ਵਿਸ਼ਵ ਮਹਿਲਾ ਦਿਵਸ ਤੇ ਸੈਮੀਨਾਰ ਕਰਵਾਇਆ।. ਜੀ. ਐੱਸ. ਡੀ. ਕਾਲਜ ਹਰਿਆਣਾ ਦੇ ਸਾਂਝੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ



ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇੰਦਰ ਹੁਸ਼ਿਆਰਪੁਰ ਅਤੇ ਵੁਮੈਨ ਸੈੱਲ ਜੀ. ਜੀ. ਐੱਸ. ਡੀ. ਕਾਲਜ ਹਰਿਆਣਾ ਦੇ ਸਾਂਝੇ ਸਹਿਯੋਗ ਨਾਲ ਵਿਸ਼ਵ ਮਹਿਲਾ ਦਿਵਸ ਤੇ ਸੈਮੀਨਾਰ ਕਰਵਾਇਆ ਗਿਆ। ਇਹ ਪ੍ਰੋਗਰਾਮ ਕਾਲਜ ਪ੍ਰਿੰਸੀਪਲ ਰਾਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਵੁਮੈਨ ਸੈੱਲ ਦੇ ਇੰਚਾਰਜ ਡਾ. ਹੇਮ ਲੱਤਾ, ਡਾ. ਸ਼ੁਚੀ ਸ਼ਰਮਾ, ਸੁੱਖਵਿੰਦਰ ਕੌਰ, ਡਾ. ਹਰਵਿੰਦਰ ਕੌਰ ਵਲੋਂ ਕਰਵਾਇਆ ਗਿਆ। 
ਇਸ ਮੌਕੇ ਮੁੱਖ ਮਹਿਮਾਨ ਵਜੋਂ ਡਿਪਟੀ ਮੈਡੀਕਲ ਕਮਿਸ਼ਨਰ ਕਮ ਮੈਬਰ ਸਕੱਤਰ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇੰਦਰ ਹੁਸ਼ਿਆਰਪੁਰ ਡਾ. ਸਵਾਤੀ ਸ਼ੀਮਾਰ ਸ਼ਾਮਿਲ ਹੋਏ।
ਇਸ ਮੌਕੇ ਤੇ ਡਾ. ਸਵਾਤੀ ਸ਼ੀਮਾਰ ਵਲੋਂ ਕਿਹਾ ਕਿ ਪੁਰਸ਼ ਅਤੇ ਇਸਤਰੀ ਦੋਵੇਂ ਇੱਕ ਸਮਾਨ ਹੈ, ਪਰਮਾਤਮਾ ਨੇ ਇਸਤਰੀਆਂ ਨੂੰ ਮਾਨਸਿਕ ਭਾਵਨਾਤਕ, ਤੌਰ ਤੇ ਮਰਦਾ ਦੇ ਮੁਕਾਬਲੇ ਮਜਬੂਤ ਬਣਾਇਆ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਕਿਸੇ ਵੀ ਜੇਕਰ ਸਾਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ, ਪ੍ਰੇਸ਼ਾਨੀ ਹੋਵੇ ਤਾਂ ਅਸੀਂ ਟੈਲੀਮਾਨਸ ਹੈਲਪਲਾਈਨ ਤੇ ਕਾਉਂਸਲਿੰਗ ਕਰਵਾ ਸਕਦੇ ਹਾਂ। ਇਸ ਮੌਕੇ ਤੇ ਸੰਦੀਪ ਕੁਮਾਰੀ ਕਾਉਸਲਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਸ਼ਵ ਮਹਿਲਾ ਦਿਵਸ ਸਾਰੇ ਵਿਸ਼ਵ ਵਿਚ 8 ਮਾਰਚ ਤੋਂ ਮਨਾਉਣਾ ਸ਼ੁਰੂ ਕੀਤਾ ਗਿਆ। ਭਾਰਤ ਵਿੱਚ ਇਹ ਦਿਵਸ ਭਾਰਤ ਕੋਕਿਲਾ ਸਰੋਜਨੀ ਨਾਈਡੂ ਜੀ ਦੇ ਜਨਮ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਉਨ੍ਹਾਂ ਵਲੋਂ ਟੈਲੀਮਾਨਸ ਐਪ ਵਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਅਸੀਂ ਆਪਣੀ ਕਿਸੇ ਵੀ ਪ੍ਰਕਾਰ ਦੀ ਕਾਉਸਲਿੰਗ ਲਈ ਹੈਲਪ ਲਾਈਨ 14416 ਅਤੇ 1800-891-4416 ਤੇ ਕਾੱਲ ਕਰ ਆਪਣੀ ਕਾਉਸਲਿੰਗ ਕਰਵਾ ਸਕਦੇ ਹਾਂ। ਇਸ ਮੌਕੇ ਤੇ ਮੁੰਡੇ ਤੇ ਕੁੜੀਆਂ ਨੂੰ ਨਸ਼ਿਆ ਤੋਂ ਬਚਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਤੇ ਤਹਿਰੀਨ ਬਸਰਾ ਮੈਂਟਲ ਹੈਲਥ ਫੈਲੋਸ਼ਿਪ ਨੇ ਪੰਜਾਬ ਸਰਕਾਰ ਦੇ ਮਿਸ਼ਨ ਯੁੱਧ ਨਸ਼ਿਆ ਵਿਰੁੱਧ ਦੇ ਸੰਬੰਧ ਵਿੱਚ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਸਰਕਾਰ ਵਲੋਂ ਚਲਾਏ ਗਏ ਨਸ਼ਿਆ ਵਿਰੁੱਧ ਯੁੱਧ ਦੇ ਪਿੰਡਾਂ ਦੇ ਪਹਿਰੇਦਾਰ ਬਾਰੇ ਵੀ ਦੱਸਿਆ। 
ਇਸ ਮੌਕੇ ਨੇ ਮੈਡਮ ਸ਼ਿਵਾ ਵਲੋਂ ਪੰਜਾਬ ਸਰਕਾਰ ਵਲੋਂ 10 ਲੱਖ ਸਿਹਤ ਬੀਮਾ ਯੋਜਨਾ ਬਾਰੇ ਦੱਸਿਆ ਗਿਆ।ਇਸ ਮੌਕੇ ਵਿਦਿਆਰਥੀਆਂ ਦੇ ਪੋਸਟਰ ਮੈਕਿੰਗ ਪਮੁਕਾਬਲੇ ਕਰਵਾਏ ਗਏ। ਜਿਸ ਵਿੱਚ ਮਨਜੋਤ ਕੌਰ ਪਹਿਲਾਂ, ਤਨਵੀਰ ਕੌਰ ਦੂਜਾ, ਅਤੇ ਪਰਾਂਜਲ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਤੇ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇੰਦਰ ਹੁਸ਼ਿਆਰਪੁਰ ਤੋਂ ਡਾ. ਜਸਲੀਨ ਕੌਰ ,ਕਾਉਸਲਰ ਪ੍ਰਸ਼ਾਂਤ ਆਦਿਆ, ਕਾਉਸਲਰ ਸੰਦੀਪ ਕੁਮਾਰੀ ਤੇ ਹੋਰ ਹਾਜ਼ਿਰ ਸਨ।

Comments