ਚਰਨਛੋਹ ਬੇਗਮਪੁਰਾ ਸ੍ਰੀ ਖੁਰਾਲਗੜ ਵਿਖੇ ਅੰਮ੍ਰਿਤ ਧਾਰਾ ਪ੍ਰਗਟ ਦਿਵਸ,ਡਾ. ਅੰਬੇਡਕਰ ਜਯੰਤੀ ਤੇ ਹੋਣਗੇ ਸਮਾਗਮ -ਸੰਤ ਸਤਵਿੰਦਰ ਹੀਰਾ

 

ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੀ ਵਿਸ਼ੇਸ਼ ਮੀਟਿੰਗ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਦੀ ਅਗਵਾਈ ਹੇਠ ਲੁਧਿਆਣਾ ਵਿਖੇ ਹੋਈ ਜਿਸ ਵਿਚ ਪੰਜਾਬ ਦੇ ਸਰਗਰਮ ਮਿਸ਼ਨਰੀ ਆਗੂਆਂ ਨੇ ਹਾਜਰੀ ਭਰੀ ਅਤੇ ਆਦਿ ਧਰਮ ਮਿਸ਼ਨ ਦੀ ਵਿਚਾਰਧਾਰਾ ਅਤੇ ਮਿਸ਼ਨ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ।
          ਇਸ ਮੌਕੇ ਹਾਜਰ ਇਕੱਠ ਵਲੋਂ ਸਰਬਸੰਮਤੀ ਨਾਲ ਫੈਂਸਲਾ ਕਰਕੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਅਮ੍ਰਿੰਤ ਧਾਰਾ ਪ੍ਰਗਟ ਦਿਵਸ,ਮਹਾਤਮਾ ਜੋਤੀ ਰਾਓ ਫੂਲੇ ਜਨਮ ਦਿਨ,ਵਿਸਾਖੀ ਅਤੇ ਭਾਰਤ ਰਤਨ ,ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ 12,13 ਅਤੇ 14 ਅਪ੍ਰੈਲ ਨੂੰ ਮਨਾਏ ਜਾਣਗੇ। ਜਿਸ ਲਈ ਇਕ ਪ੍ਰਬੰਧਕੀ ਕਮੇਟੀ ਦੀ ਚੋਣ ਵੀ ਕੀਤੀ ਗਈ ਜੋ ਸਮਾਗਮਾਂ ਲਈ ਸੁਚੱਜੇ ਪ੍ਰਬੰਧ ਕਰੇਗੀ। 
         ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਕੌਮ ਦੇ ਮਹਾਨ ਰਹਿਬਰ ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ. ਅੰਬੇਡਕਰ, ਬਾਬੂ ਕਾਂਸ਼ੀ ਰਾਮ, ਬਾਬਾ ਬੰਤਾ ਰਾਮ ਘੇੜਾ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਇਹ ਸਮਾਗਮ ਮੀਲ ਪੱਥਰ ਸਾਬਿਤ ਹੋਣਗੇ । ਉਨਾਂ ਕਿਹਾ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਪੰਜਾਬ ਦੇ ਹਰ ਜਿਲੇ ਅਤੇ ਦਿੱਲੀ,ਹਰਿਆਣਾ,ਰਾਜਸਥਾਨ, ਮੱਧ ਪ੍ਰਦੇਸ਼,ਮਹਾਂਰਾਸ਼ਟਰ, ਜੰਮੂ ਆਦਿ ਤੋਂ ਭਾਰੀ ਗਿਣਤੀ ਵਿੱਚ ਸੰਤ ਮਹਾਂਪੁਰਸ਼,ਵਿਦਵਾਨ ਬੁੱਧੀਜੀਵੀ ਬੁਲਾਰੇ ਅਤੇ ਵੱਡੀ ਪੱਧਰ ਤੇ ਸੰਗਤਾਂ ਪਹੁੰਚਨਗੀਆਂ।
ਓਨਾਂ ਪੁਲਿਸ ਪ੍ਰਸ਼ਾਸ਼ਨ ਤੋਂ ਇਨਾਂ ਸਮਾਗਮਾਂ ਦੀ ਵਿਆਪਕ ਸੁਰੱਖਿਆ ਲਈ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਸਲਾਨਾ ਸਮਾਗਮ ਮਨਾਉਣ ਲਈ ਤਿਆਰੀਆਂ ਪੂਰੇ ਜੋਰਾਂ ਨਾਲ ਚੱਲ ਰਹੀਆਂ ਹਨ ਜਿਸ ਲਈ ਸੰਗਤਾਂ ਅੰਦਰ ਭਾਰੀ ਉਤਸ਼ਾਹ ਹੈ।             
    ਇਸ ਮੌਕੇ ਪ੍ਰਿੰਸੀਪਲ (ਰਿਟਾ.) ਸੰਤ ਧਰਮਪਾਲ ਸ਼ੇਰਗੜ, ਓਮ ਪ੍ਰਕਾਸ਼ ਰਾਣਾ, ਮਾਸਟਰ ਸੁਖਵੀਰ ਦੁਗਾਲ ਪ੍ਰਧਾਨ ਪਟਿਆਲਾ,ਜਰਨੈਲ ਸਿੰਘ ਬੇਗੋਵਾਲ, ਡਾ. ਹਰਦੀਪ ਸਿੰਘ ਪਮਾਲ, ਸਿਕੰਦਰ ਸਿੰਘ, ਜਸਵੀਰ ਸਿੰਘ ਸੰਗੋਵਾਲ,ਮਾਸਟਰ ਬੀਰ ਸਿੰਘ, ਰਜਿੰਦਰ ਸਿੰਘ ਬੁਲਾਰਾ, ਸਰਬਜੀਤ ਸਿੰਘ ਕੰਡਿਆਣਾ, ਅਮਨ ਬੰਗੜ ਲੱਖੋਵਾਲ, ਸੁਖਦੇਵ ਸਿੰਘ ਮੋਮਨਾਬਾਦ, ਕੈਪਟਨ ਨੇਤਰ ਸਿੰਘ, ਹਰਦੀਪ ਭੱਟੀ , ਗਗਨਦੀਪ ਸਿੰਘ ਜੇਈ,ਮਾਸਟਰ ਗੁਰਮੁੱਖ ਸਿੰਘ ਦਲੇਰ, ਜਗਦੀਸ਼ ਸਿੰਘ ਬੁਢੇਵਾਲ, ਰਮੇਸ਼ ਲਾਲ ਸ਼ੇਰਗੜ, ਰਾਮਪਾਲ ਬਜਵਾੜਾ, ਰਾਮਜੀ ਦਾਸ , ਐਡਵੋਕੇਟ ਰਾਮ ਸਿੰਘ ਢੰਡਾਰੀ, ਮੋਹਣ ਸਿੰਘ ਬਾਵਾ, ਮਲਕੀਤ ਸਿੰਘ ਢੰਡਾਰੀ, ਸੰਤ ਚਰਨਦਾਸ ਮਾਂਗਟ, ਸੰਤ ਜਗਤਾਰ ਸਿੰਘ ਬਾਘਾ ਪੁਰਾਣਾ, ਸੰਤ ਕੁਲਦੀਪ ਦਾਸ ਬਠਿੰਡਾ ਆਦਿ ਹਾਜਰ ਸਨ।

Comments