ਵਧੀਆਂ ਸੇਵਾਵਾਂ ਨਿਭਾਉਣ ਤੇ ਅਧਿਆਪਕ ਨੂੰ ਕੀਤਾ ਸਨਮਾਨਿਤ।


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਗੌਰਮਿੰਟ ਟੀਚਰਜ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਸਿੱਖਿਆ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਤੇ ਮਾਸਟਰ ਪ੍ਰਸ਼ੋਤਮ ਮਹਿਮੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਮ ਨੂੰ ਸਿੱਖਿਆ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਤੇ ਸਨਮਾਨਿਤ ਕੀਤਾ ਗਿਆ।ਜਿਕਰਯੋਗ ਹੈ ਕਿ ਮਾਸਟਰ ਪ੍ਰਸ਼ੋਤਮ ਮਹਿਮੀ ਵਲੋਂ ਪੜ੍ਹਾਏ ਵਿਦਿਆਰਥੀ ਅੱਜ ਆਪਣੀ ਜਿੰਦਗੀ ਵਿੱਚ ਸਫਲਤਾ ਦੀ ਉਚਾਈ ਵੱਲ ਵੱਧ ਰਹੇ ਹਨ।ਇਸ ਮੌਕੇ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ, ਉਂਕਾਰ ਸਿੰਘ, ਪੈਨਸ਼ਨਰ ਆਗੂ ਜਸਵਿੰਦਰ ਸਿੰਘ ਅਤੇ ਹਰੀ ਸਿੰਘ ਜਸਵਾਲ ਨੇ ਮਾਸਟਰ ਪ੍ਰਸ਼ੋਤਮ ਮਹਿਮੀ ਨੂੰ ਵਧੀਆ ਸੇਵਾਵਾਂ ਨਿਭਾਉਣ ਤੇ ਵਧਾਈ ਦਿੱਤੀ ਅਤੇ ਇੱਕ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਪ੍ਰਿੰਸੀਪਲ ਪਰਮਿੰਦਰਜੀਤ ਸਿੰਘ, ਹੈੱਡ ਟੀਚਰ ਮੈਡਮ ਤਾਰਾ ਰਾਣੀ, ਜਤਿਨ ਮਹਿਮੀ, ਦਿਵੇਸ਼ ਮਹਿਮੀ, ਕੁਲਵਿੰਦਰ ਕੌਰ, ਜਸਵੀਰ ਸਿੰਘ, ਡਿੰਪਲ ਰਾਜਾ, ਗੁਰਿੰਦਰ ਸਿੰਘ, ਜਸਵਿੰਦਰ ਸਿੰਘ, ਹਰਦੀਪ ਸਿੰਘ, ਹਰੀਸ਼ ਪੁਰੀ, ਗੁਲਸ਼ਨ ਕੁਮਾਰ, ਨਰਿੰਦਰ ਕੌਰ, ਰਾਜਵਿੰਦਰ ਕੌਰ, ਹਰਜਿੰਦਰ ਕੌਰ, ਸੰਦੀਪ ਕੌਰ, ਤਜਿੰਦਰ ਕੌਰ, ਰਵੀਨਾ ਕੁਮਾਰੀ, ਗਗਨਦੀਪ ਕੌਰ, ਵਿਨੋਦ ਕੁਮਾਰ, ਅਮਨਦੀਪ ਸਿੰਘ, ਕੁਲਵਿੰਦਰ ਕੌਰ, ਸੋਨੀਆ ਭੱਟੀ, ਮਨਜੀਤ ਕੁਮਾਰ, ਅਮਰਜੀਤ ਸਿੰਘ ਆਦਿ ਹਾਜਰ ਸਨ।

Comments