ਨਿਹਾਲੂਵਾਲ 'ਚ ਸਹੀਦ ਭਗਤ ਸਿੰਘ ਤੇ ਸਾਥੀਆਂ ਦੀ ਯਾਦ 'ਚ ਅੱਖਾਂ ਦਾ ਮੁਫਤ ਕੈਂਪ ਲਗਾਇਆਕੈਂਪ ਦੀ ਚਾਰੇ ਪਾਸਿਉਂ ਹੋ ਰਹੀ ਐ ਸ਼ਲਾਘਾ
ਰਾਏਕੋਟ/ਦਲਜੀਤ ਅਜਨੋਹਾ- ਰਾਏਕੋਟ-ਬਰਨਾਲਾ ਰੋਡ 'ਤੇ ਪੈਂਦੇ ਪਿੰਡ ਨਿਹਾਲੂਵਾਲ(ਨੇੜੇ :ਦੱਧਾਹੂਰ)ਵਿਖੇ ਸਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਮੁਫਤ ਚੈਕਅਪ ਕੈਂਪ ਪਿੰਡ ਨਿਹਾਲੂਵਾਲ ਵਿਖੇ ਲਗਾਇਆ ਗਿਆ।
ਇਸ ਕੈਂਪ ਦਾ ਉਦਘਾਟਨ ਬੀਬੀ ਕੁਲਵੰਤ ਕੌਰ ਨੇ ਕੀਤਾ। ਜਦ ਕਿ ਮੁੱਖ ਮਹਿਮਾਨ ਵਜੋਂ ਕੋਆਰਡੀਨੇਟਰ ਗੁਰਮੇਲ ਸਿੰਘ ਮੌੜ ਨੇ ਵਿਸੇਸ ਤੌਰ 'ਤੇ ਸਮੂਲੀਅਤ ਕਰਦਿਆਂ ਪ੍ਰਬੰਧਕਾਂ ਦੇ ਇਸ ਉੱਦਮ ਦੀ ਸਲਾਘਾ ਕੀਤੀ।
ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਅਜਿਹੇ ਮੁਫਤ ਚੈੱਕਅਪ ਕੈਂਪ ਸਮੂਹ ਗ੍ਰਾਮ ਪੰਚਾਇਤਾਂ, ਯੂਥ ਕਲੱਬਾਂ ਨੂੰ ਹਰ ਇਕ ਪਿੰਡ 'ਚ ਲਗਾਉਣੇ ਚਾਹੀਦੇ ਹਨ, ਤਾਂ ਕਿ ਲੋੜਵੰਦ ਪਰਿਵਾਰ ਸਹੂਲਤਾਂ ਦਾ ਲਾਭ ਲੈ ਸਕਣ।
ਇਸ ਮੌਕੇ ਅੱਖਾਂ ਮਾਹਿਰ ਡਾਕਟਰ ਤਰਲੋਕੀ ਨਾਥ ਦੀ ਸਹਿਯੋਗੀ ਟੀਮ ਨੇ 200 ਮਰੀਜਾਂ ਦਾ ਚੌਕਅਪ ਕੀਤਾ। ਲੋੜਵੰਦ ਮਰੀਜਾਂ ਨੂੰ ਲੈਂਜ ਪਾਉਣ ਲਈ ਰੈਫਰ ਕੀਤਾ ਗਿਆ । ਇਸ ਮੌਕੇ ਡਾ: ਸਵਰਨਜੀਤ ਸਰਮਾ, ਡਾ: ਸੁਖਵਿੰਦਰ ਸਿੰਘ, ਜਗਤਾਰ ਸਿੰਘ ਚਹਿਲ, ਜਗਰੂਪ ਸਿੰਘ, ਭੋਲਾ ਸਿੰਘ, ਕੁਲਵਿੰਦਰ ਸਿੰਘ, ਡਾ.ਅਮਰਜੀਤ ਸਿੰਘ ਅਤੇ ਗੁਰਦੁਆਰਾ ਬੇਗਮਪੁਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਹਾਜਰ ਸਨ।ਇਸ ਕੈਂਪ ਦੀ ਚਾਰੇ ਪਾਸਿਉਂ ਭਰਪੂਰ ਸ਼ਲਾਘਾ ਹੋ ਰਹੀ ਹੈ।
Comments
Post a Comment