ਐਲੀ ਅਸ਼ੋਕ ਪੁਰੀ ਹੋਰਾਂ ਦਾ 2004 ਤੋਂ 22 ਸਾਲਾਂ ਦੀ ਸਖਤ ਘਾਲਣਾ ਅਤੇ ਸਫਲ ਪ੍ਰਬੰਧਕੀ ਕਾਰਗੁਜਾਰੀ ਦਾ ਸਨਮਾਨ

 

ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਅਲਾਇੰਸ ਕਲੱਬ ਇੰਟਰਨੈਸ਼ਨਲ ਦੀ ਜੈਪੁਰ ਵਿਖੇ 18ਵੀਂ ਕੰਨਵੈਨਸ਼ਨ ਵਿੱਚ ਹੁਸ਼ਿਆਰਪੁਰ ਦੇ ਅਲਾਇੰਸ ਪਰਿਵਾਰ ਵੱਲੋਂ ਅਲਾਇੰਸ ਡਿਸਟ੍ਰਿਕ 119 ਦੇ ਨੁਮਾਦਿਆਂ ਨੇ ਭਾਗ ਲਿਆ । ਜਿਸ ਵਿੱਚ ਹੋਰਾਂ ਦੇ ਨਾਲ ਐਲੀ. ਅਸ਼ੋਕ ਪੁਰੀ, ਐਲੀ. ਐਡਵੋਕੇਟ ਐਸ.ਪੀ. ਰਾਣਾ, ਐਲੀ. ਰਮੇਸ਼ ਕੁਮਾਰ, ਐਲੀ. ਡਾ ਐਸ.ਪੀ ਜੋਸ਼ੀ, ਡਿਸਟ੍ਰਿਕ ਗਵਰਨਰ ਐਲੀ. ਵਿਵੇਕ ਸਾਹਨੀ, ਐਲੀ. ਅਸ਼ਵਨੀ ਕੁਮਾਰ ਦੱਤਾ ਅਤੇ ਐਲੀ. ਡਾ. ਐਸ.ਪੀ ਜੋਸ਼ੀ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ । 
 ਲਾਇੰਸ ਅਤੇ ਰੋਟਰੀ ਦੇ 100 ਸਾਲਾ ਇਤਿਹਾਸ ਤੋਂ ਬਾਅਦ ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ਅਲਾਇੰਸ ਕਲੱਬ ਇੰਟਰਨੈਸ਼ਨਲ ਦੀ 18ਵੀਂ ਕੰਨਵੈਨਸ਼ਨ ਜੈਪੁਰ ਵਿਖੇ ਸਫਲਤਾ ਪੂਰਵਕ ਹੋਈ । ਇਸ ਵਿੱਚ ਰਾਸ਼ਟਰੀ ਪੱਧਰ ਤੇ ਉੱਤਰ,ਪੂਰਵ,ਦੱਖਣ ਅਤੇ ਪੱਛਮ ਦੇ ਮਲਟੀਪਲ ਵਿੱਚ ਕੰਮ ਕਰ ਰਹੀਆਂ ਸੰਸਥਾਵਾਂ ਨੂੰ ਸਨਮਾਨਿਤ ਕਰਨ ਉਪਰੰਤ ਸਾਲ 2026-27 ਦੇ ਇੰਟਰਨੈਸ਼ਨਲ ਪ੍ਰੈਜੀਡੈਂਟ ਐਲੀ. ਮਨੀਸ਼ ਲਕੋਟੀਆ (ਈਸਟ ਮਲਟੀਪਲ), ਵਾਇਸ ਪ੍ਰੈਜੀਡੈਂਟ ਐਲੀ. ਐਮ.ਐਲ ਗੁਪਤਾ(ਵੈਸਟ ਮਲਟੀਪਲ) ਅਤੇ ਸੈਕੰਡ ਵਾਇਸ ਪ੍ਰੈਜੀਡੈਂਟ ਐਲੀ. ਅਸ਼ੋਕ ਪੁਰੀ ਨੂੰ ਚੁਣਿਆ ਗਿਆ ।
 ਨੌਰਥ ਮਲਟੀਪਲ ਵਿੱਚ 2008 ਤੋਂ ਸਰਗਰਮ ਪੰਜਾਬ ਦੇ ਅਲਾਇੰਸ ਪਰਿਵਾਰ ਨੂੰ ਇਹ ਪਹਿਲੀਂ ਵਾਰ ਨੁਮਾਇਦਗੀਂ ਮਿਲੀ ਹੈ, ਐਲੀ. ਅਸ਼ੋਕ ਪੁਰੀ 2004 ਤੋਂ 2014 ਤੱਕ ਸਰਗਰਮ ਰਹੇ ਅਤੇ ਉਹਨਾਂ 2015 ਤੋਂ ਹੁਣ ਤੱਕ ਹਿਮਾਚਲ ਅਤੇ ਪੰਜਾਬ ਦੇ ਹਿਮਾਚਲ ਦੀ ਹੱਦ ਨਾਲ ਜੁੜਦੇ ਜ਼ਿਲ੍ਹੇ ਪਠਾਨਕੋਟ, ਹੁਸ਼ਿਆਰਪੁਰ,ਰੋਪੜ, ਲੁਧਿਆਣਾ ਅਤੇ ਨਵਾਂ ਸ਼ਹਿਰ ਵਿੱਚ ਸਰਗਰਮ ਰਹੇ ਹਨ । ਉਹਨਾਂ ਦੀ ਇਹ ਸਫਲਤਾ ਵਿੱਚ 2004 ਤੋਂ 22 ਸਾਲਾਂ ਦੀ ਸਖਤ ਘਾਲਣਾ ਅਤੇ ਸਫਲ ਪ੍ਰਬੰਧਕੀ ਕਾਰਗੁਜਾਰੀ ਦਾ ਸਨਮਾਨ ਹੈ । ਪੰਜਾਬ ਦੇ ਸਮੂਹ ਅਲਾਇੰਸ ਮੈਂਬਰਾਂ ਵੱਲੋਂ ਇਸ ਸਾਲ ਐਲੀ. ਅਸ਼ੋਕ ਪੁਰੀ ਦੇ ਚੁਣੇ ਜਾਣ ਤੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਇਸ ਕੰਵੈਨਸ਼ਨ ਵਿੱਚ ਹੋਰਾਂ ਤੋਂ ਇਲਾਵਾ ਐਲੀ. ਕਮਲ ਕੇ. ਵਰਮਾ, ਐਲੀ. ਸੁਮੇਸ਼ ਕੁਮਾਰ, ਐਲੀ. ਮਨੋਜ ਕੁਮਾਰੀ, ਐਲੀ. ਨਰੇਸ਼ ਚੱਡਾ ਅਤੇ ਐਲੀ. ਨਰਿੰਦਰ ਜੋਸ਼ੀ ਵੀ ਹਾਜ਼ਿਰ ਹੋਏ । ਇਸ ਮੌਕੇ ਤੇ ਐਲੀ. ਅਸ਼ੋਕ ਪੁਰੀ ਨੇ ਦੱਸਿਆ ਕਿ ਅਗਲੇ ਸਾਲਾਂ ਵਿੱਚ ਨੌਰਥ ਮਲਟੀਪਲ ਉੱਤਰੀ ਭਾਰਤ ਦੀਆਂ ਸਾਰੀਆਂ ਸਟੇਟਾਂ ਵਿੱਚ ਸਮਾਜ ਸੇਵਾ ਦੇ ਕੰਮ ਅਗੇ ਵਧਾਵੇਗਾ

Comments