ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਸਾਲਾਨਾ ਐਥਲੈਟਿਕਸ ਅਤੇ ਸਪੋਰਟਸ ਮੇਲਾ ਆਯੋਜਿਤ- ਹਰਸ਼ਦੀਪ ਸਿੰਘ ਅਤੇ ਜਸਵੀਰ ਕੌਰ ਬਣੇ ਬੈਸਟ ਐਥਲੀਟ, ਇੰਜੀਨੀਅਰਿੰਗ ਸਕੂਲ ਓਵਰਆਲ ਚੈਂਪੀਅਨ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਸਾਲਾਨਾ ਐਥਲੈਟਿਕਸ ਅਤੇ ਸਪੋਰਟਸ ਮੇਲਾ ਬੜੇ ਹੀ ਉਤਸ਼ਾਹ, ਜੋਸ਼ ਅਤੇ ਖੇਡ ਭਾਵਨਾ ਨਾਲ ਆਯੋਜਿਤ ਕੀਤਾ ਗਿਆ। ਇਹ ਸਮਾਗਮ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਦੀ ਸਰਪ੍ਰਸਤੀ ਅਤੇ ਵਾਈਸ ਚਾਂਸਲਰ ਡਾ. (ਪ੍ਰੋ.) ਚੰਦਰ ਮੋਹਨ ਦੀ ਅਗਵਾਈ ਹੇਠ ਸੰਪੰਨ ਹੋਇਆ।
ਇਸ ਖੇਡ ਮੇਲੇ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਆਪਣੇ ਹੁਨਰ, ਅਨੁਸ਼ਾਸਨ ਅਤੇ ਮੁਕਾਬਲੇ ਦੀ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਮੁੱਖ ਮਹਿਮਾਨ ਵਜੋਂ ਇੰਸਪੈਕਟਰ ਮੀਨਾ ਕੇ. ਪਵਾਰ , ਅੰਤਰਰਾਸ਼ਟਰੀ ਵੇਟਲਿਫਟਰ ਅਤੇ “ਆਇਰਨ ਲੇਡੀ” ਖਿਤਾਬ ਜੇਤੂ, ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਅਤੇ ਤੰਦਰੁਸਤੀ, ਸਮਰਪਣ ਅਤੇ ਲਗਨ ਦੀ ਮਹੱਤਤਾ ਉਤੇ ਜ਼ੋਰ ਦਿੱਤਾ।
ਇਸ ਮੌਕੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਖੇਡਾਂ ਨਾ ਸਿਰਫ਼ ਸਰੀਰਕ ਤੰਦਰੁਸਤੀ ਲਈ ਜ਼ਰੂਰੀ ਹਨ, ਸਗੋਂ ਇਹ ਵਿਅਕਤੀਗਤ ਵਿਕਾਸ, ਅਨੁਸ਼ਾਸਨ ਅਤੇ ਟੀਮ ਭਾਵਨਾ ਨੂੰ ਵੀ ਮਜ਼ਬੂਤ ਕਰਦੀਆਂ ਹਨ।
ਇਸ ਦੌਰਾਨ ਵਾਈਸ ਚਾਂਸਲਰ ਡਾ. (ਪ੍ਰੋ.) ਚੰਦਰ ਮੋਹਨ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਸਮਾਪਨ ਸਮਾਰੋਹ ਦੌਰਾਨ ਯੂਨੀਵਰਸਿਟੀ ਸਕੂਲ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਨੇ ਓਵਰਆਲ ਚੈਂਪੀਅਨਸ਼ਿਪ ਟਰਾਫੀ ਆਪਣੇ ਨਾਮ ਕੀਤੀ, ਜਦਕਿ ਯੂਨੀਵਰਸਿਟੀ ਸਕੂਲ ਆਫ ਲਾਅ ਰਨਰ-ਅੱਪ ਰਿਹਾ।
ਇਸ ਮੌਕੇ ਯੂਨੀਵਰਸਿਟੀ ਸਕੂਲ ਆਫ ਐਜੂਕੇਸ਼ਨ ਐਂਡ ਫਿਜ਼ੀਕਲ ਐਜੂਕੇਸ਼ਨ ਦੇ ਹਰਸ਼ਦੀਪ ਨੂੰ ਬੈਸਟ ਮੇਲ ਐਥਲੀਟ ਅਤੇ ਯੂਨੀਵਰਸਿਟੀ ਸਕੂਲ ਆਫ ਕੰਪਿਊਟਰ ਐਪਲੀਕੇਸ਼ਨਜ਼ ਦੀ ਜਸਵੀਰ ਕੌਰ ਨੂੰ ਬੈਸਟ ਫੀਮੇਲ ਐਥਲੀਟ ਐਲਾਨਿਆ ਗਿਆ।
ਇਸ ਸਪੋਰਟਸ ਮੀਟ ਦੇ ਕੋਆਰਡੀਨੇਟਰ ਡਾ. ਪਰਮ ਪ੍ਰੀਤ (ਡਾਇਰੈਕਟਰ ਸਪੋਰਟਸ ) ਰਹੇ, ਜਿਨ੍ਹਾਂ ਦੀ ਯੋਜਨਾਬੱਧ ਤਿਆਰੀ ਅਤੇ ਸਮਰਪਣ ਨਾਲ ਇਹ ਸਮਾਗਮ ਸਫਲਤਾਪੂਰਵਕ ਸੰਪੰਨ ਹੋਇਆ।
ਇਸ ਮੌਕੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਖੰਨਾ, ਐਕਸ-ਕਮਾਂਡੈਂਟ ਪ੍ਰਦੀਪ ਡੋਗਰਾ ਅਤੇ ਜ਼ਿਲ੍ਹਾ ਐਥਲੈਟਿਕਸ ਕੋਚ ਬਲਬੀਰ ਸਿੰਘ ਸਮੇਤ ਪਿੰਡਾਂ ਦੇ ਸਰਪੰਚ , ਵਕੀਲ , ਯੂਨੀਵਰਸਿਟੀ ਦੇ ਪ੍ਰਿੰਸੀਪਲ , ਡੀਨ, ਵਿਭਾਗ ਮੁਖੀ ਦੇ ਇਲਾਵਾ ਸਮੂਹ ਸਟਾਫ ਵੀ ਮੌਜੂਦ ਰਿਹਾ।
Comments
Post a Comment