ਰਵੀਨੰਦਨ ਸ਼ਾਸਤਰੀ ਦੇ ਭਜਨਾਂ ਵਿੱਚੋਂ ਵਹੀ ਸ਼ਰਧਾ ਅਤੇ ਭਾਵ ਦੀ ਗੰਗਾ, ਸ਼ਰਧਾਲੂਆਂ ਨੇ ਖੂਬ ਲਗਾਈਆਂ ਡੁੱਬਕੀਆਂ-ਮਹਾਮੰਡਲੇਸ਼ੁਰ ਪ੍ਰਕਾਸ਼ਨੰਦ ਸਰਸਵਤੀ ਜੀ ਮਹਾਰਾਜ ਅਤੇ ਮਹੰਤ ਉਪੇੰਦਰ ਪਰਾਸ਼ਰ ਜੀ ਨੇ ਦਿੱਤਾ ਆਸ਼ੀਰਵਾਦ
ਹੁਸ਼ਿਆਰਪੁਰ /ਦਲਜੀਤ ਅਜਨੋਹਾ
ਸ਼੍ਰੀ ਰਾਮ ਚਰਿਤ ਮਾਨਸ ਪ੍ਰਚਾਰ ਮੰਡਲ ਵੱਲੋਂ ਸ਼੍ਰੀ ਸ਼੍ਰੀ ੧੦੦੮ ਮਹਾਮੰਡਲੇਸ਼ੁਰ ਪ੍ਰਕਾਸ਼ਾਨੰਦ ਜੀ ਸਰਸਵਤੀ ਮਹਾਰਾਜ ਦੇ ਆਸ਼ੀਰਵਾਦ ਅਤੇ ਅਗਵਾਈ ਵਿੱਚ ਕਰਵਾਏ ਗਏ ਸ਼੍ਰੀ ਰਾਮ ਨੌਵੀਂ ਮਹਾਂਉਤਸਵ ਦੇ ਅੰਤਿਮ ਦਿਨ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਰਵੀਨੰਦਨ ਸ਼ਾਸਤਰੀ ਜੀ ਮਹਾਰਾਜ ਵ੍ਰਿੰਦਾਵਨ ਵਾਲਿਆਂ ਨੇ ਭਜਨਾਂ ਰਾਹੀਂ ਹਾਜਰ ਸੰਗਤਾਂ ਨੂੰ ਪ੍ਰਭੂ ਨਾਲ ਜੋੜਿਆ। ਉਨ੍ਹਾਂ ਵੱਲੋਂ ਗਾਏ ਭਜਨਾਂ ਨਾਲ ਪੂਰਾ ਵਾਤਾਵਰਣ ਭਗਤੀ ਮਈ ਹੋ ਗਿਆ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂਆਂ ਨੇ ਭਜਨਾਂ ਦਾ ਆਨੰਦ ਲਿਆ। ਇਸ ਮੌਕੇ ਤੇ ਗੱਦੀ ਸ਼੍ਰੀ ਬਾਬਾ ਨਕੋਦਰ ਦਾਸ ਜੀ ਧਰਮਸ਼ਾਲਾ ਮਹੰਤਾ ਦੇ ਮਹੰਤ ਉਪੇੰਦਰ ਪਰਾਸ਼ਰ ਜੀ ਮਹਾਰਾਜ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਆਸ਼ੀਰਵਾਦ ਦਿੱਤਾ ਅਤੇ ਮੰਡਲ ਦੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਪ੍ਰਭੂ ਭਜਨ ਅਤੇ ਸੇਵਾ ਕੰਮਾਂ ਨਾਲ ਜੁੜਦੇ ਹਨ, ਉਨ੍ਹਾਂ ਤੇ ਭਗਵਾਨ ਰਾਮ ਅਸੀਮ ਕ੍ਰਿਪਾ ਕਰਦੇ ਹਨ ਅਤੇ ਸਭ ਨੂੰ ਯਥਾਸ਼ਕਤੀ ਮੰਡਲ ਦਾ ਸਹਿਯੋਗ ਜ਼ਰੂਰ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਮਹਾਮੰਡਲੇਸ਼ੁਰ ਪ੍ਰਕਾਸ਼ਾਨੰਦ ਜੀ ਮਹਾਰਾਜ ਨੇ ਵੀ ਆਸ਼ੀਰਵਾਦ ਦਿੰਦੇ ਹੋਏ ਉਪਸਥਿਤੀ ਨੂੰ ਸ਼੍ਰੀ ਰਾਮ ਨੌਵੀਂ ਮਹਾਂਉਤਸਵ ਦੇ ਸਫਲ ਆਯੋਜਨ ਦੀਆਂ ਵਧਾਈਆਂ ਦਿੱਤੀਆਂ ਅਤੇ ਆਸ਼ਾ ਕੀਤੀ ਕਿ ਅਸੀਂ ਸਭ ਕਥਾ ਵਿੱਚੋਂ ਗ੍ਰਹਿਣ ਕੀਤੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਵਾਂਗੇ ਅਤੇ ਪਰਿਵਾਰ ਤੇ ਸਮਾਜ ਪ੍ਰਤੀ ਆਪਣੇ ਫਰਜ਼ ਨੂੰ ਬਾਖੂਬੀ ਨਿਭਾਵਾਂਗੇ। ਮੰਡਲ ਵੱਲੋਂ ਅਧਿਕਸ਼ੀ ਹਰੀਸ਼ ਸੈਣੀ ਨੇ ਸਮੁੱਚੀਆਂ ਸਖਸ਼ੀਅਤਾਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਸਾਬਕਾ ਮੇਅਰ ਸ਼ਿਵ ਸੂਦ, ਰਾਕੇਸ਼ ਸੂਰੀ, ਅਸ਼ਵਨੀ ਸ਼ਰਮਾ, ਪ੍ਰਦੀਪ ਹਾਂਡਾ, ਪ੍ਰਸ਼ਾਂਤ ਕੈਂਥ, ਸ਼੍ਰੀ ਕ੍ਰਿਸ਼ਣ ਜਨਮਾਸ਼ਟਮੀ ਕਮੇਟੀ ਦੇ ਪ੍ਰਧਾਨ ਡਾ. ਸੰਜੀਵ ਸ਼ਰਮਾ, ਸਦੱਸ ਨੰਦ ਕੁਮਾਰ, ਰਾਜਨ ਗੁਪਤਾ, ਕਮਲ ਵਰਮਾ, ਕ੍ਰਿਸ਼ਣ ਗੋਪਾਲ ਆਨੰਦ, ਬਲਦੇਵ ਨਾਗਪਾਲ, ਕ੍ਰਿਸ਼ਣ ਨਾਗਪਾਲ, ਪੂਜਾ ਵਸ਼ਿਸ਼ਟ, ਕੁਮਕੁਮ ਸੂਦ, ਮੰਡਲ ਦੇ ਸਦੱਸ ਸੁਨੀਲ ਪ੍ਰੀਅ, ਸੁਰੇਂਦਰ ਓਹਰੀ, ਡਾ. ਸਲੇਸ਼, ਅਸ਼ਵਨੀ ਚੋਪੜ਼ਾ, ਤਿਲਕ ਰਾਜ ਵਰਮਾ, ਐਸਪੀ ਗੌਤਮ, ਮਹਿੰਦਰਪਾਲ ਗੁਪਤਾ, ਰਮਨ ਵਰਮਾ, ਵਿਪਨ ਗੁਪਤਾ, ਰਮੇਸ਼ ਚੱਢਾ, ਰਾਜੇਸ਼ ਤਨੇਜਾ, ਲਕਸ਼ਮੀ ਨਾਰਾਇਣ, ਅਨਿਰੁੱਧ ਸ਼ਰਮਾ, ਐਡਵੋਕੇਟ ਗੋਰੇਸ਼ ਸੈਣੀ, ਮੁਕੇਸ਼ ਸ਼ਰਮਾ, ਵ੍ਰਿਜਲਾਲ ਆਨੰਦ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ।
Comments
Post a Comment