ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਵਲੋੰ ਦਮੜੀ ਸ਼ੋਭਾ ਯਾਤਰਾ ਦੇ ਫਲੈਕਸ, ਪੋਸਟਰ ਕੀਤੇ ਰਲੀਜ਼ *3 ਤੋਂ 5 ਅਪ੍ਰੈਲ ਨੂੰ ਹੋਵੇਗੀ ਇਤਿਹਾਸਕ ਦਮੜੀ ਸ਼ੋਭਾ ਯਾਤਰਾ- ਸੰਤ ਨਿਰਮਲ ਦਾਸ, ਸੰਤ ਇੰਦਰ ਦਾਸ,ਸੰਤ ਪਰਮਜੀਤ ਦਾਸ
ਹੁਸ਼ਿਆਰਪੁਰ /ਦਲਜੀਤ ਅਜਨੋਹਾ
ਸ੍ਰੀਮਾਨ 108 ਸੰਤ ਭਗਵਾਨ ਦਾਸ ਜੀ ਨਗਰ ਅਤੇ ਹੋਰ ਸੰਤਾਂ ਮਹਾਂਪੁਰਖਾਂ ਵਲੋੰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੀ ਅਗਵਾਈ ਹੇਠ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਸਮਾਜ ਦੇ ਮਹਾਨ ਰਹਿਬਰਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਸ਼ੁਰੂ ਕੀਤੀ ਮਹਾਨ ਇਤਿਹਾਸਕ ਬੇਗਮਪੁਰਾ ਦਮੜੀ ਸ਼ੋਭਾ ਯਾਤਰਾ ਦਾ ਫਲੈਕਸ ਅਤੇ ਪੋਸਟਰ ਡੇਰਾ ਸੰਤ ਮੇਲਾ ਰਾਮ ਨਗਰ ਵਿਖੇ ਸੰਤ ਸਰਵਣ ਦਾਸ ਜੀ ਬੋਹਣ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੀ ਅਗਵਾਈ ਹੇਠ ਸੰਤ ਨਿਰਮਲ ਦਾਸ ਬਾਬੇਜੌੜੇ ਪ੍ਰਧਾਨ, ਸੰਤ ਇੰਦਰ ਦਾਸ ਸੇਖੈ ਜਨਰਲ ਸਕੱਤਰ, ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ ਅਤੇ ਵੱਖ ਵੱਖ ਡੇਰਿਆਂ ਦੇ ਸੰਤਾਂ ਮਹਾਂਪੁਰਖਾਂ ਵਲੋੰ ਹਜ਼ਾਰਾਂ ਸੰਗਤਾਂ ਦੀ ਮੌਜੂਦਗੀ ਵਿੱਚ ਰਲੀਜ਼ ਕੀਤਾ ਗਿਆ।
ਇਸ ਮੌਕੇ ਸੰਤ ਨਿਰਮਲ ਦਾਸ ਬਾਬੇਜੋੜੇ,ਸੰਤ ਇੰਦਰ ਦਾਸ ਸੇਖੈ,ਸੰਤ ਪਰਮਜੀਤ ਦਾਸ ਨਗਰ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਇਤਿਹਾਸਕ ਬੇਗਮਪੁਰਾ ਹਰਿਦੁਆਰ ਦਮੜੀ ਸ਼ੋਭਾ ਯਾਤਰਾ ਇਸ ਸਾਲ 3 ਅਪ੍ਰੈਲ 2026 ਨੂੰ ਰੇਲਵੇ ਸਟੇਸ਼ਨ ਜਲੰਧਰ ਤੋਂ ਆਰੰਭ ਹੋਵੇਗੀ ਅਤੇ 5 ਅਪ੍ਰੈਲ ਨੂੰ ਹਰਿਦੁਆਰ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ649ਵਾਂ ਪ੍ਰਕਾਸ਼ ਪੁਰਬ ਮਨਾਕੇ ਪੰਜਾਬ ਲਈ ਵਾਪਸੀ ਹੋਵੇਗੀ। ਉਨਾਂ ਕਿਹਾ ਕਿ ਸੰਗਤਾਂ ਸੁਸਾਇਟੀ ਦੇ ਵੱਖ ਵੱਖ ਡੇਰਿਆਂ ਤੋਂ ਰੇਲ ਲਈ ਆਪਣੀਆਂ ਸੀਟਾਂ ਬੁੱਕ ਕਰਵਾ ਸਕਦੀਆਂ ਹਨ।
ਇਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਚੇਅਰਮੈਨ ਸੰਤ ਸਰਵਣ ਦਾਸ ਬੋਹਣ, ਸੰਤ ਨਿਰਮਲ ਦਾਸ
ਬਾਬੇਜੌੜੇ ਪ੍ਰਧਾਨ, ਸੰਤ ਇੰਦਰ ਦਾਸ ਸੇਖੈ ਜਨਰਲ਼ ਸਕੱਤਰ, ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ, ਸੰਤ ਸਰਵਣ ਦਾਸ ਸਲੇਮਟਾਵਰੀ ਸੀਨੀ.ਮੀਤ ਪ੍ਰਧਾਨ,ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ,ਸੰਤ ਰਮੇਸ਼ ਦਾਸ ਸ਼ੇਰਪੁਰ ਢਕੌਂ, ਸੰਤ ਜਗੀਰ ਸਿੰਘ ਸਰਬੱਤ ਭਲਾ ਆਸ਼ਰਮ ਨੰਦਾਚੌਰ,ਸੰਤ ਰਾਮ ਸੇਵਕ ਹਰੀਪੁਰ ਖਾਲਸਾ,ਸੰਤ ਬਲਵੰਤ ਸਿੰਘ ਡਿੰਗਰੀਆਂ, ਸੰਤ ਕ੍ਰਿਪਾਲ ਦਾਸ ਭਾਰਟਾ, ਸੰਤ ਧਰਮਪਾਲ ਸ਼ੇਰਗੜ,ਸੰਤ ਬੀਬੀ ਕੁਲਦੀਪ ਕੌਰ ਮਹਿਨਾ, ਸੰਤ ਮਨਜੀਤ ਦਾਸ ਹਿਮਾਚਲ, ਸੰਤ ਜਸਵੰਤ ਸਿੰਘ ਰਾਵਲਪਿੰਡੀ, ਬਾਬਾ ਬਲਕਾਰ ਸਿੰਘ ਵਡਾਲਾ, ਸੰਤ ਰਜੇਸ਼ ਦਾਸ ਬਜਵਾੜਾ,ਸੰਤ ਸੰਤੋਖ ਦਾਸ ਭਾਰਟਾ,ਸੰਤ ਪ੍ਰਮੇਸ਼ਵਰੀ ਦਾਸ ਅਤੇ ਵੱਖ ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।
Comments
Post a Comment