ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਅਜਨੋਹਾ ਵਲੋਂ ਪੱਤਰਕਾਰ ਹਰਵਿੰਦਰ ਸਿੰਘ ਭੂੰਗਰਨੀ ਦਾ ਸਨਮਾਨ ਕੀਤਾ ਗਿਆ / ਖਾਲਸਾ ਅਜਨੋਹਾ

             
     ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦੱਸਿਆ ਕਿ ਸੰਸਥਾ ਵਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਪਾਰ ਮਿਹਰ ਸਦਕਾ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਮਹਾਰਾਜ ਜੀ ਦੇ ਵੱਲੋਂ ਬਰਸਾਏ ਗਏ ਬਾਬਾ ਯੱਖ ਜੀ ਦੇ ਜੱਦੀ ਪਿੰਡ ਨਰੂੜ ਵਿਖੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ 4 ਜਨਵਰੀ 2023 ਤੋਂ ਚਲਾਈ ਜਾ ਰਹੀ ਹੈ। 10 ਰੁਪਏ ਦੀ ਪਰਚੀ ਤੇ ਦਵਾਈ 2 ਦਿਨ ਮੁਫਤ ਅਤੇ ਲੈਬੋਰਟਰੀ ਵਿੱਚ 50 % ਛੂਟ ਤੇ ਸਾਰੇ ਟੈਸਟ ਕੀਤੇ ਜਾਂਦੇ ਹਨ। ਸੰਸਥਾ ਦੀ ਟੀਮ ਵਲੋਂ ਪੱਤਰਕਾਰ ਹਰਵਿੰਦਰ ਸਿੰਘ ਖਾਲਸਾ ਭੂੰਗਰਨੀ ਨੂੰ ਸਨਮਾਨਿਤ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਖਾਲਸਾ‌ ਜੀ ਲਗਾਤਾਰ ਸੰਸਥਾ ਨੂੰ ਸਹਿਯੋਗ ਦੇ ਰਹੇ ਨੇ। ਇਸ ਮੌਕੇ ਹਾਜ਼ਰ ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਪੱਤਰਕਾਰ ਹਰਵਿੰਦਰ ਸਿੰਘ ਭੂੰਗਰਨੀ, ਜਤਿੰਦਰ ਸਿੰਘ ਰਾਣਾ ਖਾਲਸਾ ਮੁਖਲਿਆਣਾ, ਡਾਕਟਰ ਸੁਰਿੰਦਰ ਸਿੰਘ ਈਸਪੁਰ, ਸਤਨਾਮ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।

Comments