ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜੇ.ਐੱਸ.ਐੱਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਬਿਰਕਮ ਤਲਵਾਡ਼, ਸ਼੍ਰੀਮਤੀ ਰਿਜੀਨਾ ਤਲਵਾਡ਼ ਅਤੇ ਸ਼੍ਰੀਮਤੀ ਸੁਧਾ ਤਲਵਾਡ਼ ਵੱਲੋਂ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਮੁਕੇਸ਼ ਗੋਇਲ ਐੱਮਡੀ ਸਾਵਿਤਰੀ ਪਲਾਈਵੁੱਡ, ਸ਼੍ਰੀਮਤੀ ਅਲਕਾ ਗੋਇਲ, ਸ਼੍ਰੀਮਤੀ ਕੈਲਾਸ਼ ਦੇਵੀ ਗੋਇਲ, ਸ਼੍ਰੀਮਤੀ ਹਰਵਿੰਦਰ ਕੌਰ ਚੋਪੜਾ, ਸ਼੍ਰੀਮਤੀ ਰਜਿੰਦਰ ਕੌਰ ਚੋਪੜਾ ਵੀ ਮੌਜੂਦ ਸਨ।ਸਕੂਲ ਪਹੁੰਚੇ ਇਨ੍ਹਾਂ ਮਹਿਮਾਨਾਂ ਦਾ ਸਵਾਗਤ ਆਸ਼ਾਦੀਪ ਵੈਲਫੇਅਰ ਸੋਸਾਇਟੀ ਦੇ ਸੈਕਟਰੀ ਕਰਨਲ ਗੁਰਮੀਤ ਸਿੰਘ, ਪੈਟਰਨ ਪਰਮਜੀਤ ਸਿੰਘ ਸਚਦੇਵਾ ਵੱਲੋਂ ਕੀਤਾ ਗਿਆ ਅਤੇ ਇਸ ਦੌਰਾਨ ਮਹਿਮਾਨਾਂ ਨੂੰ ਸਕੂਲ ਬਾਰੇ ਜਾਣਕਾਰੀ ਦਿੱਤੀ ਗਈ। ਪਰਮਜੀਤ ਸਚਦੇਵਾ ਨੇ ਦੱਸਿਆ ਕਿ ਸਕੂਲ ਵਿੱਚ 110 ਮਾਨਸਿਕ ਦਿਵੀਐਂਗ ਵਿਦਿਆਰਥੀ ਹਨ, 25 ਸਪੈਸ਼ਲ ਵਿਦਿਆਰਥੀ ਸਕੂਲ ਦੇ ਹੋਸਟਲ ਵਿੱਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਸਪੈਸ਼ਲ ਵਿਦਿਆਰਥੀਆਂ ਨੂੰ ਸਪੈਸ਼ਲ ਸਿੱਖਿਆ, ਸਪੈਸ਼ਲ ਥੈਰੇਪੀ, ਰਿਸੋਰਸ ਰੂਮ ਐਕਟਿਵਿਟੀ, ਪੁਨਰਵਾਸ ਦਾ ਕੰਮ ਕੀਤਾ ਜਾਂਦਾ ਹੈ। ਇਸ ਮੌਕੇ ਬਿਰਕਮ ਤਲਵਾਂਡ਼ ਅਤੇ ਉਨ੍ਹਾਂ ਪਰਿਵਾਰ ਵੱਲੋਂ ਸਕੂਲ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ। ਇਸ ਵੇਲੇ ਮੁਕੇਸ਼ ਗੋਇਲ ਵੱਲੋਂ ਸਪੈਸ਼ਲ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਰਾਮ ਆਸਰਾ, ਪ੍ਰਿੰਸੀਪਲ ਸ਼ੈਲੀ ਸ਼ਰਮਾ ਆਦਿ ਵੀ ਮੌਜੂਦ ਸਨ।
Comments
Post a Comment