ਐੱਚਡੀਸੀਏ ਦੀ ਭੂਮਿਕਾ ਸ਼ਰਮਾ ਦਾ ਅੰਡਰ-17 ਪੰਜਾਬ ਕੈਂਪ ਲਈ ਹੋਇਆ ਚੋਣ/ਡਾ. ਰਮਨ ਘਈ

 
ਹੁਸ਼ਿਆਰਪੁਰ/ਦਲਜੀਤ ਅਜਨੋਹਾ ਐੱਚਡੀਸੀਏ ਸੈਂਟਰ ਵਿੱਚ ਟ੍ਰੇਨਿੰਗ ਲੈ ਰਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੀ ਸੱਤਵੀਂ ਜਮਾਤ ਦੀ ਭੂਮਿਕਾ ਸ਼ਰਮਾ ਦਾ ਪੰਜਾਬ ਸਕੂਲ ਅੰਡਰ-17 ਮਹਿਲਾ ਕੈਂਪ ਲਈ ਚੋਣ ਹੋਣਾ ਹੁਸ਼ਿਆਰਪੁਰ ਦੀਆਂ ਨੌਜਵਾਨ ਮਹਿਲਾ ਕ੍ਰਿਕਟ ਖਿਡਾਰੀਆਂ ਲਈ ਮਾਣ ਵਾਲੀ ਗੱਲ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਚਡੀਸੀਏ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਖਰੜ ਮੋਹਾਲੀ ਵਿੱਚ ਲਗਾਏ ਜਾ ਰਹੇ ਸੱਤ ਦਿਨਾਂ ਦੇ ਪੰਜਾਬ ਅੰਡਰ-17 ਸਕੂਲ ਕੈਂਪ ਵਿੱਚ ਖਿਡਾਰੀਆਂ ਨੂੰ ਰਾਸ਼ਟਰੀ ਪੱਧਰ ਦੇ ਕੋਚਾਂ ਵੱਲੋਂ ਟ੍ਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰੀਆਂ ਨੂੰ ਪੰਜਾਬ ਅੰਡਰ-17 ਸਕੂਲ ਮਹਿਲਾ ਕ੍ਰਿਕਟ ਟੀਮ ਵਿੱਚ ਨੈਸ਼ਨਲ ਟੂਰਨਾਮੈਂਟ ਲਈ ਚੁਣਿਆ ਜਾਵੇਗਾ। ਡਾ. ਘਈ ਨੇ ਦੱਸਿਆ ਕਿ 12 ਸਾਲਾਂ ਦੀ ਭੂਮਿਕਾ ਸ਼ਰਮਾ ਹੁਸ਼ਿਆਰਪੁਰ ਦੀ ਨੌਜਵਾਨ ਹੋਨਹਾਰ ਕ੍ਰਿਕਟ ਖਿਡਾਰੀ ਹੈ ਅਤੇ ਜਿਸ ਮਿਹਨਤ ਅਤੇ ਲਗਨ ਨਾਲ ਉਹ ਐੱਚਡੀਸੀਏ ਦੇ ਜ਼ਿਲ੍ਹਾ ਮਹਿਲਾ ਸੀਨੀਅਰ ਕੋਚ ਦਵਿੰਦਰ ਕੌਰ ਕਲਯਾਣ ਅਤੇ ਜੂਨੀਅਰ ਕੋਚ ਨਿਕੀਤਾ ਕੁਮਾਰੀ ਦੀ ਨਿਗਰਾਨੀ ਹੇਠ ਟ੍ਰੇਨਿੰਗ ਲੈ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਉਹ ਕ੍ਰਿਕਟ ਵਿੱਚ ਹੁਸ਼ਿਆਰਪੁਰ ਦਾ ਨਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਰੌਸ਼ਨ ਕਰੇਗੀ। ਭੂਮਿਕਾ ਸ਼ਰਮਾ ਦੇ ਚੋਣ ਤੇ ਐੱਚਡੀਸੀਏ ਪ੍ਰਧਾਨ ਡਾ. ਦਲਜੀਤ ਖੇਲਾ, ਜ਼ਿਲ੍ਹਾ ਕੋਚ ਦਲਜੀਤ ਸਿੰਘ, ਕੋਚ ਪਰਵੀਨ ਕੁਮਾਰ, ਕੋਚ ਦਲਜੀਤ ਧੀਮਾਨ, ਕੋਚ ਦੀਨੇਸ਼ ਸ਼ਰਮਾ, ਕੋਚ ਪੰਕਜ ਪਿੰਕਾ ਆਦਿ ਨੇ ਵੀ ਸ਼ੁਭਕਾਮਨਾਵਾਂ ਦਿੰਦੇ ਹੋਏ ਬਧਾਈ ਦਿੱਤੀ। ਐੱਚਡੀਸੀਏ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਐੱਚਡੀਸੀਏ ਸੈਂਟਰ ਰੇਲਵੇ ਮੰਡੀ ਵਿੱਚ ਜੋ ਖਿਡਾਰੀ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਟ੍ਰੇਨਿੰਗ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਬਿਲਕੁਲ ਨਿਸ਼ੁਲਕ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਪੂਰੇ ਸਾਲ ਵਿੱਚ ਖਿਡਾਰੀ ਇੱਥੇ ਆ ਕੇ ਕ੍ਰਿਕਟ ਦੀਆਂ ਬਾਰੀਕੀਆਂ ਬੀਸੀਸੀਆਈ ਦੇ ਰਾਸ਼ਟਰੀ ਕੋਚਾਂ ਦੀ ਨਿਗਰਾਨੀ ਹੇਠ ਸਿੱਖ ਕੇ ਕ੍ਰਿਕਟ ਵਿੱਚ ਆਪਣਾ ਅਤੇ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕਰ ਸਕਦੇ ਹਨ।

Comments