ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜ਼ਿਲਾ ਹੁਸ਼ਿਆਰਪੁਰ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਮਿਹਨਤੀ , ਇਮਾਨਦਾਰ , ਟਕਸਾਲੀ ਧਾਰਮਿਕ ਆਗੂ ਜਥੇਦਾਰ ਇਕਬਾਲ ਸਿੰਘ ਖੇੜਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਬਣਾਉਣ ਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਜਥੇਦਾਰ ਇਕਬਾਲ ਸਿੰਘ ਖੇੜਾ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੈਂਬਰ ਕੋਰ ਕਮੇਟੀ ਸਰਦਾਰ ਵਰਿੰਦਰ ਸਿੰਘ ਬਾਜਵਾ ਜ਼ਿਲ੍ਹਾ ਪ੍ਰਧਾਨ ਸਰਦਾਰ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸਰਦਾਰ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਕਿ ਖੇੜਾ ਨੇ ਬਹੁਤ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਔਖੇ ਸਮੇਂ ਡਟ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਅਗਵਾਈ ਚ ਪਾਰਟੀ ਵਰਕਰਾਂ ਨੂੰ ਇਕਜੁੱਟ ਕਰਕੇ ਰੱਖਿਆ ਜਥੇਦਾਰ ਖੇੜਾ ਨੇ ਸਮੁੱਚੀ ਲੀਡਰਸ਼ਿਪ ਨੂੰ ਵਿਸ਼ਵਾਸ ਦਿਵਾਇਆ ਕਿ 2027 ਦੀਆਂ ਚੋਣਾਂ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਮੁੱਖ ਮੰਤਰੀ ਬਣਾਉਣ ਲਈ ਪਾਰਟੀ ਵਲੋਂ ਖੜ੍ਹੇ ਕੀਤੇ ਗਏ ਹਰ ਇੱਕ ਉਮੀਦਵਾਰ ਲਈ ਘਰ-ਘਰ ਜਾ ਕੇ ਰੁੱਸਿਆਂ ਨੂੰ ਮਨਾ ਕੇ ਇਕੱਲੀ ਇਕੱਲੀ ਵੋਟ ਤੱਕ ਪਹੁੰਚ ਕਰਾਂਗੇ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਸਕੇ ਇਸ ਮੌਕੇ ਹਲਕਾ ਚੱਬੇਵਾਲ ਤੋਂ ਇੰਚਾਰਜ ਹਰਮਿੰਦਰ ਸਿੰਘ ਸੰਧੂ ਸਰਦਾਰ ਨਿਰਮਲ ਸਿੰਘ ਭੀਲੌਵਾਲ ਪਰਮਦੀਪ ਸਿੰਘ ਪੰਡੋਰੀ ਰਵਿੰਦਰਪਾਲ ਸਿੰਘ ਰਾਏ ਸੁਖਦੇਵ ਸਿੰਘ ਬੰਬੇਲੀ ਬੀ ਸੀ ਵਿੰਗ ਦੇ ਸ਼ਹਿਰੀ ਜਿਲਾ ਪ੍ਰਧਾਨ ਸਤਨਾਮ ਸਿੰਘ ਬੰਟੀ ਚੱਗਰਾਂ ਅਮਨਦੀਪ ਸਿੰਘ ਨੰਗਲ ਖਿਡਾਰੀਆਂ ਬਲਵੀਰ ਸਿੰਘ ਜੰਡਿਆਲਾ ਸੁਖਬੀਰ ਸਿੰਘ ਜਡਿਆਲਾ ਦਵਿੰਦਰ ਸਿੰਘ ਬਾਹੋਵਾਲ ਕੁਲਦੀਪ ਸਿੰਘ ਠੱਕਰ ਪਰਮਜੀਤ ਸਿੰਘ ਬਾਹੋਵਾਲ ਅਵਤਾਰ ਸਿੰਘ ਸਸੋਲੀ ਵਾਸੁਦੇਵ ਸਿੰਘ ਮਰੂਲਾ ਬਲਵਿੰਦਰ ਸਿੰਘ ਜਲੋਵਾਲ ਹਰਬੰਸ ਸਿੰਘ ਜਲੋਵਾਲ ਜਗਮੋਹਣ ਸਿੰਘ ਹਵੇਲੀ ਅਮਰੀਕ ਸਿੰਘ ਰਾਮਪੁਰ ਆਦਿ ਹਾਜ਼ਰ ਸਨ
[
Comments
Post a Comment