ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਯੂਨੀਅਨ(ਸਿਹਤ ਵਿਭਾਗ ਹੁਸ਼ਿਆਰਪੁਰ)ਸਿਹਤ ਵਿਭਾਗ ਕਲੈਰੀਕਲ ਯੂਨੀਅਨ ਦੀ ਚੋਣ , ਧਰਮਿੰਦਰ ਬਣੇ ਸਰਬ ਸੰਮਤੀ ਨਾਲ ਜਿਲਾ ਪ੍ਰਧਾਨ
ਹੁਸ਼ਿਆਰਪੁਰ /ਦਲਜੀਤ ਅਜਨੋਹਾ
ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਯੂਨੀਅਨ ਵਲੋ ਸਿਹਤ ਵਿਭਾਗ ਦੇ ਜਿਲੇ ਦੇ ਕਲੈਰੀਕਲ ਕਾਮਿਆ ਦੀ ਯੂਨੀਅਨ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ ਇਸ ਮੋਕੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਯੂਨੀਅਨ ਹੁਸਿਆਰਪੁਰ ਦੇ ਜਿਲਾ ਪ੍ਰਧਾਨ ਅਨੀਰੁਧ ਮੋਦ ਗਿੱਲ ਤੇ ਪ੍ਰੈਸ ਸਕੱਤਰ ਗੁਰਵਿੰਦਰ ਸਾਨੇ ਨੇ ਦੱਸਿਆ ਕਿ ਨਵਦੀਪ ਸਿੰਘ ਜੋ ਕਿ ਪਹਿਲਾ ਸਿਹਤ ਵਿਭਾਗ ਦੇ ਪ੍ਰਧਾਨ ਸਨ ਉਹਨਾ ਦੀ ਰਿਟਾਇਰਮੈਟ ਹੋਣ ਕਰਕੇ ਸਿਹਤ ਵਿਭਾਗ ਵੱਲੋ ਨਵੀ ਟੀਮ ਦੀ ਚੋਣ ਕਰਕੇ ਧਰਮਿੰਦਰ ਪ੍ਰਧਾਨ , ਸੰਜੀਵ ਕੁਮਾਰ ਜਨਰਲ ਸਕੱਤਰ , ਸੰਦੀਪ ਕੁਮਾਰ ਸਹਾਇਕ ਸਕੱਤਰ, ਦਵਿੰਦਰ ਭੱਟੀ ਸੀਨੀਅਰ ਮੀਤ ਪ੍ਰਧਾਨ , ਸਤਪਾਲ ਪ੍ਰੈਸ ਸਕੱਤਰ , ਪਰਮਜੀਤ ਕੋਰ ਕੈਸੀਅਰ , ਕੇਵਲ ਕ੍ਰਿਸ਼ਨ ਮੁੱਖ ਸਲਾਹਕਾਰ , ਸਿਵਰਤਨ , ਰਵਿੰਦਰਜੀਤ ਸਿੰਘ ਵਿੱਤ ਸਕੱਤਰ, ਰੁਪਿੰਦਰ ਜੀਤ ਕੋਰ , ਆਸ਼ਾ ਰਾਣੀ, ਰਿਧੂ ਬਾਲਾ , ਪਲਵਿੰਦਰ ਕੋਰ , ਰਾਣੀ ਮਨਪ੍ਰੀਤ ਕੋਰ , ਬਬਨ , ਮਨਦੀਪ ਪਾਲ ਨੂੰ ਕਾਰਜਕਾਰੀ ਮੈਬਰ ਲਗਾਇਆ ਗਿਆ ।
ਇਸ ਮੋਕੇ ਨਵ ਨਿਯੁਕਤ ਸਿਹਤ ਵਿਭਾਗ ਦੇ ਜਿਲਾ ਪ੍ਰਧਾਨ ਧਰਮਿੰਦਰ ਨੇ ਦੱਸਿਆ ਜੋ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਯੂਨੀਅਨ ਵਲੋਂ ਜੋ ਵੀ ਕਾਲ ਆਏਗੀ ਉਸ ਨੂੰ ਸਿਹਤ ਵਿਭਾਗ ਵਿੱਚ ਇਨਬਿੰਨ ਲਾਗੂ ਕੀਤੀ ਜੀਵੇਗੀ । ਪੰਜਾਬ ਸਰਕਾਰ ਵਲੋ ਪੰਜਾਬ ਦੇ ਮੁਲਾਜਮਾ ਦਾ 16 % ਡੀ.ਏ ਕੇਂਦਰ ਨਾਲੋ ਘੱਟ ਦਿਤਾ ਜਾ ਰਿਹਾ ਜਦਕਿ ਮਹਿੰਗਾਈ ਵੱਧਦੀ ਜਾ ਰਹੀ ਹੈ। ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਨੋਟੀਫਕੇਸ਼ਨ ਜਾਰੀ ਕੀਤੀ ਗਈ ਹੈ। ਪਰ ਉਸਨੂੰ ਲਾਗੂ ਨਹੀਂ ਕੀਤਾ ਜਾ ਰਿਹਾ 15.1.15 ਦੇ ਪੱਤਰ ਅਨੁਸਾਰ ਮੁਲਾਜਮਾਂ ਨੂੰ ਪ੍ਰੋਬੇਸ਼ਨ ਪੀਰੀਅਡ ਦੌਰਾਨ ਸਿਰਫ ਮੁੱਢਲੀ ਤਨਖਾਹ ਦਿੱਤੀ ਜਾ ਰਹੀ ਹੈ ।ਜਿਸ ਨਾਲ ਉਹਨਾਂ ਦਾ ਗੁਜਾਰਾ ਹੋਣਾ ਮੁਸ਼ਕਿਲ ਹੈ। ਇਸ ਮੋਕੇ ਉਹਨਾ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਮੁਲਾਜਮਾ ਨਾਲ ਚੋਣਾ ਵਿੱਚ ਵਾਧੇ ਕੀਤੇ ਸਨ ਹਰ ਵਾਧੇ ਤੋ ਮੁੱਕਰ ਰਹੀ ਹੈ ਉਹਨਾ ਪੰਜਾਬ ਦੇ ਮੁਲਾਜਮਾ ਜਥੌਬੰਦੀਆ ਨੂੰ ਅਪੀਲ ਕੀਤੀ ਕਿ ਆਉਣ ਵਾਲਾ ਸਮਾਂ ਹੋਰ ਵੀ ਚੋਣਤੀਆ ਭਰਿਆ ਹੈ , ਪੰਜਾਬ ਦੇ ਮੁਲਾਜਮ ਇਕ ਪਲੇਟ ਫਾਰਮ ਤੇ ਇਕੱਠੇ ਹੋਕੇ ਸੰਘਰਸ਼ ਕਰਨਾ ਚਾਹੀਦਾ
Comments
Post a Comment