ਹੁਸ਼ਿਆਰਪੁਰ/ਦਲਜੀਤ ਅਜਨੋਹਾ
ਮਹਾਨ ਤਪੱਸਵੀ , ਬ੍ਰਹਮਲੀਨ ਸ੍ਰੀਮਾਨ ਸੰਤ ਲਾਲ ਦਾਸ ਜੀ ਦੇ ਬਰਸੀ ਸਮਾਗਮ ਮੌਕੇ ਰਹੀਮਪੁਰ ਉਗੀ (ਨਕੋਦਰ ) ਵਿਖੇ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਵਲੋਂ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਦੀ ਅਗਵਾਈ ਹੇਠ ਸੰਤ ਪ੍ਰਗਟ ਨਾਥ ਜੀ ਬਾਲਯੋਗੀ ਚੇਅਰਮੈਨ ਭਗਵਾਨ ਵਾਲਮੀਕ ਤੀਰਥ ਸ਼ਰਾਇਨ ਬੋਰਡ ਨੂੰ ਮੁਬਾਰਕਬਾਦ ਦਿੱਤੀ ਅਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ । ਇਸ ਮੌਕੇ ਆਦਿ ਧਰਮ ਮਿਸ਼ਨ ਮੀਡੀਆ ਮੈਂਬਰ ਓ ਪੀ ਰਾਣਾ ,ਸੰਤ ਬੀਬੀ ਪੂਨਮ ਹੀਰਾ ਵੀ ਹਾਜਰ ਸਨ।
ਇਸ ਮੌਕੇ ਸੰਤ ਸਤਵਿੰਦਰ ਹੀਰਾ ਨੇ ਸੰਤ ਪ੍ਰਗਟ ਨਾਥ ਜੀ ਨੂੰ ਭਗਵਾਨ ਵਾਲਮੀਕ ਤੀਰਥ ਸ਼ਰਾਇਨ ਬੋਰਡ ਪੰਜਾਬ ਦਾ ਚੇਅਰਮੈਨ ਨਿਯੁਕਤ ਕਰਨ ਤੇ ਕਿਹਾ ਕਿ ਇਸ ਨਾਲ ਭਗਵਾਨ ਵਾਲਮੀਕ ਜੀ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਨਾਮਲੇਵਾ ਸੰਗਤਾਂ ਨੂੰ ਉਚੇਚੇ ਤੌਰ ਤੇ ਵੱਡਾ ਲਾਭ ਹੋਵੇਗਾ , ਕੌਮ ਦੇ ਧਾਰਮਿਕ ਅਤੇ ਸਮਾਜਿਕ ਮਸਲੇ ਪਹਿਲ ਦੇ ਅਧਾਰ ਤੇ ਹੱਲ ਹੋਣਗੇ। ਉਨਾਂ ਕਿਹਾ ਕੌਮ ਦੇ ਮਹਾਨ ਰਹਿਬਰ ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ. ਅੰਬੇਡਕਰ, ਬਾਬੂ ਕਾਂਸ਼ੀ ਰਾਮ, ਬਾਬਾ ਬੰਤਾ ਰਾਮ ਘੇੜਾ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਬਲ ਮਿਲੇਗਾ। ਸੰਤ ਪ੍ਰਗਟ ਨਾਥ ਜੀ ਵਲੋਂ ਵੀ ਸੰਤ ਸਤਵਿੰਦਰ ਹੀਰਾ , ਓ ਪੀ ਰਾਣਾ ਨੂੰ ਗੁਰੂਘਰ ਦੀ ਬਖਸ਼ਿਸ਼ ਸਿਰਪਾਓ ਲੋਈਆਂ ਭੇਟ ਕਰਕੇ ਵਿਸ਼ੇਸ਼ ਸਨਮਾਨ ਦਿੱਤਾ।
Comments
Post a Comment