ਹੁਸ਼ਿਆਰਪੁਰ/ਦਲਜੀਤ ਅਜਨੋਹਾ
ਥਾਣਾ ਮੇਹਟਿਆਣਾ ਪੁਲਿਸ ਮਾਨਯੋਗ ਸ਼੍ਰੀ ਸੰਦੀਪ ਮਲਿਕ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਤਹਿਤ ਨਸ਼ੀਲੀਆ ਵਸਤੂਆ ਦੀ ਸਮੱਗਲਿਗ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸੁਰੂ ਕੀਤੀ ਗਈ ।ਇਸ ਮੁਹਿੰਮ ਤਹਿਤ ਸ਼੍ਰੀ ਪਲਵਿੰਦਰ ਸਿੰਘ ਉਪ ਪੁਲਿਸ ਕਪਤਾਨ ਚੱਬੇਵਾਲ ਹੁਸ਼ਿਆਰਪੁਰ ਜੀ ਦੇ ਹੁਕਮਾਂ ਤੇ ਇੰਸਪੈਟਰ ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਵੱਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਮਿਤੀ 03.03.2026 ਨੂੰ ਏ ਐਸ ਆਈ ਕੁਲਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਬਰਾਏ ਗਸ਼ਤ ਚੈਕਿੰਗ ਸ਼ੱਕੀ ਦੇ ਸਬੰਧ ਪਿੰਡ ਫੁਗਲਾਣਾ ਤੋ ਹੁੰਦੇ ਪਿੰਡ ਅਹਿਰਾਣਾ ਕਲਾ ਨੂੰ ਜਾ ਰਹੇ ਸੀ ਜਦੋ ਪੁਲਿਸ ਪਾਰਟੀ ਬਿੱਲੇ ਭੱਠੇ ਤੋ ਇਕ ਕੱਚਾ ਰਸਤਾ ਪੱਥਰ ਪਏ ਹੋਏ ਜੋ ਕਿ ਫੁਗਲਾਣਾ ਨੂੰ ਜਾਦਾ ਹੈ ਤਾ ਇੱਕ ਮੋਨਾ ਨੌਜਵਾਨ ਸਫ਼ੈਦਿਆਂ ਉਹਲੇ ਬੈਠਾ ਦਿਖਾਈ ਦਿੱਤਾ ਜੋ ਸਿਲਵਰ ਵਰਕ ਦੀ ਬਣੀ ਪੰਨੀ ਦੇ ਹੇਠਾ ਲਾਈਟਰ ਬਾਲ ਕੇ 10 ਰੁਪਏ ਨੋਟ ਨੂੰ ਪਾਇਪ ਨੁਮਾ ਬਣਾ ਕੇ ਸਿਲਵਰ ਵਰਕ ਉਪਰੋ ਉਡ ਰਹੇ ਧੂੰਏ ਨੂੰ ਆਪਣੇ ਅੰਦਰ ਖਿੱਚ ਰਹੇ ਸੀ ਜਿਸ ਨੂੰ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪਛਿਆ ਤਾਂ ਉਹਨਾਂ ਨੇ ਆਪਣੇ ਨਾਮ ਗੁਰਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਚੰਦ ਵਾਸੀ ਪਿੰਡ ਭੁਗਰੰਨੀ ਥਾਣਾ ਮੇਹਟੀਆਣਾ ਦੱਸਿਆ ਜਿਸ ਪਾਸੋ 1 ਸਿਲਵਰ ਵਰਕ ਦੀ ਬਣੀ ਪੰਨੀ,1 ਲਾਈਟਰ, 10 ਰੁਪਏ ਦਾ ਭਾਰਤੀ ਕਰੰਸੀ ਨੋਟ ਪਾਇਪ ਨੁਮਾ ਬਰਾਮਦ ਹੋਣ ਤੇ ਮੁਕੱਦਮਾ ਦਰਜ ਕੀਤਾ ਗਿਆ। ਇਸੇ ਲੜੀ ਤਹਿਤ ਏ ਐਸ ਆਈਉਂਕਾਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਬਰਾਏ ਗਸ਼ਤ ਚੈਕਿੰਗ ਸ਼ੱਕੀ ਦੇ ਸਬੰਧ ਪਿੰਡ ਫੁਗਲਾਣਾ ਤੋ ਹੁੰਦੇ ਪਿੰਡ ਅਹਿਰਾਣਾ ਕਲਾਂ ਰੋਡ ਤੇ ਪੁੱਜੀ ਤਾਂ ਖੱਬੇ ਹੱਥ ਦੋ ਮੋਨੇ ਨੌਜਵਾਨ ਬੰਦ ਮੋਟਰ ਦੇ ਓਹਲੇ ਬੈਠੇ ਦਿਖਾਈ ਦਿੱਤੇ ਜੋ ਦੋਵੇਂ ਅਲੱਗ-ਅਲੱਗ ਸਿਲਵਰ ਵਰਕ ਦੀ ਬਣੀਆ ਪੰਨੀਆਂ ਦੇ ਹੇਠਾ ਲਾਈਟਰਾਂ ਨਾਲ ਅੱਗ ਬਾਲ ਕੇ 