ਮਾਈਨਿੰਗ ਅਧਿਕਾਰੀ ਦੀ ਚਿੱਠੀ ਵਿੱਚ ਸਰਕਾਰੀ ਮਾਈਨਿੰਗ ਘੋਟਾਲੇ ਦੀ ਪੋਲ ਖੁੱਲਣ ਨਾਲ ਆਮ ਆਦਮੀ ਪਾਰਟੀ ਕੱਟਘਰੇ ਵਿੱਚ /ਤੀਕਸ਼ਣ ਸੂਦ


ਹੁਸ਼ਿਆਰਪੁਰ /ਦਲਜੀਤ ਅਜਨੋਹਾ
ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਤੀਕਸ਼ਨ ਸੂਦ ਵੱਲੋਂ ਜਾਰੀ ਪ੍ਰੈੱਸ ਨੋਟ ਵਿੱਚ ਪੰਜਾਬ ਵਿੱਚ ਬੇਤਹਾਸ਼ਾ ਹੋ ਰਹੀ ਨਜਾਇਜ ਮਾਈਨਿੰਗ ਬਾਰੇ ਕਿਹਾ ਗਿਆ ਹੈ ਕਿ ਰਾਜਨੀਤਕ ਲੋਕਾਂ ਨਾਲ ਮਿਲੀਭੁਗਤ ਨਾਲ ਸਰਕਾਰੀ ਅਧਿਕਾਰੀ ਪੰਜਾਬ ਦੇ ਸਰੋਤਾਂ ਨੂੰ ਨੋਚ ਰਹੇ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਅਵੈਧ ਮਾਈਨਿੰਗ ਨੂੰ ਮੁੱਦਾ ਬਣਾ ਕੇ ਦੂਜੇ ਦਲਾਂ ਨੂੰ ਖੂਬ ਕੁੜਾਇਆ ਸੀ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਸੀ ਕਿ ਪੰਜਾਬ ਦੀ ਵਿੱਤੀ ਹਾਲਤ ਨੂੰ ਠੀਕ ਕਰਨ ਲਈ ਆਮ ਆਦਮੀ ਪਾਰਟੀ ਸਰਕਾਰ ਨੂੰ 54,000 ਕਰੋੜ ਰੁਪਏ ਦਾ ਵਾਧੂ ਖ਼ਜਾਨੇ ਵਿੱਚ ਆਵੇਗਾ ਜਿਸ ਵਿੱਚ 20,000 ਕਰੋੜ ਰੁਪਏ ਤਾਂ ਨਜਾਇਜ ਖਣਨ ਬੰਦ ਕਰਕੇ ਲਿਆਂਦਾ। ਆਪ ਸਰਕਾਰ ਕੋਲ 4 ਸਾਲ ਬੀਤਣ ਤੋਂ ਬਾਅਦ ਵੀ ਰਾਜਨੀਤਕ ਲੋਕਾਂ ਦੀ ਸਰਕਾਰੀ ਮਿਲੀਭੁਗਤ ਨਾਲ ਨਜਾਇਜ ਮਾਈਨਿੰਗ ਪੂਰੀ ਜੋਰਾਂ ਤੇ ਚੱਲ ਰਹੀ ਹੈ ਅਤੇ ਸਰਕਾਰ ਨੂੰ ਚੂਨਾ ਲੱਗ ਰਿਹਾ ਹੈ। ਹਾਲ ਹੀ ਵਿੱਚ ਮਾਈਨਿੰਗ ਵਿਭਾਗ ਦੇ ਐਸ.ਡੀ.ਓ. ਦੀ ਚਿੱਠੀ ਨੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਅਤੇ ਭ੍ਰਿਸ਼ਟਾਚਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ, ਜਿਸ ਵਿੱਚ ਉਸਦੇ ਮੁੱਖ ਮੰਤਰੀ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਹੈ ਕਿ ਮਾਈਨਿੰਗ ਵਿਭਾਗ ਦੇ ਉੱਚ ਅਧਿਕਾਰੀ ਅਵੈਧ ਕੁਲੇਰਾਂ ਤੋਂ ਹਰ ਮਹੀਨੇ ਦੋ-ਦੋ ਲੱਖ ਰੁਪਏ ਵਸੂਲ ਰਹੇ ਹਨ। ਸਰਕਾਰ ਕੋਲ ਭ੍ਰਿਸ਼ਟਾਚਾਰ ਦੇ ਇਨ੍ਹਾਂ ਆਰੋਪਾਂ ਦਾ ਕੋਈ ਜਵਾਬ ਨਹੀਂ ਹੈ। ਕੰਢੀ ਖੇਤਰ ਵਿੱਚ ਲਗਾਤਾਰ ਨਜਾਇਜ ਮਾਈਨਿੰਗ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ, ਪਰ ਸਰਕਾਰ ਖਾਮੋਸ਼ ਹੈ। ਉਨ੍ਹਾਂ ਕਿਹਾ ਕਿ ਨਜਾਇਜ ਮਾਈਨਿੰਗ ਦਾ ਖੇਲ ਸਰਕਾਰ ਅਤੇ ਰਾਜਨੀਤਕ ਸੰਪ੍ਰਦਾਇ ਤੋਂ ਬਿਨਾਂ ਨਹੀਂ ਚੱਲ ਸਕਦਾ। ਨਾਜਾਇਜ਼ ਮਾਈਨਿੰਗ ਦੇ ਸਾਰੇ ਕੇਸਾਂ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਕਿਸੇ ਨਾ ਕਿਸੇ ਤਰ੍ਹਾਂ ਜੁੜੇ ਹੋਏ ਹਨ, ਨਹੀਂ ਤਾਂ ਅਧਿਕਾਰੀਆਂ ਵਿੱਚ ਇੰਨੀ ਹਿੰਮਤ ਕਿੱਥੇ ਕਿ ਨਾਜਾਇਜ਼ ਮਾਈਨਿੰਗ ਕਰਵਾਉਣ ਲਈ ਮੋਟੀ-ਮੋਟੀ ਰਕਮਾਂ ਵਸੂਲ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਾਕ ਹੇਠ ਇਹ ਸਾਰਾ ਕਾਰੋਬਾਰ ਚੱਲ ਰਿਹਾ ਹੈ, ਜਿਸ ਵਿੱਚ ਸਪੱਸ਼ਟ ਹੈ ਕਿ ਸਰਕਾਰ ਦੀ ਵੀ ਪੂਰੀ ਮਿਲੀਭੁਗਤ ਹੈ।

Comments