ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਟੂਟੋ ਮਜ਼ਾਰਾ ਦੇ ਧਾਰਮਿਕ ਸਥਾਨ ਕੁਟੀਆ 108 ਸੰਤ ਬਾਬਾ ਦਲੇਲ ਸਿੰਘ ਜੀ ਦੇ ਮੁੱਖ ਸੇਵਾਦਾਰ ਬਾਬਾ ਮੱਖਣ ਸਿੰਘ ਅਤੇ ਬਾਬਾ ਬਲਬੀਰ ਸਿੰਘ ਸ਼ਾਸਤਰੀ ਹੋਰਾਂ ਵੱਲੋਂ ਪਿੰਡ ਦੇ ਦੋਵਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਾਪੀਆਂ ਵੰਡੀਆਂ ਗਈਆਂ।
ਇਸ ਮੌਕੇ ਤੇ ਬਾਬਾ ਜੀ ਨਾਲ ਪਿੰਡ ਦੇ ਮੋਹਤਵਰ ਲੋਕ, ਪ੍ਰਿੰਸੀਪਲ ਅਤੇ ਸਟਾਫ਼ ਮੌਜੂਦ ਸੀ। ਬਾਬਾ ਮੱਖਣ ਸਿੰਘ ਅਤੇ ਬਾਬਾ ਬਲਬੀਰ ਸਿੰਘ ਸ਼ਾਸਤਰੀ ਜੀ ਨੇ ਸੰਯੁਕਤ ਤੌਰ ਤੇ ਦੱਸਿਆ ਕਿ ਕੁਟੀਆ ਵੱਲੋਂ ਜਨ ਹਿੱਤ ਕਾਰਜ ਅਤੇ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਸਮੇਂ-ਸਮੇਂ ਤੇ ਕੀਤੀ ਜਾਂਦੀ ਰਹਿੰਦੀ ਹੈ। ਇਸੇ ਤਹਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਦੇ ਦੋਹਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਾਪੀਆਂ ਵੰਡੀਆਂ ਗਈਆਂ ਹਨ। ਪਿਛਲੇ ਦਿਨਾਂ ਵਿੱਚ ਬਾਬਾ ਜੀ ਵੱਲੋਂ ਸੰਗਤਾਂ ਨੂੰ ਗੁਰੂ ਘਰਾਂ ਦੇ ਦਰਸ਼ਨ ਹਿੱਤ ਪੰਜਾਬ ਦੇ ਵੱਖ-ਵੱਖ ਗੁਰੂ ਘਰਾਂ ਵਿੱਚ ਵਿਸ਼ੇਸ਼ ਬੱਸ ਰਾਹੀਂ ਲਿਜਾ ਕਿ ਗੁਰੂ ਘਰਾਂ ਦੇ ਦਰਸ਼ਨ ਕੀਤੇ ਗਏ।
ਇਸ ਮੌਕੇ ਤੇ ਸਰਪੰਚ ਨਛੱਤਰ ਸਿੰਘ, ਪਸਾਬਕਾ ਸਰਪੰਚ ਪ੍ਰਸ਼ੋਤਮ ਸਿੰਘ, ਸਾਬਕਾ ਸਰਪੰਚ ਸੁਨੀਲ ਕੁਮਾਰ ਸ਼੍ਰੀਧਰ, ਨੰਬਰਦਾਰ ਮਹਿੰਦਰ ਸਿੰਘ, ਦਲਬੀਰ ਸਿੰਘ, ਗਿਆਨੀ ਰਘੂਬੀਰ ਸਿੰਘ ਅਤੇ ਗੁਰਜੀਤ ਸਿੰਘ ਸਮੇਤ ਹੋਰ ਪ੍ਰਮੁੱਖ ਲੋਕ ਮੌਜੂਦ ਸਨ।
Comments
Post a Comment