ਅੱਠ ਮਾਰਚ ਦੀ ਚੰਡੀਗੜ੍ਹ ਰੈਲੀ ਨੂੰ ਸਫਲ ਬਨਾਉਣ ਲਈ ਕੀਤੀ ਅਹਿਮ ਮੀਟਿੰਗ।


ਹੁਸ਼ਿਆਰਪੁਰ/ਦਲਜੀਤ ਅਜਨੋਹਾ 

ਮੁਲਾਜਮ-ਪੈਨਸ਼ਨਰ ਸਾਂਝਾ ਫਰੰਟ ਦੀ ਇੱਕ ਅਹਿਮ ਮੀਟਿੰਗ ਮਾਹਿਲਪੁਰ ਵਿਖੇ ਨਰਿੰਦਰ ਅਜਨੋਹਾ ਬਲਾਕ ਪ੍ਰਧਾਨ ਪਸਸਫ ਅਤੇ ਮਲਕੀਤ ਸਿੰਘ ਬਾਹੋਵਾਲ ਦੀ ਅਗਵਾਈ ਵਿੱਚ ਹੋਈ।ਮੱਖਣ ਸਿੰਘ ਲੰਗੇਰੀ, ਅਮਰਜੀਤ ਕੁਮਾਰ, ਪਰਮਜੀਤ ਕਾਤਿਬ ਅਤੇ ਕਮਲਜੀਤ ਕੌਰ ਖੜੌਦੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ, ਹਰ ਪ੍ਰਕਾਰ ਦੇ ਕੱਚੇ ਅਤੇ ਮਾਣਭੱਤੇ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਰਨ, ਟੈੱਟ ਨੂੰ ਖਤਮ ਕਰਨਾ, ਪੈਨਸ਼ਨਰਜ ਨੂੰ 2.59 ਦਾ ਗੁਣਾਕ, ਪੇਅ-ਕਮਿਸ਼ਨ ਅਤੇ ਡੀ.ਏ ਦੇ ਬਕਾਏ, ਕੱਟੇ 37 ਭੱਤੇ ਅਤੇ ACP ਬਹਾਲ ਕਰਨ , ਕੇਂਦਰੀ ਪੇਅ-ਕਮਿਸ਼ਨ ਰੱਦ ਕਰਨ ਅਤੇ ਕਈ ਹੋਰ ਹੱਕੀ ਅਤੇ ਜਾਇਜ ਮੰਗਾਂ ਮਨਵਾਉਣ ਲਈ ਚੰਡੀਗੜ੍ਹ ਵਿਧਾਨ ਸਭਾ ਦੇ ਘਿਰਾਓ ਦਾ ਫ਼ੈਸਲਾ ਕੀਤਾ ਹੈ।ਆਗੂਆਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਮੁਲਾਜਮ ਅਤੇ ਪੈਨਸ਼ਨਰ 25% ਤਨਖਾਹ ਅਤੇ ਪੈਨਸ਼ਨ ਘੱਟ ਲੈ ਰਹੇ ਹਨ।ਆਗੂਆਂ ਨੇ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਅਪੀਲ ਹੈ ਕਿ ਉਹ ਇਸ ਘਿਰਾਓ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ।ਇਸ ਮੌਕੇ ਨਰਿੰਦਰ ਅਜਨੋਹਾ, ਮੱਖਣ ਸਿੰਘ ਲੰਗੇਰੀ, ਅਮਰਜੀਤ ਕੁਮਾਰ, ਮਲਕੀਤ ਸਿੰਘ ਬਾਹੋਵਾਲ, ਮਨਜਿੰਦਰ ਸਿੰਘ ਲੱਕੀ, ਪਰਮਜੀਤ ਕਾਤਿਬ, ਗੁਰਨਾਮ ਚੰਦ, ਸਤਨਾਮ ਸਿੰਘ, ਬਾਬੂ ਓਮ ਦੱਤ,ਜੈ ਰਾਮ ਬਾੜੀਆਂ, ਰਕੇਸ਼ ਕੁਮਾਰ, ਸਰਬਜੀਤ ਸਿੰਘ, ਨਰਿੰਦਰ ਮਹਿਤਾ, ਚਮਨ ਲਾਲ, ਰਜਨੀ, ਆਸ਼ਾ ਰਾਣੀ, ਕਮਲਜੀਤ ਕੌਰ, ਸੁਰਿੰਦਰ ਕੌਰ, ਸੁਖਵਿੰਦਰ ਕੌਰ ਆਦਿ ਹਾਜਰ ਸਨ।

Comments