10/10 ਰੁਪਏ ਨੋਟਾ ਨੂੰ ਪਾਇਪ ਨੁਮਾ ਬਣਾ ਕੇ ਸਿਲਵਰ ਵਰਕ ਉਪਰੋ ਉਡ ਰਹੇ ਧੂਏ ਨੂੰ ਆਪਣੇ ਅੰਦਰ ਖਿੱਚ ਰਹੇ ਸੀ ਜਿਹਨਾਂ ਨੂੰ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪਛੇ ਤਾਂ ਉਹਨਾਂ ਨੇ ਆਪਣੇ ਨਾਮ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਬਘਾਣਾ ਥਾਣਾ ਰਾਵਲਪਿੰਡੀ ਤੇ ਮਨਪ੍ਰੀਤ ਮਾਂਡਲਾ ਪੁੱਤਰ ਕਲੁਵਿੰਦਰ ਮਾਡਲਾ ਵਾਸੀ ਪਿੰਡ ਪੰਡੋਰੀ ਕੱਦ ਥਾਣਾ ਮੇਹਟੀਆਣਾ ਦੱਸੇ ਤੇ ਉਹਨਾਂ ਦੋਵਾਂ ਪਾਸੋ 1/1 ਸਿਲਵਰ ਵਰਕ ਦੀਆਂ ਬਣੀਆਂ ਹੋਈਆਂ ਪੰਨੀਆਂ ਜਿਹਨਾਂ ਪਰ ਨਸ਼ੀਲਾ ਪਦਾਰਥ ਲੱਗਾ ਹੋਇਆ,1/1 ਲਾਈਟਰ, 10/10 ਰੁਪਏ ਭਾਰਤੀ ਕਰੰਸੀ ਨੋਟ ਪਾਇਪ ਨੁਮਾ ਬਰਾਮਦ ਹੋਣ ਤੇ ਮੁਕੱਦਮਾ ਦਰਜ ਕੀਤਾ ਗਿਆ ਅਤੇ ਇਸੇ ਲੜੀ ਤਹਿਤ ਮਿਤੀ 03-03-26 ਨੂੰ SI ਗੁਰਦੀਪ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਆਪਣੀ ਪ੍ਰਾਈਵੇਟ ਗਡੀ ਲੈ ਕੇ ਗਸ਼ਤ ਬਾ-ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਥਾਂਣਾ ਤੋ ਇੱਟਾਂ ਵਾਲੇ ਰਸਤੇ ਖਨੋੜਾ ਨੂੰ ਜਾ ਰਹੇ ਸੀ ਤਾਂ ਪਿੰਡ ਖਨੌੜਾ ਦੀ ਪਲੇ ਗਰਾਂਊਂਡ ਦੇ ਲਾਗੇ ਪੁੱਜੇ ਤਾਂ ਪਿੰਡ ਖਨੌੜਾ ਦੀ ਤਰਫ ਤੋ ਇੱਕ ਮੋਨਾ ਵਿਅਕਤੀ ਪੈਦਲ ਆਉਦਾ ਦਿਖਾਈ ਦਿੱਤਾ,ਜਿਸਦੇ ਸੱਜੇ ਹੱਥ ਵਿੱਚ ਇਕ ਕਾਲੇ ਰੰਗ ਦਾ ਮੋਮੀ ਲਿਫਾਫਾ ਫੜਿਆ ਹੋਇਆ ਸੀ ।ਜੋ ਪੁਲਿਸ ਪਾਰਟੀ ਨੂੰ ਦੇਖਕੇ ਗਰਾਉਡ ਵੱਲ ਭੱਜਾ ਤੇ ਆਂਪਣੇ ਹੱਥ ਵਿੱਚ ਫੜਿਆ ਮੋਮੀ ਲਿਫਾਫਾ ਸੁੱਟ ਦਿੱਤਾ । ਜਿਸਨੂੰ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕੀਤਾ ਤੇ ਨਾਮ ਪੁੱਛਣ ਆਪਣਾ ਨਾਮ ਕੁਲਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮੁਖਲਿਆਣਾ ਥਾਣਾ ਮੇਹਟੀਆਣਾ ਦੱਸਿਆ ਤੇ ਉਸ ਵਲੋ ਸੁੱਟੇ ਮੋਮੀ ਲਿਫਾਫੇ ਵਿਚੋ 70 ਖੁੱਲੀਆ ਨਸੀਲੀਆ ਸੰਤਰੀ ਰੰਗ ਦੀਆਂ ਗੋਲੀਆ, ਬ੍ਰਾਮਦ ਹੋਣ ਤੇ ਜਿਨ੍ਹਾਂ ਵਿਰੁੱਧ ਮੁਕੱਦਮਾ ਦਰਜ ਰਜਿਸਟਰ ਅ/ਧ 27-61-85 ਐਨ ਡੀ ਪੀ ਐਸ ਐਕਟ ਤਹਿਤ 38,39,40 ਥਾਣਾ ਮੇਹਟੀਆਣਾ ਜਿਲ੍ਹਾ ਹੁਸ਼ਿਆਰਪੁਰ ਵਿੱਚ ਦਰਜ ਕਰਕੇ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿਤੇ ਗਏ।।
Comments
Post a Comment