ਬਾਬਾ ਮਾਹਨ ਦਾਸ ਜੀ ਦੇ ਤਪ ਅਤੇ ਜਨਮ ਅਸਥਾਨ ਧਾਰਨੀਆਂ ਹਰਿਆਣਾ ਲਈ 6ਵੀਂ ਯਾਤਰਾ 27 ਨੂੰ ਸਾਹਰੀ ਤੋਂ ਆਰੰਭ ਹੋਵੇਗੀ - ਸੰਤ ਬਲਬੀਰ ਦਾਸ
ਹੁਸ਼ਿਆਰਪੁਰ /ਦਲਜੀਤ ਅਜਨੋਹਾ
ਸੰਤ ਬਲਵੀਰ ਦਾਸ ਜੀ ਗੱਦੀ ਨਸ਼ੀਨ ਡੇਰਾ ਮਹਾਨਪੁਰੀ ਸਾਹਰੀ ਵਲੋਂ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਮਹਾਨ ਤਪੱਸਵੀ,ਬ੍ਰਹਮਗਿਆਨੀ,ਸੱਚਖੰਡ ਵਾਸੀ ਸ੍ਰੀਮਾਨ 108 ਸੰਤ ਬਾਬਾ ਮਾਹਨ ਦਾਸ ਜੀ ਦੇ ਤਪ ਅਸਥਾਨ ਅਤੇ ਜਨਮ ਅਸਥਾਨ ਪਿੰਡ ਧਾਰਨੀਆਂ ਹਰਿਆਣਾ ਲਈ 6ਵੀਂ ਯਾਤਰਾ ਡੇਰਾ ਮਹਾਨਪੁਰੀ ਸਾਹਰੀ ਤੋਂ ਆਰੰਭ ਹੋਵੇਗੀ।
ਸੰਤ ਬਲਵੀਰ ਦਾਸ ਨੇ ਦੱਸਿਆ ਕਿ 27 ਮਾਰਚ ਦਿਨ ਸ਼ੁਕਰਵਾਰ ਸਵੇਰੇ ਯਾਤਰਾ ਆਰੰਭ ਹੋਵੇਗੀ ਅਤੇ 28 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ ਤਪ ਅਸਥਾਨ ਤਾਰਾ ਨਗਰ ਰਾਜਸਥਾਨ ਪਹੁੰਚੇਗੀ ਅਤੇ ਇਸੇ ਦਿਨ ਸ਼ਾਮ ਨੂੰ ਪਿੰਡ ਧਾਰਨੀਆਂ ਹਰਿਆਣਾ ਵਿਖੇ ਪਹੁੰਚੇਗੀ I ਸੰਤ ਬਲਬੀਰ ਦਾਸ ਨੇ ਕਿਹਾ ਕਿ 29 ਮਾਰਚ ਦਿਨ ਐਤਵਾਰ ਨੂੰ ਸੰਤ ਮਾਹਨ ਦਾਸ ਨੀ ਦੇ ਜਨਮ ਅਸਥਾਨ ਪਿੰਡ ਧਾਰਨੀਆਂ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਕੀਰਤਨ ਦੇ ਦੀਵਾਨ ਸਜਾਏ ਜਾਣਗੇ, ਜਿਸ ਵਿਚ ਉੱਘੇ ਰਾਗੀ ਢਾਡੀ ਸਤਿਗੁਰਾਂ ਦੀ ਬਾਣੀ ਦੇ ਕੀਰਤਨ ਕਥਾ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਨਾ ਕਰਨਗੇ। ਓਨਾਂ ਸਮੂਹ ਸੰਗਤਾਂ ਨੂੰ ਹੁੰਮ ਹੁਮਾ ਕੇ 27 ਮਾਰਚ ਸਵੇਰੇ 8 ਵਜੇ ਡੇਰਾ ਮਹਾਨ ਪੁਰੀ ਸਾਹਰੀ ਵਿਖੇ ਪਹੁੰਚਣ ਦੀ ਅਪੀਲ ਕੀਤੀ।
Comments
Post a Comment