ਬਹੁਜਨ ਮੁਕਤੀ ਪਾਰਟੀ ਦੀ ਸੂਬਾ ਪੱਧਰੀ ਅਹਿਮ ਮੀਟਿੰਗ 19 ਅਪ੍ਰੈਲ ਨੂੰ ਹਲਵਾਰਾ ਵਿਖੇ ਹੋਵੇਗੀ - ਸਿਕੰਦਰ ਸਿੰਘ ਸਿੱਧੂ2027 ਦੀਆਂ ਵਿਧਾਨ ਸਭਾ ਚੋਣਾਂ/23 ਅਪ੍ਰੈਲ ਨੂੰ "ਭਾਰਤ ਬੰਦ" ਦੀ ਤਿਆਰੀ ਸਬੰਧੀ ਵਿਚਾਰਾਂ ਹੋਣਗੀਆਂ

 

ਰਾਏਕੋਟ/ਲੁਧਿਆਣਾ,17 ਅਪ੍ਰੈਲ(ਦਲਜੀਤ ਅਜਨੋਹਾ)- ਬਹੁਜਨ ਮੁਕਤੀ ਪਾਰਟੀ ਦੀ ਇੱਕ ਸੂਬਾ ਪੱਧਰੀ ਮੀਟਿੰਗ 19 ਅਪ੍ਰੈਲ,ਦਿਨ ਐਤਵਾਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹਲਵਾਰਾ(ਨੇੜੇ: ਰਾਏਕੋਟ)ਵਿਖੇ ਉੱਥੋਂ ਦੀ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਸਵੇਰੇ 10 ਵਜੇ ਰੱਖੀ ਗਈ ਹੈ। ਪ੍ਰੈੱਸ ਨੂੰ ਇਹ ਜਾਣਕਾਰੀ ਬਹੁਜਨ ਮੁਕਤੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਸਿਕੰਦਰ ਸਿੰਘ ਸਿੱਧੂ(ਰੱਤੋਵਾਲ)ਵੱਲੋਂ ਦਿੱਤੀ ਗਈ।
     ਸੂਬੇ ਦੇ ਕਾਰਜਕਾਰੀ ਪ੍ਰਧਾਨ ਸਿਕੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ 'ਚ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜ੍ਹਨ ਸਬੰਧੀ ਰਣਨੀਤੀ ਤਿਆਰ ਕਰਨ ਤੇ ਭਾਰਤ ਮੁਕਤੀ ਮੋਰਚੇ ਦੇ ਸੱਦੇ 'ਤੇ 23 ਐਪ੍ਰਲ 2026(ਦਿਨ ਵੀਰਵਾਰ)ਨੂੰ ਭਾਰਤ ਬੰਦ ਕਰਨ ਨੂੰ ਸਫਲ ਕਰਨ ਦੀ ਤਿਆਰੀ ਸਬੰਧੀ ਅਹਿਮ ਤੇ ਲੰਮੀਆਂ ਵਿਚਾਰਾਂ ਕੀਤੀਆਂ ਜਾਣਗੀਆਂ।ਇਸ ਮੀਟਿੰਗ 'ਚ‌ ਸੂਬਾ ਪੱਧਰ, ਜ਼ਿਲ੍ਹਾ ਪੱਧਰ, ਬਲਾਕ ਪੱਧਰ, ਤਹਿਸੀਲ ਪੱਧਰ, ਪਿੰਡ ਪੱਧਰ ਦੇ ਸਾਰੇ ਆਗੂਆਂ/ਵਰਕਰਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਗਈ ਹੈ।

Comments