ਲਾਲੀ ਬਾਜਵਾ ਨੇ ਹਮੇਸ਼ਾ ਅਕਾਲੀ ਦਲ ਦੀ ਚੜ੍ਹਦੀਕਲਾ ਲਈ ਮੇਹਨਤ ਕੀਤੀ-ਰਣਧੀਰ ਭਾਰਜ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
। ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂਆਂ ਵੱਲੋਂ ਰਣਧੀਰ ਸਿੰਘ ਭਾਰਜ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਦਾ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਨੌਜਵਾਨ ਦਵਿੰਦਰ ਸਿੰਘ ਭਾਰਜ ਵੱਲੋਂ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਦਾ ਲਾਲੀ ਬਾਜਵਾ ਅਤੇ ਰਣਧੀਰ ਸਿੰਘ ਭਾਰਜ ਵੱਲੋਂ ਪਾਰਟੀ ਵਿੱਚ ਸਵਾਗਤ ਕੀਤਾ ਗਿਆ। ਇਸ ਮੌਕੇ ਰਣਧੀਰ ਭਾਰਜ ਨੇ ਕਿਹਾ ਕਿ ਲਾਲੀ ਬਾਜਵਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਦੀ ਮਜਬੂਤੀ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਜਦੋਂ ਵੀ ਪਾਰਟੀ ਨੂੰ ਜਰੂਰਤ ਪਈ ਤਦ ਲਾਲੀ ਬਾਜਵਾ ਨੇ ਅੱਗੇ ਹੋ ਕੇ ਪਾਰਟੀ ਲਈ ਕੰਮ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਅੰਦਰ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਮੌਕੇ ਲੱਕੀ ਠਾਕੁਰ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਦਵਿੰਦਰ ਸਿੰਘ ਬੈਂਸ, ਸਰਬਜੀਤ ਸਿੰਘ ਸਾਬੀ, ਕੁਲਵੀਰ, ਰਾਕੇਸ਼ ਚਾਵਲਾ, ਆਸ਼ੂ ਚਾਵਲਾ,ਸਾਬੀ ਸੱਗੀ, ਲਖਵਿੰਦਰ ਠੱਕਰ, ਕੁਲਦੀਪ ਸਿੰਘ, ਸੁਰੇਸ਼ ਸ਼ਰਮਾ, ਵਿਨੋਦ ਚੱਢਾ, ਮਿੱਠੂ ਚਾਵਲਾ, ਬਬਲੂ, ਐਰੀ ਚਾਵਲਾ ਆਦਿ ਵੀ ਮੌਜੂਦ ਰਹੇ।

Comments