ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ. ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। ਸੰਸਥਾ ਵਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਪਾਰ ਮਿਹਰ ਸਦਕਾ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਮਹਾਰਾਜ ਜੀ ਵੱਲੋਂ ਵਰਸਾਏ ਬਾਬਾ ਯੱਖ ਜੀ ਦੇ ਜੱਦੀ ਪਿੰਡ ਨਰੂੜ ਵਿਖੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਚਲਾਈ ਜਾ ਰਹੀ ਹੈ। ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦਸਿਆ ਕਿ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਅਤੇ "ਗਰੀਬ ਦਾ ਮੁੂੰਹ,ਗੁਰੂ ਦੀ ਗੋਲਕ" ਸੰਸਥਾ (ਰਜਿ.) ਅਜਨੋਹਾ ਵਲੋਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜਨਮ ਅਸਥਾਨ ਗੁਰਦੁਆਰਾ ਸਾਹਿਬ ਸੰਤ ਬਾਬਾ ਨਿਧਾਨ ਸਿੰਘ ਜੀ ਪਿੰਡ ਨਡਾਲੋਂ ਵਿਖੇ 171 ਵਾਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਮੈਡੀਕਲ ਕੈਂਪ ਵਿੱਚ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਤੋਂ ਡਾਕਟਰਾਂ ਟੀਮ ਵਲੋਂ 250 ਮਰੀਜ਼ਾਂ ਦਾ ਚੈਕਅਪ ਕਰਕੇ ਮੁਫ਼ਤ ਵਿੱਚ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੀ ਸਮਾਪਤੀ ਤੋਂ ਬਾਅਦ ਪ੍ਰਬੰਧਕ ਕਮੇਟੀ ਵੱਲੋਂ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਗੁਰੂ ਘਰ ਵਜ਼ੀਰ ਭਾਈ ਨਿਸ਼ਾਨ ਸਿੰਘ, ਪ੍ਰਧਾਨ ਜਸਵਿੰਦਰ ਸਿੰਘ,ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਬਲਜੀਤ ਸਿੰਘ ਬਿੱਲਾ ਅਜਨੋਹਾ, ਡਾਕਟਰ ਸਤਨਾਮ ਸਿੰਘ ਖਾਲਸਾ, ਉਂਕਾਰ ਸਿੰਘ ਖਾਲਸਾ ਨਰੂੜ,ਮੈਂਬਰ ਪ੍ਰਿੰਸੀਪਲ ਸਤਪਾਲ ਸਿੰਘ,ਗੁਰਮੁਖ ਸਿੰਘ, ਕਮਲਜੀਤ ਸਿੰਘ ਖਾਲਸਾ ਅਜਨੋਹਾ,ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਅਜਨੋਹਾ ,ਪ੍ਰੀਆ ਨਰੂੜ, ਸੰਦੀਪ ਕੌਰ ਪਾਂਸਟਾ, ਲਵਪ੍ਰੀਤ ਕੌਰ ਸਰਹਾਲਾ, ਮਨਪ੍ਰੀਤ ਸਿੰਘ ਅਜਨੋਹਾ,ਸਤਨਾਮ ਸਿੰਘ ਸੱਤਾ ਅਜਨੋਹਾ, ਹਰਮੇਸ਼ ਸਿੰਘ,ਮਨਜੀਤ ਸਿੰਘ ਖਾਲਸਾ USA ,ਹਰਮਨ ਸਿੰਘ ਖਾਲਸਾ ਨਡਾਲੋਂ, ਸੁਮੀਤ ਪਾਲ ਸਿੰਘ ਅਜਨੋਹਾ, ਵਰਿੰਦਰ ਪਾਲ ਸਿੰਘ ਪੰਜੋੜ, ਮਨਪ੍ਰੀਤ ਸਿੰਘ ਅਜਨੋਹਾ,ਪ੍ਰਿੰਸ ਪਰਮਾਰ, ਭੁਪਿੰਦਰ ਸਿੰਘ,ਜਸਵਿੰਦਰ ਕੌਰ, ਪਰਮਿੰਦਰ ਕੌਰ ਨਰੂੜ,ਬਰਜਿੰਦਰ ਕੌਰ,ਹਰਜੀਤ ਕੌਰ,ਗੁਰਪ੍ਰੀਤ ਕੌਰ, ਮਨਦੀਪ ਕੌਰ ਜੋਗਿੰਦਰ ਕੌਰ ਕੁਲਦੀਪ ਕੌਰ, ਭੁਪਿੰਦਰ ਸਿੰਘ ਸਰੂਪ ਸਿੰਘ ਬਲਜੀਤ ਕੌਰ ਨਡਾਲੋਂ ਆਦਿ
Comments
Post a Comment