***ਪੰਜਾਬ ਦੀ ਅਸਮਿਤਾ ਅਤੇ ਰਾਸ਼ਟਰ ਸਰਵੋਪਰੀ ਦਾ ਸੰਦੇਸ਼, ਅਖਿਲ ਭਾਰਤੀਆ ਸੰਤ ਸਮਿਤੀ ਦੀ ਅਹਿਮ ਬੈਠਕ ਸੰਪੰਨ।***ਅਖਿਲ ਭਾਰਤੀਆ ਸੰਤ ਸਮਿਤੀ ਵੱਲੋਂ 2027 ਵਿੱਚ ਇੱਕ ਵਿਸ਼ਾਲ ਅੰਦੋਲਨ ਕੀਤਾ ਜਾਵੇਗਾ / ਪ੍ਰਦੇਸ਼ ਪ੍ਰਧਾਨ ਡਾ. ਸਵਾਮੀ ਦਿਨੇਸ਼ਵਰਾਨੰਦ***ਇਹ ਅੰਦੋਲਨ ਕੋਈ ਮਾਰ-ਕੁੱਟ ਜਾਂ ਝਗੜੇ ਵਾਲਾ ਨਹੀਂ ਹੋਵੇਗਾ ਬਲਕਿ ਵਿਚਾਰਕ ਹੋਵੇਗਾ ਜਿਸ ਵਿੱਚ ਰਾਸ਼ਟਰ ਵਿਰੋਧੀ ਤਾਕਤਾਂ ਦੇ ਮੁਕਾਬਲੇ ਹਿੱਤ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ / ਪ੍ਰਦੇਸ਼ ਪ੍ਰਧਾਨ ਡਾ. ਸਵਾਮੀ ਦਿਨੇਸ਼ਵਰਾਨੰਦ***ਅਖਿਲ ਭਾਰਤੀਆ ਸੰਤ ਸਮਿਤੀ ਵਿੱਚ ਪੂਰੇ ਭਾਰਤ ਵਰਸ਼ ਦੀਆਂ 127 ਸੰਪ੍ਰਦਾਇਆਂ ਦੇ ਸੰਤ ਮਹਾਪੁਰਸ਼ ਸ਼ਾਮਲ ਹਨ / ਪ੍ਰਦੇਸ਼ ਪ੍ਰਧਾਨ ਡਾ. ਸਵਾਮੀ ਦਿਨੇਸ਼ਵਰਾਨੰਦ***ਪੰਜਾਬ ਦੀ ਅਸਮਿਤਾ ਅਤੇ ਰਾਸ਼ਟਰ ਸਰਵੋਪਰੀ ਦਾ ਸੰਦੇਸ਼, ਅਖਿਲ ਭਾਰਤੀਆ ਸੰਤ ਸਮਿਤੀ ਦੀ ਅਹਿਮ ਮੀਟਿੰਗ
ਹੁਸ਼ਿਆਰਪੁਰ / ਦਲਜੀਤ ਅਜਨੋਹਾ
ਅਖਿਲ ਭਾਰਤੀਆ ਸੰਤ ਸਮਿਤੀ ਦੀ ਪ੍ਰਦੇਸ਼ ਕਾਰਜਕਾਰਣੀ ਦੀ ਬੈਠਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਪੱਟੀ ਦੇ ਸ਼੍ਰੀ ਠਾਕੁਰਦੁਆਰਾ ਵਿਖੇ ਹੋਈ ਜਿਸ ਵਿੱਚ ਅਖਿਲ ਭਾਰਤੀਆ ਸੰਤ ਸਮਿਤੀ, ਪੰਜਾਬ ਪ੍ਰਦੇਸ਼ ਕਾਰਜਕਾਰਣੀ ਦੀ ਇੱਕ ਮਹੱਤਵਪੂਰਨ ਮੀਟਿੰਗ ਮਹੰਤ ਸਵਾਮੀ ਪਵਨ ਕੁਮਾਰ ਦਾਸ ਦੇ ਸਾਨਿਧਿਆ ਵਿੱਚ ਸੰਪੰਨ ਹੋਈ। ਮੀਟਿੰਗ ਵਿੱਚ ਪੰਜਾਬ ਭਰ ਤੋਂ ਅਨੇਕਾਂ ਸੰਤ ਮਹਾਂਪੁਰਸ਼ਾਂ ਨੇ ਸ਼ਮੂਲੀਅਤ ਕੀਤੀ ਤੇ ਸੰਗਠਨ ਦੇ ਕੰਮਾਂ ਅਤੇ ਧਾਰਮਿਕ ਗਤੀਵਿਧੀਆਂ ਤੇ ਵਿਚਾਰ-ਵਿਮਰਸ਼ ਕੀਤਾ।ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਦੇਸ਼ ਪ੍ਰਧਾਨ ਡਾ. ਸਵਾਮੀ ਦਿਨੇਸ਼ਵਰਾਨੰਦ ਜੀ ਮਹਾਰਾਜ (ਚੰਡੀਗੜ੍ਹ), ਉਪ ਪ੍ਰਧਾਨ ਮਹਾਮੰਡਲੇਸ਼ਵਰ ਸਵਾਮੀ ਮਨਕਾਮਨੇਸ਼ਵਰ ਜੀ ਮਹਾਰਾਜ (ਅੰਮ੍ਰਿਤਸਰ), ਪ੍ਰਦੇਸ਼ ਮਹਾਮੰਤਰੀ ਪੀਠਾਧੀਸ਼ਵਰ ਪਰਮਹੰਸ ਸਵਾਮੀ ਬਸੰਤ ਜੀ ਮਹਾਰਾਜ (ਨੰਗਲ ਡੈਮ), ਸਹ-ਮੰਤਰੀ ਸਵਾਮੀ ਸ਼੍ਰੀਧਰਾਚਾਰ੍ਯ ਜੀ ਮਹਾਰਾਜ (ਆਨੰਦਪੁਰ ਸਾਹਿਬ) ਅਤੇ ਸਹ-ਖਜਾਨਚੀ ਮਹੰਤ ਸਵਾਮੀ ਪਵਨ ਕੁਮਾਰ ਦਾਸ ਜੀ ਮਹਾਰਾਜ ਵਿਸ਼ੇਸ਼ ਤੌਰ ਤੇ ਹਾਜਰ ਰਹੇ, ਜਿਨ੍ਹਾਂ ਦੇ ਸਥਾਨ ਤੇ ਇਹ ਮੀਟਿੰਗ ਆਯੋਜਿਤ ਕੀਤੀ ਗਈ। ਇਨ੍ਹਾਂ ਤੋਂ ਇਲਾਵਾ ਕਈ ਹੋਰ ਸਹਿਯੋਗੀ ਸੰਤ ਵੀ ਬੈਠਕ ਵਿੱਚ ਸ਼ਾਮਲ ਹੋਏ।