ਸੋਨੇ ਨੂੰ ਪੀਤਲ ਬਣਾ ਸਕਦੇ ਹਨ ਭਵਨ ਦੇ ਵਾਸਤੂ ਦੋਸ਼ / ਡਾ. ਭੂਪਿੰਦਰ ਵਾਸਤੂਸ਼ਾਸਤਰੀ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਅਗਰ ਨਵ-ਨਿਰਮਿਤ ਭਵਨ ਵਿੱਚ ਗੰਭੀਰ ਵਾਸਤੂ ਦੋਸ਼ ਹੈ ਤਾਂ ਸੋਨੇ ਨੂੰ ਵੀ ਪਿੱਤਲ ਬਣਨ ਵਿੱਚ ਸਮਾਂ ਨਹੀਂ ਲੱਗਦਾ। ਇਸ ਦੇ ਵਿਪਰੀਤ ਭਵਨ ਵਾਸਤੂ ਦੇ ਨਿਯਮਾਂ ਅਤੇ ਸਿਧਾਂਤਾਂ ਤੇ ਖਰਾ ਉੱਤਰਦਾ ਹੈ ਤਾਂ ਪੀਤਲ ਤੋਂ ਸੋਨਾ ਬਣਨ ਵਿੱਚ ਵੀ ਸਮਾਂ ਨਹੀਂ ਲੱਗਦਾ। ਇਹ ਵਿਚਾਰ ਅੰਤਰਰਾਸ਼ਟਰੀ ਵਾਸਤੂ ਮਾਹਿਰ ਅਤੇ ਲੇਖਕ ਡਾ. ਭੂਪਿੰਦਰ ਵਾਸਤੂਸ਼ਾਸਤਰੀ ਦੇ ਹਨ। ਅਸੀਂ ਜਿਹੜੇ ਤਰ੍ਹਾਂ ਦੇ ਭਵਨ ਵਿੱਚ ਰਹਾਂਗੇ, ਉਸ ਭਵਨ ਦੀ ਊਰਜਾ ਨਾਲ ਸਾਡੇ ਹਾਵ-ਭਾਵ, ਚਾਲ-ਚਲਣ, ਮਨੋਦਸ਼ਾ, ਫੈਸਲੇ ਲੈਣ ਦੀ ਯੋਗਤਾ, ਪਰਖ ਅਤੇ ਸੋਚ ਵੀ ਉਹੀ ਹੋ ਜਾਵੇਗੀ ਜਿਵੇਂ ਭਵਨ ਦਾ ਵਾਸਤੂ ਹੈ। ਭਵਨ ਵਿੱਚ ਪੰਚ ਤੱਤ, ਦਿਸ਼ਾ, ਦੁਆਰ, ਭੂਮੀ ਦੀ ਢਲਾਣ, ਰੰਗ ਅਤੇ ਭੂਖੰਡ ਦਾ ਆਕਾਰ ਵੱਡੇ ਮਾਇਨੇ ਰੱਖਦੇ ਹਨ। ਖਾਸ ਕਰਕੇ ਤਿੰਨ ਤੇਰ੍ਹਾਂ ਕੋਣ ਵਾਲਾ ਭਵਨ ਬਹੁਤ ਘਾਤਕ ਹੋ ਸਕਦਾ ਹੈ। ਭਵਨ ਦਾ ਆਕਾਰ ਵ੍ਰਿਤਾਕਾਰ ਅਤੇ ਆਇਤਾਕਾਰ ਸ਼ੁਭ ਹੁੰਦਾ ਹੈ। ਇਸ ਲਈ ਵਾਸਤੂ ਨਿਰਮਾਣ ਸਮੇਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਭਵਨ ਦੇ ਈਸ਼ਾਨ ਕੋਣ ਨੂੰ ਸਾਫ਼-ਸੁਥਰਾ, ਹਲਕਾ ਢਲਾਣ ਵਾਲਾ, ਨੀਵਾਂ ਅਤੇ ਦੋਸ਼-ਮੁਕਤ ਰੱਖ ਕੇ ਅਸੀਂ ਅਨੇਕਾਂ ਤਰ੍ਹਾਂ ਦੇ ਲਾਭ ਪ੍ਰਾਪਤ ਕਰ ਸਕਦੇ ਹਾਂ। ਭਵਨ ਵਿੱਚ ਭੂਮਿ ਤਲ ਵਾਲੇ ਜਲ ਸਰੋਤ ਵੀ ਈਸ਼ਾਨ ਕੋਣ ਵਿੱਚ ਹੀ ਰੱਖੋ।