜਿਆਂ ਕਾਰਨ ਨਵੀਆਂ ਬਣ ਰਹੀਆਂ ਸੜਕਾਂ 24 ਘੰਟੇ ਵਿਚ ਚਕਨਾਚੂਰ ਹੋ ਜਾਂਦੀਆਂ ਹਨ।ਇਸ ਸਬੰਧ ਵਿਚ ਪਿੰਡ ਰਹਿਲੀ ਤੋਂ ਬਢੇਲਾਂ ਨੂੰ ਬਣ ਰਹੀ ਸੜਕ ਉਤੇ ਪਾਏ ਘਟੀਆ ਮਟੀਰੀਅਲ ਅਤੇ ਗੈਰ ਤਜਰਬੇਕਾਰ ਕਾਮਿਆਂ ਵਲੋਂ ਕੀਤਾ ਜਾ ਰਹੇ ਕੰਮ ਕਾਰਨ ਸੜਕ 24 ਘੰਟੇ ਵਿਚ ਹੀ ਉਖੜਣ ਤੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਲਹਿੰਬਰ ਸਿੰਘ ਨੇ ਪੰਜਾਬ ਸਰਕਾਰ ਦੀਆਂ ਅਣਗਹਿਲੀਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਗੈਰ ਮਿਆਰੀ ਵਿਭਾਗ ਬਦਲਣ ਦੇ ਨਤੀਜੇ ਸਾਹਮਣੇ ਆ ਰਹੇ ਹਨ।ਉਨ੍ਹਾਂ ਕਿਹਾ ਕਿ ਪੀਡਵਲਯੂ ਵਿਭਾਗ ਦਾ ਤਜਰਬਾ ਅਤੇ ਵਧੀਆਂ ਇੰਜੀਨੀਅਰਾਂ ਦੇ ਸਦਕਾ ਪੰਜਾਬ ਅੰਦਰ ਸੜਕਾਂ ਦੀ ਜਾਲ ਵਿਛਿਆ ਸੀ ਪਰ ਸੜਕਾਂ ਵੱਡੇ ਪਧੱਰ ਤੇ ਖਿਲਰੀਆਂ ਪਈਆਂ ਹਨ।ਸੜਕਾਂ ਨੂੰ ਖਸਤਾ ਹਾਲਤ ਵਿਚ ਰਖਣ ਨਾਲ ਦੇਸ਼ ਦਾ ਰਾਸ਼ਟਰੀ ਨੂਕਸਾਨ ਹੋ ਰਿਹਾ ਹੈ,ਇਹ ਨੁਕਸਾਨ ਸਰਕਾਰ ਦੀਆਂ ਗਲੱਤੀਆਂ ਕਾਰਨ ਲਗਾਤਾਰ ਜਾਰੀ ਹੈ।ਉਨ੍ਹਾਂ ਦਸਿਆ ਕਿ ਸੜਕ ਦਾ ਮਟੀਰੀਅਲ ਹੱਥ ਨਾਲ ਹੀ ਪੁੱਟ ਹੋ ਰਿਹਾ ਸੀ ਤੇ ਮਟੀਰੀਅਲ ਬਿਨ੍ਹਾਂ ਮਾਪਦੰਡ ਤੋਂ ਪਾਉਣ ਕਾਰਨ ਪਥੱਰ ਨਜਰ ਆ ਰਿਹਾ ਸੀ,ਲੁੱਕ ਤਾਂ ਇਕ ਪਾਸੇ ਉੜ੍ਹ ਰਹੀ ਸੀ।ਧੀਮਾਨ ਨੇ ਕਿਹਾ ਕਿ ਲੁੱਕ ਪਾਉਣ ਤੋਂ ਪਹਿਲਾਂ ਪਧੱਰ ਦੀ ਚੰਗੀ ਤਰ੍ਹਾਂ ਠੋਸ ਤੁਆਈ ਵੀ ਨਹੀਂ ਕੀਤੀ ਗਈ ਅਤੇ ਪਥੱਰਾਂ ਵਿਚ ਪੁਰਾਣੇ ਕਪੜੇ ਦੀਆਂ ਲੀਰਾਂ ਵੀ ਵੇਖਣ ਨੂੰ ਮੀਲੀਆਂ,ਜਦੋਂ ਕਿ ਪਥੱਰ ਦੀ ਤੁਆਈ ਕਰਨੀ ਲਾਜਮੀ ਹੈ।ਘੱਟ ਮੇਹਿਨਤ ਕਰਕੇ ਪੈਸ ਵਚਾਏ ਜਾ ਰਹੇ ਹਨ।ਇਥੋਂ ਸਾਫ ਜਾਹਿਰ ਹੁੰਦਾ ਹੈ ਕਿ ਭ੍ਰਿਸ਼ਟਾਚਾਰ ਵੀ ਅਪਣੇ ਰੰਗ ਵਿਖਾ ਰਿਹਾ ਹੈ ਤੇ ਸਾਰਾ ਕੁਝ ਪੈਸੇ ਬਚਾਉਣ ਦੇ ਚਕੱਰ ਵਿਚ ਘਟੀਆ ਕੰਮ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿਛਲੀਆਂ ਸਰਕਾਰਾਂ ਨੂੰ ਤਾਂ ਕੋਸਦੀ ਹੈ ਤੈ ਅਪਣੇ ਗੈਰ ਮਿਆਰੀ ਕੰਮਾਂ ਵਾਰੇ ਵੀ ਧਿਆਨ ਦੇਵੇ।
