ਹੁਸ਼ਿਆਰਪੁਰ/ਦਲਜੀਤ ਅਜਨੋਹਾ
ਰੋਟਰੀ ਆਈ ਬੈਂਕ ਅਤੇ ਕੋਰਨੀਅਲ ਟ੍ਰਾਂਸਪਲਾਂਟੇਸ਼ਨ ਸੋਸਾਇਟੀ ਵੱਲੋਂ ਕੁਝ ਦਿਨ ਪਹਿਲਾਂ 3 ਸਾਲਾ ਇਕ ਬੱਚੇ ਦਾ ਕੋਰਨੀਆ ਟ੍ਰਾਂਸਪਲਾਂਟ ਕਰਵਾ ਕੇ ਉਸ ਨੂੰ ਨਵੀਂ ਰੌਸ਼ਨੀ ਪ੍ਰਦਾਨ ਕੀਤੀ ਗਈ ਸੀ। ਇਸ ਕਾਰਜ ਤੋਂ ਪ੍ਰਭਾਵਿਤ ਹੋ ਕੇ ਐਨ.ਆਰ.ਆਈ. ਵਿਜੇ ਪਾਲ ਜਗਪਾਲ ਅਤੇ ਉਨ੍ਹਾਂ ਦੀ ਧਰਮਪਤਨੀ ਰਜਿੰਦਰ ਕੌਰ ਜਗਪਾਲ ਨੇ ਸੋਸਾਇਟੀ ਨੂੰ 25,000 ਰੁਪਏ ਦੀ ਦਾਨ ਰਾਸ਼ੀ ਭੇਂਟ ਕੀਤੀ।ਇਸ ਮੌਕੇ ਪ੍ਰਧਾਨ ਜੇ. ਬੀ. ਬਹਲ ਨੇ ਉਨ੍ਹਾਂ ਨੂੰ ਸੋਸਾਇਟੀ ਦੇ ਕੰਮਕਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਸਾਇਟੀ ਵੱਲੋਂ ਹੁਣ ਤੱਕ 4162 ਲੋਕਾਂ ਦੇ ਕੋਰਨੀਆ ਟ੍ਰਾਂਸਪਲਾਂਟ ਕਰਵਾ ਕੇ ਉਨ੍ਹਾਂ ਨੂੰ ਰੌਸ਼ਨੀ ਦਿੱਤੀ ਜਾ ਚੁੱਕੀ ਹੈ।
ਇਸ ਮੌਕੇ ਵਿਜੇ ਪਾਲ ਜਗਪਾਲ ਨੇ ਸੋਸਾਇਟੀ ਦੇ ਕੰਮਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਕਿਸੇ ਦੀ ਅੰਧੇਰੀ ਜ਼ਿੰਦਗੀ ਨੂੰ ਰੌਸ਼ਨ ਕਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਨੇਤਰ ਦਾਨ ਕਰਨ ਲਈ ਪ੍ਰਣ ਪੱਤਰ ਭਰਨ ਤਾਂ ਜੋ ਅੰਧੇਰੀ ਜ਼ਿੰਦਗੀ ਜੀ ਰਹੇ ਲੋਕਾਂ ਦੇ ਜੀਵਨ ਵਿੱਚ ਵੀ ਰੌਸ਼ਨੀ ਆ ਸਕੇ।
ਇਸ ਮੌਕੇ ਚੇਅਰਮੈਨ ਬਾਡੀ ਡੋਨੇਸ਼ਨ ਡਾ. ਤਰਸੇਮ ਸਿੰਘ ਨੇ ਸ਼ਰੀਰ ਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਸੋਸਾਇਟੀ ਵੱਲੋਂ ਵੱਖ-ਵੱਖ ਮੈਡੀਕਲ ਕਾਲਜਾਂ ਵਿੱਚ 30 ਸ਼ਰੀਰ ਮਰਨ ਉਪਰੰਤ ਖੋਜ ਵਾਸਤੇ ਭੇਜੇ ਜਾ ਚੁੱਕੇ ਹਨ ਅਤੇ 250 ਲੋਕਾਂ ਵੱਲੋਂ ਸ਼ਰੀਰ ਦਾਨ ਕਰਨ ਲਈ ਪ੍ਰਣ ਪੱਤਰ ਭਰੇ ਜਾ ਚੁੱਕੇ ਹਨ।ਇਸ ਮੌਕੇ ਡਾ. ਲਖਵਿੰਦਰ ਕੁਮਾਰ, ਪ੍ਰੋ. ਦਲਜੀਤ ਸਿੰਘ, ਮਦਨ ਲਾਲ ਮਹਾਜਨ, ਅਸ਼ਵਨੀ ਕੁਮਾਰ ਦੱਤਾ, ਕ੍ਰਿਸ਼ਨ ਕਿਸ਼ੋਰ, ਬਲਵਿੰਦਰ ਕੁਮਾਰੀ, ਹਰਿਕਿਸ਼ਨ ਗਾਂਗਰ, ਓੰਕਾਰ ਸਿੰਘ ਚਾਹਿਲਪੁਰੀ, ਡਾ. ਦੀਪਕ, ਰਾਜਨ ਮਲਹਨ, ਹੈਪੀ ਸਾਧੋਵਾਲ, ਹਰਪ੍ਰੀਤ ਸਿੰਘ ਬੈਂਸ, ਸ਼ਿੰਦਾ ਗੋਲੀਆਂ ਆਦਿ ਹਾਜ਼ਰ ਸਨ।
Caption: ਰੋਟਰੀ ਆਈ ਬੈਂਕ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਐਨ.ਆਰ.ਆਈ ਵਿਜੇ ਪਾਲ ਜਗਪਾਲ ਪ੍ਰਧਾਨ ਜੇ. ਬੀ. ਬਹਲ ਨੂੰ ਦਾਨ ਰਾਸ਼ੀ ਭੇਂਟ ਕਰਦੇ ਹੋਏ।
Comments
Post a Comment