ਭਵਨ ਦੇ ਨੈਰਿਤ੍ਯ ਕੋਣ ਨੂੰ ਭਾਰੀ ਨਿਰਮਾਣ ਨਾਲ ਉੱਚਾ ਰੱਖੋ। ਕਿਸੇ ਕਾਰਨ ਨਾਲ ਨੈਰਿਤ੍ਯ ਵਿੱਚ ਖੱਡਾ, ਬੇਸਮੈਂਟ, ਬੋਰਵੈੱਲ ਆਦਿ ਹੋ ਜਾਂਦੇ ਹਨ ਤਾਂ ਵਿਅਕਤੀ ਉੱਲੇ ਪੱਟ ਜਾਂਦਾ ਹੈ, ਵਪਾਰ ਚੌਪਟ ਹੋ ਜਾਂਦਾ ਹੈ, ਅਚਾਨਕ ਦੁਰਘਟਨਾ, ਅੰਗ-ਭੰਗ ਜਾਂ ਜਾਨ ਨੁਕਸਾਨ ਹੋਣ ਦੀ ਭਾਰੀ ਸੰਭਾਵਨਾ ਰਹਿੰਦੀ ਹੈ। ਇਸ ਲਈ ਨੈਰਿਤ੍ਯ ਨੂੰ ਦੋਸ਼-ਮੁਕਤ ਰੱਖ ਕੇ ਜੀਵਨ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਆਗਨੇਯ ਕੋਣ ਵਿੱਚ ਅਗਨੀ ਤੱਤ ਨੂੰ ਸਥਾਨ ਦੇ ਕੇ ਵਾਸਤੂ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਵਾਇਵ੍ਯ ਕੋਣ ਨੂੰ ਕਿਸੇ ਵੀ ਹਾਲਤ ਵਿੱਚ ਈਸ਼ਾਨ ਕੋਣ ਤੋਂ ਨੀਵਾਂ ਨਾ ਹੋਣ ਦਿਓ। ਜੇ ਵਾਇਵ੍ਯ ਕੋਣ ਈਸ਼ਾਨ ਤੋਂ ਨੀਵਾਂ ਹੋ ਗਿਆ ਤਾਂ ਵਿਅਕਤੀ ਆਪਣੇ ਜੀਵਨ ਅਤੇ ਆਪਣੇ ਤੇ ਵੀ ਨਿਯੰਤਰਣ ਨਾ ਰੱਖ ਪਾਵੇਗਾ। ਵਾਇਵ੍ਯ ਦੂਸ਼ਿਤ ਹੋਇਆ ਤਾਂ ਅਨੇਕਾਂ ਸ਼ਤਰੂ ਵੀ ਬਣ ਜਾਂਦੇ ਹਨ। ਚਾਰੇ ਕੋਣਾਂ ਨਾਲ ਬ੍ਰਹਿਮ ਅਤੇ ਮਰਮ ਨੂੰ ਸੁਧਾਰ ਲਿਆ ਜਾਵੇ ਤਾਂ ਤੁਹਾਡੇ ਘਰ ਪੀਤਲ ਵੀ ਸੋਨਾ ਬਣਨ ਵਿੱਚ ਸਮਾਂ ਨਹੀਂ ਲੱਗਦਾ।

Comments