ਅਵਾਰਾ ਪਸ਼ੂਆਂ, ਕੁੱਤਿਆਂ ਦਾ ਸਰਕਾਰ ਪ੍ਰਬੰਧ ਕਰੇ /ਮੱਟੂ

 ਹੁਸ਼ਿਆਰਪੁਰ/ਦਲਜੀਤ ਅਜਨੋਹਾ                          
 ਕੰਢੀ ਸੰਘਰਸ਼ ਕਮੇਟੀ ਪੰਜਾਬ ਵਲੋਂ ਅਵਾਰਾ ਪਸ਼ੂਆਂ, ਅਵਾਰਾ ਕੁੱਤਿਆਂ ਦਾ ਸਰਕਾਰ ਪ੍ਰਬੰਧ ਕਰੇ ਦਾ ਮੰਗ-ਪੱਤਰ ਐਸ ਡੀ ਐਮ ਗੜਸ਼ੰਕਰ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ। ਇਸ ਮੌਕੇ ਕੰਢੀ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਦਰਸ਼ਨ ਸਿੰਘ ਮੱਟੂ, ਸਾਥੀ ਗੁਰਨੇਕ ਸਿੰਘ ਭੱਜਲ ਸੂਬਾਈ ਆਗੂ ਕੁਲ ਹਿੰਦ ਕਿਸਾਨ ਸਭਾ, ਬੀਬੀ ਸੁਭਾਸ਼ ਮੱਟੂ ਸੂਬਾਈ ਪ੍ਰਧਾਨ ਕੁਲ ਹਿੰਦ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਅਗਵਾਈ ਵਿੱਚ ਮਿਲਿਆ, ਮੰਗ ਕੀਤੀ ਕਿ ਅਵਾਰਾ ਸਾਨ, ਗਊਆਂ ਰੋਜਾਨਾਂ ਲੋਕਾਂ ਦੀ ਜਾਨ ਲੈਂਦੀਆਂ ਹਨ, ਅਪੰਗ ਬਣਾਉਂਦੀਆਂ ਹਨ, ਅਵਾਰਾ ਕੁੱਤੇ ਰੋਜਾਨਾ ਲੋਕਾਂ ਨੂੰ ਵਬਦੇ, ਕੁੱਟਦੇ ਹਨ, ਕਈ ਲੋਕ ਹੱਲਕ ਜਾਂਦੇ ਹਨ। ਆਗੂਆਂ ਨੇ ਮੰਗ ਕੀਤੀ ਜਦੋਂ ਸਰਕਾਰ ਲੋਕਾਂ ਤੋਂ ਗਊ ਸੈਸ ਲੈਂਦੀ ਹੈ ਤਾਂ ਇਨ੍ਹਾਂ ਅਵਾਰਾ ਗਊਆਂ, ਸਾਨ੍ਹਾ, ਅਵਾਰਾ ਕੁੱਤਿਆਂ ਦਾ ਸਰਕਾਰ ਪ੍ਰਬੰਧ ਕਰੇ। ਜੇ ਅਜਿਹਾ ਨਾ ਕੀਤਾ ਗਿਆ ਤਾਂ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਇਸ ਮੌਕੇ ਸਾਥੀ ਕੁਲਵਿੰਦਰ ਸੰਘਾ ਸਾਬਕ ਕੌਸਲਰ,ਇਕਬਾਲ ਸਿੰਘ ਜਸੋਵਾਲ,ਸਤਨਾਮ ਸਿੰਘ ਭੱਜਲ,ਨਰਿੰਜਨ ਸਿੰਘ,ਗੁਰਨਾਮ ਸਿੰਘ ਲੱਲੀਆਂ, ਗੁਰਮੀਤ ਸਿੰਘ ਪਾਂਗਲੀ, ਕਸ਼ਮੀਰ ਸਿੰਘ ਭੱਜਲ, ਰਵੀ ਕੁਮਾਰ ਗੜਸ਼ੰਕਰ, ਸੂਬੇਦਾਰ ਧਿਆਨ ਚੰਦ, ,ਸੁਰਜੀਤ ਸਿੰਘ, ਕਮਲਜੀਤ ਸਿੰਘ ਲੱਲੀਆਂ,ਅਤੇ ਹੋਰ ਸ਼ਾਮਲ ਸਨ।

Comments