ਧੀਮਾਨ ਨੇ ਕਿਹਾ ਕਿ ਲੋਕ ਅਪਣੀ ਮੇਹਿਨਤ ਦੀ ਕਮਾਈ ਵਿਚ ਸਰਕਾਰ ਨੂੰ ਟੈਕਸ ਸੜਕਾਂ ਲਈ ਵਧੀਆ ਮਟੀਰੀਅਲ ਵਰਤਣ ਲਈ ਅਦਾ ਰਕਦੇ ਹਨ ਨਾ ਕਿ ਘਟੀਆ ਮਟੀਰੀਅਲ ਵਰਤਣ ਲਈ।ਆਮ ਪੰਜਾਬ ਵਿਚ ਅਜਿਹੀਆਂ ਗੈਰ ਮਿਆਰੀ ਸੜਕਾਂ ਦੀ ਉਸਾਰੀ ਹੋ ਰਹੀ ਹੈ ਤੇ ਅਨੇਕਾਂ ਵੀਡੀਓ ਵਾਇਰਲ ਹੋ ਰਹੀਆਂ ਹਨ।ਧੀਮਾਨ ਨੇ ਕਿਹਾ ਕਿ ਬੜੀ ਮੁਸਿ਼ਕਲ ਨਾਲ ਤਾਂ ਸੜਕਾਂ ਦੀ ਉਸਾਰੀ ਵੀ ਵਾਰੀ ਆਈ ਪਰ ਫਿਰ ਵੀ ਕੰਮ ਅਧੂਰਾ ਹੀ ਅਧੁਰਾ ਹੈ।ਉਨ੍ਹਾਂ ਕਿਹਾ ਕਿ ਸੜਕਾਂ ਦੀ ਉਸਾਰੀ ਸਮੇਂ ਸਖਤ ਕੰਮ ਕਰਨ ਵਾਲੇ ਮਜਦੂਰਾਂ ਦੇ ਪੈਰਾਂ ਵਿਚ ਚੱਪਲਾਂ ਹੀ ਵੇਖਣ ਨੂੰ ਮਿਲ ਰਹੀਆਂ ਹਨ, ਹੋ ਕਿ ਲੇਬਰ ਐਕਟ ਦੀ ਵੱਡੀ ਉਲੰਘਣਾ ਦਰਸਾਉਂਦੀ ਹੈ।ਕੰਮ ਕਰਨ ਵਾਲੇ ਮਜਦੂਰ ਵੀ ਇਨਸਾਨ ਹਨ ਤੇ ਉਨ੍ਹਾਂ ਦੇ ਕੋਈ ਸੰਵਿਧਾਨਕ ਹੱਕ ਹਨ।ਕੰਮ ਕਰਵਾਉਣ ਵਾਲੇ ਠੇਕੇਦਾਰ ਘਟੀਆ ਮਟੀਰੀਅਲ ਪਾ ਕੇ ਅਤੇ ਬਿਨ੍ਹਾਂ ਮਾਪਦੰਡ ਤੋਂ ਮਜਦੂਰਾਂ ਤੋਂ ਕੰਮ ਕਰਵਾ ਕਿ ਸਾਰੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ।ਸਨ ਤੋਂ ਵੱਡੀ ਜੁੰਮੇਵਾਰੀ ਲੇਬਰ ਵਿਭਾਗ ਦੀ ਵੀ ਬਣਦੀ ਹੈ।ਧੀਮਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੁੰਰਤ ਸੜਕਾਂ ਦੀ ਉਸਾਰੀ ਦਾ ਕੰਮ ਪੀਡਵਲਯੂ,ਬੀਐਂਡਆਰ ਵਿਭਾਗ ਦੇ ਹਵਾਲੇ ਕੀਤਾ ਜਾਵੇ।ਉਨ੍ਹਾਂ ਨੇ ਇਸ ਸ਼ਕਾਇਤ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਨੇਸ਼ਨਲ ਗ੍ਰੀਨ ਟ੍ਰਬਿਊਨਲ ਨੂੰ ਵੀ ਭੇਜੀ।ਇਸ ਮੋਕੇ ਦਲਜੀਤ ਸਿੰਘ,ਰਣਜੀਤ ਸਿੰਘ, ਜਿੰਦਰ ਰਾਮ ਅਤੇ ਰਾਜ ਕੁਮਾਰ ਵੀ ਹਾਜਰ ਸਨ।
Comments
Post a Comment