ਹੁਸ਼ਿਆਰਪੁਰ/ਦਲਜੀਤ ਅਜਨੋਹਾ
ਡੀ. ਏ. ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਸ੍ਰੀ. ਆਰ. ਐਮ. ਭੱਲਾ ਜੀ ਦੇ ਮਾਰਗ ਦਰਸ਼ਨ ਵਿੱਚ ਚੱਲ ਰਹੀ ਸੰਸਥਾ ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ , ਹੁਸ਼ਿਆਰਪੁਰ ਦਾ ਪੀ.ਐੱਸ. ਟੈੱਟ ਅਤੇ ਸੀ.ਟੈੱਟ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਬੀਤੇ ਦਿਨੀਂ ਐਲਾਨੇ ਗਏ ਪੀ.ਐੱਸ.ਟੈੱਟ ਅਤੇ ਸੀ.ਟੈੱਟ ਨਤੀਜੇ ਵਿੱਚ ਡੀ. ਏ. ਵੀ. ਬੀ. ਐਡ. ਕਾਲਜ ਦੇ 2024-26 ਅਤੇ 2025-27 ਦੇ 106 ਵਿਦਿਆਰਥੀਆਂ ਨੇ ਅਤੇ ਇਸ ਤੋਂ ਇਲਾਵਾ ਕਾਲਜ ਦੇ ਪੁਰਾਣੇ ਬੈਚਾ ਦੇ 78 ਵਿਦਿਆਰਥੀਆਂ ਨੇ ਵੀ ਇਸ ਸਾਲ ਇਸ ਇਮਤਿਹਾਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।ਇੱਥੇ ਇਹ ਗੱਲ ਖਾਸ ਤੌਰ ’ਤੇ ਜ਼ਿਕਰਯੋਗ ਹੈ ਕਿ ਇੱਕ ਵਿਦਿਆਰਥਣ ਬਰਜਿੰਦਰ ਕੌਰ ਸਮੈਸਟਰ ਚੌਥਾ ਨੇ ਸੀ.ਐੱਸ.ਆਈ.ਆਰ.- ਨੈੱਟ ਕੈਮੀਕਲ ਇੰਜੀਨੀਅਰਿੰਗ ਵਿਸ਼ੇ ਵਿੱਚ ਪਾਸ ਕੀਤਾ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਵਿਲੱਖਣ ਪ੍ਰਾਪਤੀ ਹੈ।
ਕਾਲਜ ਦੇ ਪਿੰ੍ਰਸੀਪਲ ਡਾ. ਵਿਧੀ ਭੱਲਾ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ 184 ਵਿਦਿਆਰਥੀਆਂ ਨੇ ਸਟੇਟ ਅਤੇ ਸੈਂਟਰ ਪੱਧਰ ਦੇ ਅਧਿਆਪਨ ਯੋਗਤਾ ਪ੍ਰੀਖਿਆ ਇਮਤਿਹਾਨ ਵਿੱਚ ਕਾਮਯਾਬੀ ਹਾਸਲ ਕਰਕੇ ਕਾਲਜ ਨੂੰ ਇਲਾਕੇ ਦਾ ਪਹਿਲਾ ਕਾਲਜ ਹੋਣ ਦਾ ਮਾਣ ਦਿਵਾਇਆ ਹੈ।
ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਨੇ ਵਿਦਿਆਰਥੀਆਂ ਨੂੰ ਇਸ ਬੇਹਤਰੀਨ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਸਾਡੀ ਸੰਸਥਾ ਵਿਦਿਆਰਥੀਆਂ ਨੂੰ ਅਧਿਆਪਨ ਸਿੱਖਿਆ ਦੇ ਲਈ ਬੇਹਤਰੀਨ ਗਿਆਨ ਕੌਸ਼ਲ ਅਤੇ ਦ੍ਰਿਸ਼ਟੀਕੋਣ ਪ੍ਰਦਾਨ ਕਰਦੇ ਹੋਏ ਉਨਾਂ੍ਹ ਨੂੰ ਦੇਸ਼ ਦਾ ਜਾਗਰੂਕ ਨਾਗਰਿਕ ਵੀ ਬਣਾਉਂਦੀ ਹੈ।
