ਹੁਸ਼ਿਆਰਪੁਰ/ਦਲਜੀਤ ਅਜਨੋਹਾ
ਕਿੰਗ ਐਡਵਰਡ ਪਬਲਿਕ ਸਕੂਲ, ਟੂਟੋ ਮਜ਼ਾਰਾ ਨੇ ਸੀਬੀਐਸਈ (CBSE) ਦੀ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਇੱਕ ਵਾਰ ਫਿਰ ਮਾਣਯੋਗ ਉਪਲਬਧੀ ਹਾਸਲ ਕਰਦਿਆਂ 100% ਪਾਸ ਨਤੀਜਾ ਦਰਜ ਕੀਤਾ ਹੈ।
ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪ੍ਰੀਖਿਆ ਸਫਲਤਾਪੂਰਵਕ ਪਾਸ ਕੀਤੀ, ਜੋ ਉਨ੍ਹਾਂ ਦੀ ਮਿਹਨਤ ਅਤੇ ਲਗਨ ਨੂੰ ਦਰਸਾਉਂਦਾ ਹੈ।ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ:ਪਹਿਲਾ ਸਥਾਨ: ਨਵਦੀਪ ਕੌਰ – 96%ਦੂਜਾ ਸਥਾਨ: ਸੀਆ – 90%, ਸੈਫਰਨਪ੍ਰੀਤ ਕੌਰ – 90%ਤੀਜਾ ਸਥਾਨ: ਸੰਜਨਾ ਕੌਰ – 89.6%ਹੋਰ ਮੇਰਿਟ ਵਿਦਿਆਰਥੀ:ਮਨੀਤ ਕੌਰ, ਵੀਨਸ, ਯਸ਼ਪ੍ਰੀਤ ਸਿੰਘ, ਤਾਨੀਆ ਕੌਰ, ਜਸਲੀਨ ਕੌਰ ਜੰਜੂਆ, ਮਨਵੀ, ਨਵਦੀਪ ਸਿੰਘ, ਨਵਪ੍ਰੀਤ ਸਿੰਘ, ਜਸਲੀਨ ਕੌਰ, ਰਾਧਿਕਾ ਰਾਣਾ, ਹਰਸਪ੍ਰੀਤ ਕੌਰ, ਸੁਨੇਹਾ ਮਿਨਹਾਸ, ਜਸਿਕਾ ਕੌਰ, ਕੁਨਾਲ ਬਾਵਾ, ਅਨਮੋਲ ਕੌਰ, ਸਮੀਰ ਹੁਸੈਨ, ਜਤਿਨ ਮੰਜੂ, ਜਸਮੀਨ ਕੌਰ, ਤਰਨਜੀਤ ਸਿੰਘ ਅਤੇ ਜਸਮੀਨ ਕੌਰ ਨੇ 80% ਤੋਂ ਵੱਧ ਅੰਕ ਪ੍ਰਾਪਤ ਕਰਕੇ ਆਪਣੀ ਕਾਬਲੀਅਤ ਸਾਬਤ ਕੀਤੀ।
ਇਸ ਤੋਂ ਇਲਾਵਾ, ਹੋਰ 45 ਵਿਦਿਆਰਥੀਆਂ ਨੇ ਫਸਟ ਡਿਵਿਜ਼ਨ ਪ੍ਰਾਪਤ ਕਰਕੇ ਸਕੂਲ ਲਈ ਮਾਣ ਦੀ ਗੱਲ ਬਣਾਈ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮਹਿੰਦਰ ਸਿੰਘ ਜਸਵਾਲ ਅਤੇ ਪ੍ਰਿੰਸੀਪਲ ਮਿਸ ਅਸ਼ਾ ਸ਼ਰਮਾ ਨੇ ਇਸ ਸ਼ਾਨਦਾਰ ਸਫਲਤਾ ਲਈ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲਤਾ ਸਿਰਫ ਅੰਕਾਂ ਤੱਕ ਸੀਮਿਤ ਨਹੀਂ, ਸਗੋਂ ਮਿਹਨਤ, ਟੀਮਵਰਕ ਅਤੇ ਦ੍ਰਿੜ ਨਿਸ਼ਚੇ ਦਾ ਨਤੀਜਾ ਹੈ।ਸਕੂਲ ਪ੍ਰਬੰਧਨ ਨੇ ਵਿਸ਼ਵਾਸ ਜਤਾਇਆ ਕਿ ਵਿਦਿਆਰਥੀ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਉੱਚੀਆਂ ਉਪਲਬਧੀਆਂ ਹਾਸਲ ਕਰਦੇ ਰਹਿਣਗੇ ਅਤੇ ਸਕੂਲ ਦਾ ਨਾਮ ਰੌਸ਼ਨ ਕਰਦੇ ਰਹਿਣਗੇ।
Comments
Post a Comment