ਬੈਠਕ ਦੌਰਾਨ ਸੰਤਾਂ ਨੇ ਕਿਹਾ ਕਿ ਪੰਜਾਬ ਦੇ ਦਸਾਂ ਗੁਰੂਆਨ ਨੇ ਪੰਜਾਬ ਦੀ ਅਸਮਿਤਾ ਅਤੇ ਮਨੁੱਖਤਾ ਦੀ ਰੱਖਿਆ ਲਈ ਆਪਣਾ ਜੀਵਨ ਦਾ ਬਲਿਦਾਨ ਦਿੱਤਾ। ਅੱਜ ਉਹੀ ਅਸਮਿਤਾ ਨੂੰ ਸੰਭਾਲਣ ਅਤੇ ਮਜ਼ਬੂਤ ਕਰਨ ਦੀ ਲੋੜ ਹੈ। ਸੰਤਾਂ ਨੇ ਕਿਹਾ ਕਿ ਸਮਾਜ ਵਿੱਚ ਆਪਸੀ ਭਾਈਚਾਰਾ, ਸਦਭਾਵ ਅਤੇ ਏਕਤਾ ਨੂੰ ਵਧਾਉਣ ਲਈ ਅਖਿਲ ਭਾਰਤੀਆ ਸੰਤ ਸਮਿਤੀ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਵੇਗੀ।ਸੰਤਾਂ ਨੇ ਇਹ ਵੀ ਕਿਹਾ ਕਿ ਰਾਸ਼ਟਰ ਸਰਵੋਪਰੀ ਹੈ ਅਤੇ ਸਮਾਜ ਦੇ ਹਰ ਵਰਗ ਨੂੰ ਰਾਸ਼ਟਰ ਹਿੱਤ ਨੂੰ ਸਰਵੋਪਰੀ ਰੱਖਦੇ ਹੋਏ ਮਿਲ-ਜੁਲ ਕੇ ਕੰਮ ਕਰਨਾ ਚਾਹੀਦਾ ਹੈ। ਮੀਟਿੰਗ ਵਿੱਚ ਸਮਾਜ ਵਿੱਚ ਆਧਿਆਤਮਿਕ ਕੀਮਤਾਂ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਵਿੱਚ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮਾਂ ਨੂੰ ਵਧਾਉਣ ਤੇ ਵੀ ਚਰਚਾ ਕੀਤੀ ਗਈ। ਇਸ ਮੌਕੇ ਤੇ ਪ੍ਰਦੇਸ਼ ਪ੍ਰਧਾਨ ਡਾ. ਸਵਾਮੀ ਦਿਨੇਸ਼ਵਰਾਨੰਦ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਖਿਲ ਭਾਰਤੀਆ ਸੰਤ ਸਮਿਤੀ ਵਿੱਚ ਪੂਰੇ ਭਾਰਤ ਭਰ ਦੀਆਂ 127 ਸੰਪ੍ਰਦਾਇਆਂ ਦੇ ਸੰਤ ਮਹਾਪੁਰਸ਼ ਸ਼ਾਮਲ ਹਨ ਅਤੇ ਅਖਿਲ ਭਾਰਤੀਆ ਸੰਤ ਸਮਿਤੀ ਵੱਲੋਂ 2027 ਵਿੱਚ ਇੱਕ ਵਿਸ਼ਾਲ ਅੰਦੋਲਨ ਕੀਤਾ ਜਾਵੇਗਾ ਅਤੇ ਇਹ ਅੰਦੋਲਨ ਕੋਈ ਮਾਰ-ਕੁੱਟ ਜਾਂ ਝਗੜੇ ਵਾਲਾ ਨਹੀਂ ਹੋਵੇਗਾ ਬਲਕਿ ਵਿਚਾਰਕ ਹੋਵੇਗਾ ਜਿਸ ਵਿੱਚ ਰਾਸ਼ਟਰ ਵਿਰੋਧੀ ਤਾਕਤਾਂ ਦੇ ਮੁਕਾਬਲੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਹੋਰ ਕਈ ਅਹਿਮ ਮੁੱਦਿਆਂ ਜਿਨ੍ਹਾਂ ਵਿੱਚ ਧਰਮ ਪਰਿਵਰਤਨ ਅਤੇ ਹੋਰ ਸ਼ਾਮਲ ਸਨ ਜਿਨ੍ਹਾਂ ਦੇ ਹੱਲ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।
Comments
Post a Comment