ਸਕੱਤਰ ਸ੍ਰੀ. ਆਰ. ਐਮ. ਭੱਲਾ ਨੇ ਕਾਲਜ ਪ੍ਰਿੰਸੀਪਲ,ਅਨੁਭਵੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਬੇਹਤਰੀਨ ਪ੍ਰਾਪਤੀ ਲਈ ਵਧਾਈ ਦਿੱਤੀ।ਐਡਵੋਕੇਟ ਸ੍ਰੀ ਨਵਰੋਜ਼ ਸ਼ਰਮਾ (ਸਕੱਤਰ,ਐਜੂਕੇਸ਼ਨ ਕਾਲਜ)ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸ ਤਰਾਂ੍ਹ ਸਫ਼ਲਤਾ ਹਾਸਲ ਕਰਨ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ।
ਪਿੰ੍ਰਸੀਪਲ ਡਾ. ਵਿਧੀ ਭੱਲਾ ਨੇ ਇਸ ਮੌਕੇ ਉੱਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ ਅਤੇ ਅਨੁਭਵੀ ਅਧਿਆਪਕਾਂ ਦੀਆਂ ਕੋਸ਼ਿਸਾਂ ਸਦਕਾ ਹੀ ਸਾਡਾ ਕਾਲਜ ਹਰ ਖੇਤਰ ਵਿੱਚ ਨਿਰੰਤਰ ਪ੍ਰਗਤੀ ਕਰ ਰਿਹਾ ਹੈ।ਨਾਲ ਹੀ ਉਨਾਂ੍ਹ ਨੇ ਦੱਸਿਆ ਕਿ ਕਾਲਜ ਵਿੱਚ ਵਿਦਿਆਰਥੀਆਂ ਨੂੰ ਪੀ.ਐੱਸ.ਟੈੱਟ ਅਤੇ ਸੀ.ਟੈੱਟ ਵਰਗੀਆਂ ਪ੍ਰਤਿਯੋਗੀ ਮੁਕਾਬਲੇ ਦੀ ਤਿਆਰੀ ਮੁਫ਼ਤ ਵਿੱਚ ਕਰਵਾਈ ਜਾਂਦੀ ਹੈ ਅਤੇ ਨਾਲ ਹੀ ਲੋੜਵੰਦ ਅਤੇ ਉਤੱਮ ਵਿਦਿਆਰਥੀਆਂ ਦੀ ਅਕਾਦਮਿਕ ਸਹਾਇਤਾ ਕਰਨ ਦੇ ਲਈ ਉਨਾਂ੍ਹ ਨੂੰ ਲਾਇਬ੍ਰਰੀ ਵਲੋਂ ਬੁੱਕ ਬੈਂਕ ਦੀ ਸੁਵਿਧਾ ਵੀ ਮੁੱਹਈਆ ਕਰਵਾਈ ਜਾਂਦੀ ਹੈ।ਨਾਲ ਹੀ ਇਹ ਵੀ ਦੱਸਿਆ ਕਿ ਬੀ.ਐੱਡ ਅਤੇ ਐਮ.ਐੱਡ ਦੇ ਵਿਦਿਆਰਥੀਆਂ ਨੂੰ ਉਨਾਂ੍ਹ ਦੇ ਕੋਰਸ ਦੇ ਆਖ਼ਰੀ ਚੌਥੇ ਸਮੈਸਟਰ ਵਿੱਚ ਪਲੇਸਮੈਂਟ ਦੀ ਸੁਵਿਧਾ ਦਿੱਤੀ ਜਾਂਦੀ ਹੈ।ਇਸ ਵਿੱਚ ਉਨਾਂ੍ਹ ਨੂੰ ਹੁਸ਼ਿਆਰਪੁਰ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਦੇ ਵਧੀਆ ਸਕੂਲਾਂ ਵਿੱਚ ਨੋਕਰੀ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ।
Comments
Post a Comment